Wednesday, January 8, 2025

ਸੱਚੀਆਂ ਘਟਨਾਵਾਂ ਤੇ ਅਧਾਰਿਤ ਫ਼ਿਲਮ Ae Watan Mere Watan ਦਾ ਜ਼ਬਰਦਸਤ ਟ੍ਰੇਲਰ ਹੋਇਆਂ ਰਿਲੀਜ਼

Date:

BOLLYWOOD UPDATE

ਕਰਨ ਜੌਹਰ ਵਲੋਂ ਪ੍ਰੋਡਿਊਸ ਕੀਤੀ ਗਈ ਫਿਲਮ Ae Watan Mere Watan ਜਿਸਦਾ ਰੋਂਗਟੇ ਖੜੇ ਕਰ ਦੇਣ ਵਾਲਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਹੋ ਗਿਆ ਹੈ | ਇਹ ਫਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ ਟ੍ਰੇਲਰ ਦੇ ਵਿੱਚ 1942 ਦਾ ਭਾਰਤ ਦਿਖਾਇਆ ਗਿਆ ਹੈ ਜਦੋ ਅੰਗ੍ਰੇਜ਼ਾਂ ਦਾ ਬੋਲਬਾਲਾ ਭਾਰਤ ਉੱਤੇ ਸੀ ਤੇ ਉਨ੍ਹਾਂ ਨੇ ਪੂਰੀ ਤਰਾਂ ਇੰਡੀਆਂ ਦੇ ਲੋਕਾਂ ਨੂੰ ਆਪਣੇ ਕਬਜ਼ੇ ‘ਚ ਕੀਤਾ ਹੋਇਆ ਸੀ ਤੇ ਉਨ੍ਹਾਂ ਦੇ ਉੱਪਰ ਬੇਹਿਸਾਬ ਜ਼ੁਲਮ ਕੀਤਾ ਜਾਂਦਾ ਸੀ | ਫ਼ਿਲਮ ਦੇ ਵਿੱਚ ਸੈੱਟ ਤੇ ਬਹੁਤ ਜ਼ਿਆਦਾ ਬਾਰੀਕੀਆਂ ਨਾਲ਼ ਕੰਮ ਕੀਤਾ ਗਿਆ ਹੈ |

ਫਿਲਮ ਦੇ ਵਿੱਚ ਲੇਡੀ ਫ੍ਰੀਡਮ ਫਾਈਟਰ ਊਸ਼ਾ ਮਹਿਤਾ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਛੋਟੀ ਜਿਹੀ ਉਮਰ ‘ਚ ਦੇਸ਼ ਨੂੰ ਅਜ਼ਾਦ ਕਰਾਉਣ ਦਾ ਪ੍ਰਣ ਲੈ ਲਿਆ ਸੀ ਤੇ ਇਸ ਵਿੱਚ ਆਪਣਾ ਯੋਗਦਾਨ ਪਾਇਆ ਸੀ ਜਿਨ੍ਹਾਂ ਦਾ ਰੋਲ ਫਿਲਮ ਵਿੱਚ ਸੈਫ਼ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨਿਭਾਏਗੀ |

ALSO READ :- ਕਿਸੇ ਅਣਪਛਾਤੀ ਔਰਤ ਨੂੰ “ਡਾਰਲਿੰਗ” ਕਹਿਣਾ ਪੈ ਸਕਦਾ ਹੈ ਮਹਿੰਗਾ, ਧਾਰਾ 354A ਦੇ ਤਹਿਤ ਹੋ ਸਕਦੀ ਹੈ ਜੇਲ੍ਹ :- ਕੋਲਕਾਤਾ ਹਾਈਕੋਰਟ

ਦੂਜੇ ਪਾਸੇ ਜੇਕਰ ਗੱਲ ਕਰੀਏ ਫਿਲਮ ਤੇ ਕਲਾਕਾਰਾਂ ਦੀ ਤੇ ਫਿਲਮ ਦੇ ਵਿੱਚ ਸਾਰਾ ਅਲੀ ਖਾਨ ਤੇ ਇਮਰਾਨ ਹਾਸ਼ਮੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੂੰ ਵੇਖਿਆਂ ਜਾ ਸਕਦਾ ਹੈ | ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਸਾਰਾ ਅਲੀ ਖਾਨ ਦੀ ਅਦਾਕਾਰੀ ਉਨ੍ਹਾਂ ਨੇ ਅਜੇ ਤਕ ਨਹੀਂ ਦੇਖੀ ਤੇ ਇਹ ਫ਼ਿਲਮ ਉਨ੍ਹਾਂ ਲੋਕਾਂ ਨੂੰ ਜ਼ਰੂਰ ਵੇਖਣੀ ਚਾਹੀਦੀ ਹੈ | ਇਮਰਾਨ ਹਾਸ਼ਮੀ ਜਿੰਨੇ ਵਧੀਆ ਅਦਾਕਾਰ ਨੇ ਇਸ ਫਿਲਮ ਦੇ ਵਿੱਚ ਦਰਸ਼ਕਾਂ ਨੂੰ ਉਨ੍ਹਾਂ ਦੀ ਬਾਕਮਾਲ ਐਕਟਿੰਗ ਵੀ ਦੇਖਣ ਨੂੰ ਮਿਲੇਗੀ | ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਕਰਨ ਜੌਹਰ, ਅਪੂਰਵਾ ਮਹਿਤਾ ਤੇ ਸੋਮਨ ਮਿਸ਼ਰਾ ਨੇ | ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਕੰਨਨ ਅਈਅਰ ਨੇ | ਫਿਲਮ Ae Watan Mere Watan 21 ਮਾਰਚ 2024 OTT ਪਲੈਟਫਾਰਮ AMAZON PRIME ਤੇ ਰਿਲੀਜ਼ ਹੋਵੇਂਗੀ |

Share post:

Subscribe

spot_imgspot_img

Popular

More like this
Related

ਤਹਿਸੀਲਦਾਰ ਦੇ ਨਾਮ ਉਪਰ 11000 ਰੁਪਏ ਰਿਸ਼ਵਤ ਹਾਸਲ ਕਰਦਾ ਵਸੀਕਾ ਨਵੀਸ ਰੰਗੇ ਹੱਥੀਂ ਗ੍ਰਿਫਤਾਰ

ਚੰਡੀਗੜ੍ਹ 7 ਜਨਵਰੀ 2025 -  ਪੰਜਾਬ ਵਿਜੀਲੈਂਸ ਬਿਉਰੋ ਨੇ ਰਾਜ...

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਫ਼ਰੀਦਕੋਟ 07 ਜਨਵਰੀ,2025   ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ  ਆਪਣੇ ਗ੍ਰਹਿ...

ਪੰਜਾਬ ਵਿੱਚ ਹੁਣ ਤੱਕ ਰੂਫਟਾਪ ਸੋਲਰ ਦੀ ਕੁੱਲ ਸਥਾਪਿਤ ਸਮਰੱਥਾ 430 ਮੈਗਾਵਾਟ-ਵਿਧਾਇਕ ਸ਼ੈਰੀ ਕਲਸੀ

ਬਟਾਲਾ, 7 ਜਨਵਰੀ (   )  ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਪੰਜਾਬ ਦੇ...