ਕਰਨਾਟਕ ਪਿੱਛੋਂ ਇਸ ਸਾਲ 5 ਹੋਰ ਸੂਬਿਆਂ ਦੀਆਂ ਚੋਣਾਂ ’ਚ ਹੋਵੇਗੀ ਭਾਜਪਾ ਦੀ ਅਗਨੀ ਪ੍ਰੀਖਿਆ

ਸਾਲ 2023 ਸਿਆਸਤ ਦੇ ਖੇਤਰ ਵਿਚ ਕਾਫ਼ੀ ਉਥਲ-ਪੁਥਲ ਮਚਾਉਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਕਈ ਸੂਬਿਆਂ ਵਿਚ ਸੱਤਾ ਤਬਦੀਲੀ ਵੀ ਸੰਭਵ ਹੈ। ਇਸ ਸਭ ਦੇ ਪਿੱਛੇ ਕਾਰਨ ਇਹ ਹੈ ਕਿ ਇਸ ਸਾਲ 6 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਨ੍ਹਾਂ ਵਿਚੋਂ ਕਾਫ਼ੀ ਸੂਬੇ ਅਜਿਹੇ ਹਨ, ਜਿੱਥੇ ਭਾਜਪਾ ਦੀ ਸਰਕਾਰ ਹੈ। ਕਰਨਾਟਕ ਵਿਚ ਚੋਣਾਂ ਹੋ ਚੁੱਕੀਆਂ ਹਨ ਅਤੇ ਉੱਥੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਤੋਂ ਬਾਅਦ ਦੱਖਣੀ ਭਾਰਤ ਦੇ ਨਕਸ਼ੇ ’ਤੇ ਭਾਜਪਾ ਦਾ ਭਗਵਾ ਰੰਗ ਖਤਮ ਹੋ ਗਿਆ ਹੈ।BJP will have a fiery test

ਜਾਣਕਾਰੀ ਅਨੁਸਾਰ 2023 ’ਚ 5 ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਵਿਚ ਚੋਣਾਂ ਹੋਣੀਆਂ ਹਨ, ਜਿਸ ਕਾਰਨ ਭਾਜਪਾ ਲਈ ਇਕ ਵਾਰ ਮੁੜ ਪ੍ਰੀਖਿਆ ਦੀ ਘੜੀ ਆਉਣ ਵਾਲੀ ਹੈ। ਆਉਣ ਵਾਲੇ ਸਮੇਂ ’ਚ ਯੋਜਨਾਵਾਂ ’ਤੇ ਗੱਲ ਬਾਅਦ ਵਿਚ ਕਰਦੇ ਹਾਂ ਪਰ ਇਸ ਤੋਂ ਪਹਿਲਾਂ ਕੁਝ ਅਜਿਹੀਆਂ ਚੋਣਾਂ ਜੋ ਪਿਛਲੇ 1-2 ਸਾਲਾਂ ਵਿਚ ਹੋਈਆਂ ਹਨ, ਵਿਚ ਭਾਜਪਾ ਨੂੰ ਲੱਗੇ ਝਟਕਿਆਂ ’ਤੇ ਚਰਚਾ ਕੀਤੀ ਜਾਣੀ ਜ਼ਰੂਰੀ ਹੈ। 2021 ’ਚ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ’ਤੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਨਵੰਬਰ 2022 ਵਿਚ ਹਿਮਾਚਲ ’ਚ ਵਿਧਾਨ ਸਭਾ ਚੋਣਾਂ ਹੋਈਆਂ ਸਨ, ਜਿਨ੍ਹਾਂ ਵਿਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਹਿਮਾਚਲ ਦੇ ਪਾਲਮਪੁਰ ਤੇ ਸੋਲਨ ਵਿਚ ਸਥਾਨਕ ਚੋਣ ਵੀ ਭਾਜਪਾ ਹਾਰ ਗਈ ਸੀ। ਦਿੱਲੀ ਜਿੱਥੇ ਭਾਜਪਾ ਦਾ ਪੂਰਾ ਲਾਮ-ਲਸ਼ਕਰ ਬੈਠਾ ਹੈ, ਉਸ ਦੇ ਨੱਕ ਥੱਲਿਓਂ ਆਮ ਆਦਮੀ ਪਾਰਟੀ ਸਥਾਨਕ ਲੋਕਲ ਬਾਡੀਜ਼ ਚੋਣਾਂ ਦੀ ਕੁਰਸੀ ਖਿੱਚ ਕੇ ਲੈ ਗਈ। ਇਹ ਸਭ ਜ਼ਿਆਦਾਤਰ ਪਿਛਲੇ ਇਕ ਸਾਲ ਵਿਚ ਹੋਇਆ ਹੈ। ਇਹ ਨਹੀਂ ਕਿ ਇਸ ਦੌਰਾਨ ਜਿੰਨੀਆਂ ਚੋਣਾਂ ਹੋਈਆਂ, ਉਨ੍ਹਾਂ ਵਿਚ ਭਾਜਪਾ ਹਾਰ ਗਈ, ਸਗੋਂ ਕੁਝ ਚੋਣਾਂ ਵਿਚ ਭਾਜਪਾ ਨੂੰ ਸਫਲਤਾ ਵੀ ਮਿਲੀ ਹੈ ਪਰ ਜਿਨ੍ਹਾਂ ਚੋਣਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਉਹ ਕਾਫ਼ੀ ਚਿੰਤਾ ਦਾ ਵਿਸ਼ਾ ਹੈ।BJP will have a fiery test

also read :- ਪੰਜਾਬ ‘ਚ ਰਸੂਖ਼ਦਾਰਾਂ ਨੂੰ CM ਮਾਨ ਦੀ ਸਿੱਧੀ ਚਿਤਾਵਨੀ-ਜੇ ਕਬਜ਼ੇ ਨਹੀਂ ਛੱਡੇ ਤਾਂ…

ਕਰਨਾਟਕ ਵਿਚ ਭਾਜਪਾ ਨੇ ਜਦੋਂ ਚੋਣ ਲੜੀ ਤਾਂ ਇਸ ਵਿਚ ਪਾਰਟੀ ਨੂੰ 36 ਫ਼ੀਸਦੀ ਵੋਟਾਂ ਮਿਲੀਆਂ, ਜਦੋਂਕਿ ਕਾਂਗਰਸ 43 ਫ਼ੀਸਦੀ ਵੋਟਾਂ ਲੈਣ ਵਿਚ ਸਫਲ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਇਸ ਚੋਣ ਨੂੰ ਜਿੱਤਣ ’ਚ ਕੋਈ ਕਮੀ ਨਹੀਂ ਛੱਡੀ। ਪ੍ਰਧਾਨ ਮੰਤਰੀ ਨੇ ਇੱਥੇ 19 ਰੈਲੀਆਂ ਅਤੇ 6 ਰੋਡ ਸ਼ੋਅ ਕੀਤੇ। ਉਂਝ ਭਾਜਪਾ ਨੇ ਸੂਬੇ ਵਿਚ 100 ਤੋਂ ਵੱਧ ਰੈਲੀਆਂ ਅਤੇ ਰੋਡ ਸ਼ੋਅ ਕੀਤੇ ਸਨ, ਜਿਨ੍ਹਾਂ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੇ ਹਿੱਸਾ ਲਿਆ। ਇਸ ਦੇ ਬਾਵਜੂਦ ਪਾਰਟੀ ਨੂੰ ਸਫਲਤਾ ਨਹੀਂ ਮਿਲੀ। BJP will have a fiery test

[wpadcenter_ad id='4448' align='none']