ਨਹੀਂ ਰਹੇ ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ, 72 ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ

Bollywood Update
Bollywood Update

Bollywood Update

ਸਾਲ 1986 ਵਿੱਚ ਆਈ ਫਿਲਮ ਨਾਮ ਜਿਸ ਵਿੱਚ ਮੌਜੂਦ ਇੱਕ ਗ਼ਜ਼ਲ ਚਿੱਠੀ ਆਈ ਹੈ ਨੇ ਹਰ ਕਿਸੇ ਦਾ ਦਿਲ ਮੋਹ ਲਿਆ ਸੀ ਜਿਸ ਗ਼ਜ਼ਲ ਨੂੰ ਆਪਣੀ ਖ਼ੂਬਸੂਰਤ ਆਵਾਜ਼ ਦਿੱਤੀ ਸੀ ਗਜ਼ਲ ਗਾਇਕ ਪੰਕਜ ਉਧਾਸ ਜੀ ਨੇ | ਇਹ ਗ਼ਜ਼ਲ ਉਸ ਸਮੇਂ ਦੀ ਬੇਹਤਰੀਨ ਗ਼ਜ਼ਲਾਂ ਵਿੱਚੋਂ ਇੱਕ ਸੀ | ਅੱਜ ਬੜੇ ਹੀ ਭਾਰੀ ਦਿਲ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਉਹੀ ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਦੇਹਾਂਤ ਹੋ ਗਿਆ ਹੈ। ਜੀ ਹਨ 72 ਸਾਲ ਦੀ ਉਮਰ ‘ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ ।

also read :- ਜਨਮਦਿਨ ਤੇ 24 ਕੈਰੇਟ ਸੋਨੇ ਦਾ ਕੇਕ ਕੱਟ ਕੇ ਉਰਵਸ਼ੀ ਰੌਤੇਲਾ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ

ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਨੇ ਦਿੱਤੀ ਹੈ | ਪੰਕਜ ਦੀ ਧੀ ਨਿਆਬ ਉਧਾਸ ਨੇ ਗਾਇਕ ਦੀ ਮੌਤ ਦੀ ਖਬਰ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਪੋਸਟ ‘ਚ ਉਨ੍ਹਾਂ ਲਿਖਿਆ-ਬਹੁਤ ਦੁੱਖ ਨਾਲ ਤੁਹਾਨੂੰ ਦੱਸਣਾ ਪੈ ਰਿਹਾ ਹੈ ਕਿ ਪਦਮਸ਼੍ਰੀ ਪੰਕਜ ਉਧਾਸ ਦਾ 26 ਫਰਵਰੀ 2024 ਨੂੰ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਜਦੋਂ ਉਹ ਇਸ ਖ਼ਬਰ ਬਾਰੇ ਲੋਕਾਂ ਨੂੰ ਪਤਾ ਚੱਲਿਆ ਹੈ ਓਦੋ ਤੋਂ ਹੀ ਉਨ੍ਹਾਂ ਦੇ ਫੈਨਸ ਅਤੇ ਫ਼ਿਲਮ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਹੈ |

[wpadcenter_ad id='4448' align='none']