4 SEP,2023
Big news of Jalandhar ਜਲੰਧਰ (ਮਹੇਸ) ਹੁਸ਼ਿਆਰਪੁਰ ਰੋਡ ‘ਤੇ ਪਿੰਡ ਹਜਾਰਾ ਤੋਂ ਥੋੜ੍ਹਾ ਅੱਗੇ ਜੰਡੂਸਿੰਘਾਂ ਨੂੰ ਜਾਂਦੇ ਰਸਤੇ ‘ਤੇ ਰਵੀ ਰਿਜਾਰਟਸ ਦੇ ਸਾਹਮਣੇ ਬੀਤੇ ਦਿਨ ਵਾਪਰੇ ਇਕ ਦਰਦਨਾਕ ਸੜਕ ਹਾਦਸੇ ‘ਚ 7 ਸਾਲਾ ਬੱਚੇ ਦੀ ਮੌਤ ਹੋ ਗਈ। ਉਕਤ ਬੱਚਾ ਆਪਣੇ ਪਿਤਾ ਨਾਲ ਮੋਟਰ ‘ਤੇ ਨਹਾਉਣ ਲਈ ਜਾ ਰਿਹਾ ਸੀ।
ਐੱਸ. ਐੱਚ. ਓ. ਪਤਾਰਾ ਅਮਨਪ੍ਰੀਤ ਕੌਰ ਮੁਲਤਾਨੀ ਨੇ ਦੱਸਿਆ ਕਿ ਉਕਤ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਤਾਰਾ ਥਾਣੇ ਦੇ ਐੱਸ. ਆਈ. ਜਸਪਾਲ ਸਿੰਘ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪਹੁੰਚੇ ਅਤੇ ਮ੍ਰਿਤਕ ਬੰਦ ਬਾਦਲ ਕੁਮਾਰ ਪੁੱਤਰ ਦੀਬੂ ਮਾਥੁਰ ਵਾਸੀ ਜ਼ਿਲ੍ਹਾ ਕਟਿਹਾਰ (ਬਿਹਾਰ) ਹਾਲ ਵਾਸੀ ਪਿੰਡ ਹਜ਼ਾਰਾ, ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਦੀ ਲਾਸ਼ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਦੱਸ ਮਾਥੁਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾ ‘ਚ ਦੱਸਿਆ ਕਿ ਉਹ ਆਪਣੇ ਪੁੱਤਰ ਬਾਦਲ ਨਾਲ ਸਹੀ ਰਸਤੇ ‘ਤੇ ਪੈਦਲ ਚੱਲਦੇ ਹੋਏ ਮੋਟਰ ‘ਤੇ ਨਹਾਉਣ ਜਾ ਰਿਹੈਾ ਸੀ |
READ ALSO :ਪੰਜਾਬ ਪੁਲਿਸ ਨੇ ਜੇਲ੍ਹ ਚੋਂ ਚਲਾਏ ਜਾ ਰਹੇ ਡਰੱਗ ਕਾਰਟਲ ਦਾ ਕੀਤਾ ਪਰਦਾਫਾਸ਼
ਜਦੋਂ ਉਹ ਵੀ ਰਿਜਾਰਟਸ ਨੇੜੇ ਪਹੁੰਚਿਆ ਤਾਂ ਜੰਡੂ ਸਿੰਘਾ ਵਾਲੇ ਪਾਸਿਓਂ ਆ ਰਹੀ ਮਹਿੰਦਰਾ ਥਾਰ ਜੀਪ ਦੇ ਚਾਲਕ ਨੇ ਉਸ ਦੇ ਪੁੱਤ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕ ਥਾਰ ਜੀਪ ਦਾ ਡਰਾਈਵਰ ਤੇਜ਼ ਰਫ਼ਤਾਰ ਨਾਲ ਉੱਥੇ ਫਰਾਰ ਹੋਣ ‘ਚ ਸਫਲ ਹੋ ਗਿਆ। ਥਾਰ ਜੀਪ ਦਾ ਡਰਾਈਵਰ ਬੱਚੇ ਨੂੰ ਘੜੀਸਦਾ ਹੋਇਆ 100 ਮੀਟਰ ਦੀ ਦੂਰੀ ਤੱਕ ਲੈ ਗਿਆ |Big news of Jalandhar
ਥਾਣਾ ਮੁਖੀ ਪਤਾਰਾ ਅਮਨਪ੍ਰੀਤ ਕੌਰ ਮੁਲਤਾਨੀ ਨੇ ਦੱਸਿਆ ਕਿ ਵਗਾਰ ਹੋਏ ਜੀਪ ਦੇ ਡ੍ਰਾਈਵਰ ਖ਼ਿਲਾਫ਼ ਥਾਣਾ ਪਤਾਰਾ ਵਿਚ ਆਈ. ਪੀ. ਸੀ. ਦੀ ਧਾਰਾ 219 ਅਤੇ 304 ਏ ਤਹਿਤ ਐਫ ਆਈ ਆਰ ਨੰਬਰ 18 ਦਰਜ ਕੀਤੀ ਗਈ ਹੈ। ਉਸ ਨੂੰ ਕਾਬੂ ਕਰਨ ਲਈ ਪੁਲਸ ਦੀਆਂ ਵੱਖ ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਹਾਦਸੇ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚ ਬਾਦਲ ਕੁਮਾਰ ਦੀ ਲਾਸ਼ ਸੋਮਵਾਰ ਸਵੇਰੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ |Big news of Jalandhar