ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਨਸਾ ’ਚ ਕੈਬਨਿਟ ਮੀਟਿੰਗ (Cabinet Meeting) ਦੌਰਾਨ ਵੱਡਾ ਫ਼ੈਸਲਾ ਸੁਣਾਇਆ ਹੈ। ਕੈਬਨਿਟ ਵੱਲੋਂ ਤਕਰੀਬਨ 7 ਹਜ਼ਾਰ 902 ਅਧਿਆਪਕਾਂ ਨੂੰ ਪੱਕਾ ਕਰਨ ਦੇ ਫ਼ੈਸਲੇ ’ਤੇ ਮੁਹਰ ਲੱਗਾ ਦਿੱਤੀ ਗਈ ਹੈ। ਕੈਬਨਿਟ ਦੇ ਨਵੇਂ ਫ਼ੈਸਲੇ ਮੁਤਾਬਕ ਜਿਨ੍ਹਾਂ ਅਧਿਆਪਕਾਂ ਦੀ 10 ਸਾਲ ਤੋਂ ਵੱਧ ਨੌਕਰੀ ਹੋ ਚੁੱਕੀ ਹੈ, ਉਨ੍ਹਾਂ ਸਾਰਿਆਂ ਨੂੰ ਸਿੱਖਿਆ ਵਿਭਾਗ ’ਚ ਪੱਕਾ ਕੀਤਾ ਜਾਵੇਗਾ।Big decision of CM Bhagwant Mann
also read :- ਮਾਨਸਾ ‘ਚ ਪੰਜਾਬ ਕੈਬਿਨਟ ਮੀਟਿੰਗ ਦੌਰਾਨ ਸੀਐਮ ਮਾਨ ਨੂੰ ਮਿਲਣ ਪਹੁੰਚੇ Sidhu Moosewala ਦੇ ਪਿਤਾ ਬਲਕੌਰ ਸਿੱਧੂ
ਇਸ ਤੋਂ ਇਲਾਵਾ 10 ਸਾਲ ਕੰਮ ਕਰਨ ਵਾਲੀ ਸ਼ਰਤ ਨੂੰ ਵੀ ਹਟਾ ਦਿੱਤਾ ਗਿਆ ਹੈ। ਜਿਸ ਨਾਲ ਕੁੱਲ 14,239 ਕੱਚੇ ਤੌਰ ’ਤੇ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਅੱਜ ਮਾਨਸਾ ’ਚ ਕੈਬਨਿਟ ਮੀਟਿੰਗ ਬੁਲਾਈ ਗਈ ਸੀ।Big decision of CM Bhagwant Mann