BJP Congress Candidates List;
ਭਾਜਪਾ ਨੇ 21 ਅਕਤੂਬਰ ਸ਼ਨੀਵਾਰ ਨੂੰ ਰਾਜਸਥਾਨ ਲਈ 83 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ ਕਾਂਗਰਸ ਨੇ 33 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਵਸੁੰਧਰਾ ਰਾਜੇ ਝਾਲਰਾਪਟਨ ਤੋਂ ਚੋਣ ਲੜੇਗੀ, ਜਦਕਿ ਵਿਰੋਧੀ ਧਿਰ ਦੇ ਨੇਤਾ ਰਾਜੇਂਦਰ ਰਾਠੌੜ ਦੀ ਸੀਟ ਬਦਲ ਗਈ ਹੈ। ਉਨ੍ਹਾਂ ਨੂੰ ਚੁਰੂ ਦੀ ਥਾਂ ਤਾਰਾਨਗਰ ਤੋਂ ਟਿਕਟ ਦਿੱਤੀ ਗਈ ਹੈ। ਉਹ ਪਹਿਲਾਂ ਵੀ ਤਾਰਾਨਗਰ ਤੋਂ ਚੋਣ ਲੜ ਚੁੱਕੇ ਹਨ।
ਭਾਜਪਾ ਨੇ ਉਦੈਪੁਰ ਦੇ ਸ਼ਾਹੀ ਪਰਿਵਾਰ ਦੇ ਸਾਬਕਾ ਮੈਂਬਰ ਵਿਸ਼ਵਰਾਜ ਸਿੰਘ ਮੇਵਾੜ ਨੂੰ ਨਾਥਦੁਆਰੇ ਤੋਂ ਟਿਕਟ ਦਿੱਤੀ ਹੈ। ਉਹ ਕੁਝ ਦਿਨ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋਏ ਸਨ। ਕਾਂਗਰਸ ਨੇ ਮੌਜੂਦਾ ਵਿਧਾਨ ਸਭਾ ਸਪੀਕਰ ਸੀਪੀ ਜੋਸ਼ੀ ਨੂੰ ਨਾਥਦੁਆਰੇ ਤੋਂ ਉਮੀਦਵਾਰ ਬਣਾਇਆ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਸਰਦਾਰਪੁਰਾ ਤੋਂ ਅਤੇ ਸਚਿਨ ਪਾਇਲਟ ਨੂੰ ਟੋਂਕ ਤੋਂ ਟਿਕਟ ਮਿਲੀ ਹੈ। ਪਾਇਲਟ ਫਿਲਹਾਲ ਟੋਂਕ ਤੋਂ ਵਿਧਾਇਕ ਹਨ। BJP Congress Candidates List;
ਇਹ ਵੀ ਪੜ੍ਹੋ: ਮਾਨ ਸਰਕਾਰ ‘ਚ ਬਾਦਲਾਂ ਦੀਆਂ ਬੱਸਾਂ ‘ਤੇ ਹੁਣ ਤੱਕ ਦੀ ਸਭ ਤੋਂ ਵੱਡੀ ਐਕਸ਼ਨ, ਔਰਬਿਟ ਬੱਸਾਂ ਸਮੇਤ |
9 ਅਕਤੂਬਰ ਨੂੰ ਚੋਣ ਕਮਿਸ਼ਨ ਨੇ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ। ਇਨ੍ਹਾਂ ਰਾਜਾਂ ਵਿੱਚ ਚੋਣ ਪ੍ਰਕਿਰਿਆ 27 ਦਿਨਾਂ ਤੱਕ ਚੱਲੇਗੀ। ਮਿਜ਼ੋਰਮ ਵਿੱਚ ਪਹਿਲੀ ਵਾਰ 7 ਨਵੰਬਰ ਨੂੰ ਵੋਟਿੰਗ ਹੋਵੇਗੀ। ਇਸ ਤੋਂ ਬਾਅਦ ਮੱਧ ਪ੍ਰਦੇਸ਼ ‘ਚ 17 ਨਵੰਬਰ ਨੂੰ ਵੋਟਿੰਗ ਹੋਵੇਗੀ।
ਰਾਜਸਥਾਨ ਵਿੱਚ ਕਾਂਗਰਸ ਦੀ ਪਹਿਲੀ ਸੂਚੀ ਵਿੱਚ ਸਚਿਨ ਪਾਇਲਟ ਕੈਂਪ ਦੇ 5 ਲੋਕਾਂ ਨੂੰ ਟਿਕਟ ਦਿੱਤੀ ਗਈ ਹੈ। ਖੁਦ ਸਚਿਨ ਪਾਇਲਟ ਦੇ ਨਾਲ-ਨਾਲ ਵਿਰਾਟਨਗਰ ਤੋਂ ਇੰਦਰਰਾਜ ਸਿੰਘ ਗੁਰਜਰ, ਲਦਨੂਨ ਤੋਂ ਮੁਕੇਸ਼ ਭਾਕਰ ਅਤੇ ਪਰਬਤਸਰ ਤੋਂ ਰਾਮਨਿਵਾਸ ਗਾਵੜੀਆ ਨੂੰ ਟਿਕਟਾਂ ਮਿਲੀਆਂ ਹਨ। ਮੰਡਲਗੜ੍ਹ ਤੋਂ ਸਾਬਕਾ ਵਿਧਾਇਕ ਵਿਵੇਕ ਧਾਕੜ ਨੂੰ ਟਿਕਟ ਦਿੱਤੀ ਗਈ ਹੈ। BJP Congress Candidates List;