Saturday, January 4, 2025

ਡਾਕੂ ਹਸੀਨਾ’ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ, ਹਰ ਕੋਈ ਰਹਿ ਜਾਵੇਗਾ ਹੈਰਾਨ

Date:

ਇੱਥੇ ਸੀ. ਐੱਮ. ਐੱਸ. ਏਜੰਸੀ ’ਚ ਡਕੈਤੀ ਦੇ ਮਾਮਲੇ ’ਚ ਖ਼ੁਲਾਸਾ ਹੋਇਆ ਹੈ ਕਿ ਮਾਸਟਰਮਾਈਂਡ ਮਨਦੀਪ ਕੌਰ ਉਰਫ਼ ਮੋਨਾ ਨੇ ਕੋਵਿਡ-19 ਦੌਰਾਨ ਸਮਾਜਸੇਵਾ ਦੇ ਬਹਾਨੇ ਪੁਲਸ ਨਾਲ ਬਤੌਰ ਵਾਲੰਟੀਅਰ ਵੀ ਕੰਮ ਕੀਤਾ ਹੈ, ਜਿਸ ਦਾ ਮਕਸਦ ਸੇਵਾ ਨਹੀਂ, ਸਗੋਂ ਪੁਲਸ ਨਾਲ ਨਜ਼ਦੀਕੀਆਂ ਵਧਾਉਣਾ ਸੀ ਤਾਂ ਕਿ ਉਹ ਲੋਕਾਂ ’ਚ ਆਪਣਾ ਰੋਅਬ ਝਾੜ ਸਕੇ। ਮੁਲਜ਼ਮ ਮਨਦੀਪ ਕੌਰ ਪਿੰਡ ਡੇਹਲੋਂ ਦੀ ਰਹਿਣ ਵਾਲੀ ਹੈ, ਜੋ ਵਿਆਹ ਤੋਂ ਬਾਅਦ ਬਰਨਾਲਾ ਗਈ ਸੀ। ਉਸ ਦੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮੋਨਾ ਦਾ ਪਰਿਵਾਰ ਕਾਫੀ ਗਰੀਬ ਸੀ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ, ਜਦੋਂ ਕਿ ਉਸ ਦੀ ਮਾਂ ਘਰਾਂ ’ਚ ਕੰਮ ਕਰਦੀ ਸੀ। ਮੋਨਾ ਦੇ ਦੋ ਭਰਾ ਸਨ। ਛੋਟੇ ਭਰਾ ਹਰਪ੍ਰੀਤ ਸਿੰਘ ਨਾਲ ਮੋਨਾ ਦਾ ਕਾਫੀ ਮੋਹ ਸੀ ਪਰ ਵੱਡਾ ਦਿਹਾੜੀ ਕਰਦਾ ਸੀ, ਜੋ ਆਪਣੇ ਕੰਮ ਨਾਲ ਕੰਮ ਰੱਖਦਾ ਸੀ। ਲੋਕਾਂ ਦੇ ਮੁਤਾਬਕ ਮੋਨਾ ਸ਼ੁਰੂ ਤੋਂ ਹੀ ਸ਼ਾਤਰ ਦਿਮਾਗ ਦੀ ਸੀ। ਉਹ ਕਿਸੇ ਤੋਂ ਉਧਾਰ ਪੈਸੇ ਲੈ ਕੇ ਜਾਂ ਫਿਰ ਸਮਾਨ ਲੈ ਕੇ ਉਨ੍ਹਾਂ ਦੀ ਪੇਮੈਂਟ ਵੀ ਨਹੀਂ ਕਰਦੀ ਸੀ। ਕਈ ਲੋਕ ਉਸ ਦੇ ਘਰ ਤਕਾਜ਼ਾ ਕਰਨ ਆਉਂਦੇ ਸਨ। ਉਹ ਘਰੋਂ ਕਈ ਦਿਨਾਂ ਤੱਕ ਗਾਇਬ ਰਹਿੰਦੀ ਸੀ। ਉਸ ਨੇ 3 ਵਿਆਹ ਕਰਵਾਏ ਹੋਏ ਹਨ। ਹੁਣ ਜਸਪ੍ਰੀਤ ਨਾਲ ਉਸ ਦਾ ਚੌਥਾ ਵਿਆਹ ਸੀ। ਉਸ ਨੂੰ ਅਤੇ ਉਸ ਦੇ ਭਰਾ ਨੂੰ ਮਹਿੰਗੇ ਮੋਬਾਇਲ ਅਤੇ ਲਗਜ਼ਰੀ ਚੀਜ਼ਾਂ ਦੇ ਸ਼ੌਕ ਨੇ ਉਸ ਨੂੰ ਲੁਟੇਰੀ ਬਣਨ ਲਈ ਮਜਬੂਰ ਕਰ ਦਿੱਤਾ। ਉੱਧਰ, ਪੁਲਸ ਮੁਲਜ਼ਮ ਮਨਦੀਪ ਕੌਰ, ਉਸ ਦੇ ਪਤੀ ਜਸਵਿੰਦਰ ਸਿੰਘ ਅਤੇ ਤਿੰਨ ਹੋਰਨਾਂ ਮੁਲਜ਼ਮਾਂ ਨੂੰ ਫੜ੍ਹਨ ਲਈ ਛਾਪੇਮਾਰੀ ਕਰ ਰਹੀ ਹੈ।Biggest reveal ever

ਸੀ. ਪੀ. ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਲਾਨਿੰਗ ਤਹਿਤ ਵਾਰਦਾਤ ਵੀ ਕਰ ਦਿੱਤੀ ਪਰ ਇੰਨਾ ਕੈਸ਼ ਉਨ੍ਹਾਂ ਤੋਂ ਸੰਭਾਲਿਆ ਨਹੀਂ ਗਿਆ। ਉਨ੍ਹਾਂ ਨੂੰ ਕੈਸ਼ ਸੰਭਾਲਣ ’ਚ ਹੀ ਸਮਾਂ ਲੱਗ ਗਿਆ। ਜਦੋਂ ਤੱਕ ਮੁਲਜਮ ਕੈਸ਼ ਟਿਕਾਣੇ ਲਗਾ ਪਾਉਂਦੇ, ਪੁਲਸ ਉਨ੍ਹਾਂ ਤੱਕ ਪੁੱਜ ਗਈ। ਵਾਰਦਾਤ ਦੇ ਦਿਨ ਮੁਲਜ਼ਮਾਂ ਨੇ ਕਾਲੇ ਰੰਗ ਦਾ ਡਰੈੱਸ ਕੋਡ ਵੀ ਰੱਖਿਆ ਹੋਇਆ ਸੀ।Biggest reveal ever

also read :- ਪੰਜਾਬ ‘ਚ Cyclone Biparjoy ਦਾ ਅਸਰ! ਆਉਣ ਵਾਲੇ 4 ਦਿਨਾਂ ਲਈ ਜਾਰੀ ਕੀਤਾ ਗਿਆ ਅਲਰਟ

ਸੀ. ਪੀ. ਸਿੱਧੂ ਸੀ. ਐੱਮ. ਐੱਸ. ਏਜੰਸੀ ’ਤੇ ਕਾਫੀ ਭੜਕੇ ਹੋਏ ਹਨ। ਉਨ੍ਹਾਂ ਕਿਹਾ ਕਿ ਲੁੱਟ ਏਜੰਸੀ ਦੀ ਗਲਤੀ ਕਾਰਨ ਹੋਈ ਹੈ। ਪੁਲਸ ਸ਼ਹਿਰ ਵਾਸੀਆਂ ਲਈ ਹੈ। ਕਿਤੇ ਵੀ ਅਪਰਾਧ ਹੋਵੇਗਾ ਤਾਂ ਪੁਲਸ ਉਸ ਨੂੰ ਹੱਲ ਜ਼ਰੂਰ ਕਰੇਗੀ ਪਰ ਅਪਰਾਧ ਕਿਸੇ ਦੀ ਗਲਤੀ ਨਾਲ ਹੋਵੇ ਤਾਂ ਉਸ ਦਾ ਹਰਜ਼ਾਨਾ ਲੋਕਾਂ ਨੂੰ ਭੁਗਤਣਾ ਪਵੇ, ਇਹ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਏਜੰਸੀ ਦਾ ਸਕਿਓਰਿਟੀ ਸਿਸਟਮ ਹੀ ਸਹੀ ਨਹੀਂ ਸੀ। ਇਸ ਲਈ ਇੰਨੀ ਵੱਡੀ ਵਾਰਦਾਤ ਹੋਈ। ਹੁਣ ਲੁਧਿਆਣਾ ਦੀ ਸਾਰੀ ਪੁਲਸ ਇਸੇ ਲੁੱਟ ਦੇ ਕੇਸ ’ਚ ਲੱਗੀ ਹੋਈ ਹੈ। ਪੁਲਸ ਏਜੰਸੀ ਦੀ ਹੋ ਕੇ ਰਹਿ ਗਈ ਹੈ। ਇਸ ਲੁੱਟ ਕਾਰਨ ਵੱਡੇ ਅਧਿਕਾਰੀ ਆਪਣੇ ਆਫਿਸ ’ਚ ਨਹੀਂ ਬੈਠੇ, ਜਿਸ ਕਾਰਨ ਆਪਣੀ ਸਮੱਸਿਆ ਲੈ ਕੇ ਆਉਣ ਵਾਲੇ ਲੋਕਾਂ ਨੂੰ ਵਾਪਸ ਮੁੜਨਾ ਪੈ ਰਿਹਾ ਹੈ।

ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਤੱਕ ਮਨਦੀਪ ਕੌਰ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੂੰ ਫ਼ਰਾਰ ਮੁਲਜ਼ਮਾਂ ਤੱਕ ਪੁੱਜਣ ’ਚ ਥੋੜ੍ਹੀ ਮੁਸ਼ਕਲ ਇਸ ਲਈ ਆ ਰਹੀ ਹੈ ਕਿ ਉਹ ਮੋਬਾਇਲ ਦੀ ਵਰਤੋਂ ਨਹੀਂ ਕਰ ਰਹੇ ਪਰ ਪੁਲਸ ਵਲੋਂ ਆਪਣੇ ਪੂਰੇ ਸੋਰਸ ਲਗਾ ਰੱਖੇ ਹਨ। ਚਾਰ ਟੀਮਾਂ ਅਜੇ ਕਈ ਥਾਵਾਂ ’ਤੇ ਭਾਲ ਕਰਨ ’ਚ ਜੁੱਟੀਆਂ ਹੋਈਆਂ ਹਨ। ਜਲਦ ਹੀ ਫ਼ਰਾਰ ਮੁਲਜ਼ਮਾਂ ਨੂੰ ਫੜ੍ਹ ਲਿਆ ਜਾਵੇਗਾ।Biggest reveal ever

Share post:

Subscribe

spot_imgspot_img

Popular

More like this
Related

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 4 ਜਨਵਰੀ 2025

Hukamnama Sri Harmandir Sahib Ji ਰਾਮਕਲੀ ਮਹਲਾ ੫ ॥ ਅੰਗੀਕਾਰੁ ਕੀਆ...

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਮਾਡਰਨ ਕੇਂਦਰੀ ਜੇਲ੍ਹ ਦਾ ਦੌਰਾ

ਫਰੀਦਕੋਟ 3 ਜਨਵਰੀ , ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ...