Big news for Punjab ਪੰਜਾਬ ਦਾ ਇਕ ਹੋਰ ਮਸ਼ਹੂਰ ਅਤੇ ਰੁੱਝਿਆ ਰਹਿਣ ਵਾਲਾ ਸਮਾਣਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਹੈ। ਇਹ ਟੋਲ ਪਲਾਜ਼ਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੋਂ ਬਾਅਦ ਬੰਦ ਕੀਤਾ ਗਿਆ ਹੈ। ਟੋਲ ਪਲਾਜ਼ਾ ਬੰਦ ਕਰਨ ਮੌਕੇ ਸਮਾਣਾ ਵਿਚ ਰੱਖੇ ਗਏ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਵਿਕਾਸ ਵੱਲ ਲੈ ਕੇ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਸਾਲ ਦੇ ਅੰਦਰ ਹੀ ਕਈ ਟੋਲ ਪਲਾਜ਼ਾ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ਾ ਕੰਪਨੀ ਲਈ ਬੰਦ ਕੀਤਾ ਗਿਆ ਹੈ ਜਦਕਿ ਜਨਤਾ ਲਈ ਤਾਂ ਰਾਹ ਖੋਲ੍ਹੇ ਗਏ ਹਨ। ਉਨ੍ਹਾਂ ਦੀ ਸਰਕਾਰ ਜਨਤਾ ’ਤੇ ਵਾਧੂ ਬੋਝ ਨਹੀਂ ਪਾਵੇਗੀ ਤੇ ਨਾ ਹੀ ਪਾਉਣ ਦੇਵੇਗੀ।Big news for Punjab
ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਟੋਲ ਪਲਾਜ਼ੇ ਦਾ ਸਮਝੌਤਾ ਸਾਢੇ 16 ਸਾਲ ਦਾ ਸੀ ਜੋ ਕੀ ਕਦੋਂ ਦਾ ਪੂਰਾ ਹੋ ਚੁੱਕਾ ਹੈ ਪਰ ਸਾਬਕਾ ਸਰਕਾਰਾਂ ਲਗਾਤਾਰ ਪੈਸੇ ਲੈ ਕੇ ਲਗਾਤਾਰ ਸਮਝੌਤੇ ਕਰਦੀਆਂ ਰਹੀਆਂ। ਇਹ ਟੋਲ ਕੋਈ ਵੀ ਮਾਪਦੰਡ ’ਤੇ ਪੂਰਾ ਨਹੀਂ ਉਤਰਿਆ ਹੈ। ਮਾਨ ਨੇ ਕਿਹਾ ਕਿ ਜੇ ਸਾਬਕਾ ਸਰਕਾਰਾਂ ਦੀ ਮਨਸ਼ਾ ਸਹੀ ਹੁੰਦੀ ਤਾਂ ਇਹ ਟੋਲ ਦਸ ਸਾਲ ਪਹਿਲਾਂ 24-6-2013 ਨੂੰ ਉਦੋਂ ਹੀ ਬੰਦ ਹੋ ਜਾਂਦਾ ਜਦੋਂ ਪਹਿਲੀ ਵਾਰ ਸੜਕ ’ਤੇ ਲੁੱਕ ਪਾਉਣ ਦਾ ਕੰਮ ਨਾ ਕਰਨ ਕਰਕੇ ਕੰਪਨੀ ਨੇ ਐਗਰੀਮੈਂਟ ਤੋੜਿਆ ਸੀ ਪਰ ਸਾਬਕਾ ਸਰਕਾਰਾਂ ਕੰਪਨੀਆਂ ਨਾਲ ਪੈਸਾ ਖਾਣ ਦੀਆਂ ਮਾਰੀਆਂ ਸਮਝੌਤਾ ਕਰਦੀਆਂ ਰਹੀਆਂ। ਇਹ ਸਮਝੌਤਾ ਦੂਜੀ ਓਵਰ ਲੇਅ ਵਿਚ ਵੀ ਜਾਰੀ ਰਿਹਾ।Big news for Punjab
also read : ਪੀਐਮ ਮੋਦੀ ਨੇ ਐਮਪੀ ਸਰਕਾਰ ਦੀ ਕੀਤੀ ਸ਼ਲਾਘਾ
ਮਾਨ ਨੇ ਕਿਹਾ ਕਿ ਅੱਜ ਇਹ ਟੋਲ ਪਲਾਜ਼ਾ ਪੰਜਾਬ ਸਰਕਾਰ ਦੀ ਸੱਚੀ ਨੀਅਤ ਕਰਕੇ ਬੰਦ ਹੋ ਰਿਹਾ ਹੈ। ਇਥੋਂ ਲੋਕਾਂ ਦਾ 3 ਲੱਖ 80 ਹਜ਼ਾਰ ਰੁਪਿਆ ਰੋਜ਼ਾਨਾ ਦਾ ਬਚੇਗਾ। ਪੰਜਾਬ ਸਰਕਾਰ ਨੇ ਟੋਲ ਕੰਪਨੀ ਤੋਂ ਅਜੇ ਵੀ ਪੈਸੇ ਲੈਣੇ ਹਨ ਜੋ ਹਰ ਕੀਮਤ ’ਤੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਕੰਪਨੀ ਨੇ ਐਗਰੀਮੈਂਟ ਤੋੜ ਕੇ ਨੁਕਸਾਨ ਕੀਤਾ ਹੈ, ਜੇਕਰ ਲੋੜ ਪਈ ਤਾਂ ਟੋਲ ਕੰਪਨੀ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਫਿਰ ਦੁਹਰਾਇਆ ਕਿ ਸਰਕਾਰਾਂ ਕੋਲ ਪੈਸੇ ਦੀ ਘਾਟ ਨਹੀਂ ਹੁੰਦੀ ਬਸ ਨੀਅਤ ਸੱਚੀ ਹੋਣੀ ਚਾਹੀਦੀ ਹੈ।