ਕਾਰਗਿਲ ਦਿਵਸ ਮੌਕੇ ਵੀਰਤਾ ਪੁਰਸਕਾਰ ਨੈਬ ਸੂਬੇਦਾਰ ਵੱਲੋਂ ਸੀ ਪਾਈਟ ਕੈਂਪ ਬੋੜਾਵਾਲ ਵਿਖੇ ਯੁਵਕਾਂ ਨਾਲ ਆਰਮੀ ਜੀਵਨ ਦੇ ਤਜ਼ੁਰਬੇ ਸਾਂਝੇ ਕੀਤੇ

ਬੋੜਾਵਾਲ/ਮਾਨਸਾ: 26 ਜੁਲਾਈ:
ਆਰਮੀ ਅਗਨੀਵੀਰ ਭਰਤੀ ਦੀ ਸਰੀਰਿਕ ਸਿਖਲਾਈ ਅਤੇ ਪੰਜਾਬ ਪੁਲਿਸ, ਐਸ.ਐਸ.ਸੀ (ਜੀ.ਡੀ) ਦੀ ਲਿਖਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਾਰੇ ਯੁਵਕਾਂ ਨੂੰ ਵਿਸ਼ੇਸ਼ ਜਾਣਕਾਰੀ ਦੇਣ ਲਈ ਕਾਰਗਿਲ ਦਿਵਸ ਮੌਕੇ ਵੀਰਤਾ ਪੁਰਸਕਾਰ ਪ੍ਰਾਪਤ ਹਸਤੀ ਨੈਬ ਸੂਬੇਦਾਰ ਨੈਬ ਸਿੰਘ (ਸੈਨਾ ਮੈਡਲ) ਸੀ-ਪਾਈਟ ਕੈਂਪ ਬੋੜਾਵਾਲ ਵਿਖੇ ਪਹੁੰਚੇ।
ਉਨ੍ਹਾਂ ਸਾਰੇ ਯੁਵਕਾਂ ਨਾਲ ਕਾਰਗਿਲ ਦਿਵਸ ਬਾਰੇ ਜਾਣਕਾਰੀ ਅਤੇ ਆਪਣੇ ਆਰਮੀ ਜੀਵਨ ਦੇ ਤਜ਼ੁਰਬੇ ਸਾਂਝੇ ਕੀਤੇ। ਉਨ੍ਹਾਂ ਯੁਵਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖੋ ਅਤੇ ਸੀ-ਪਾਈਟ ਕੈਂਪਾਂ ਵਿੱਚ ਪਹੁੰਚ ਕੇ ਚੰਗੀ ਸਿੱਖਿਆ ਅਤੇ ਟਰੇਨਿੰਗ ਪ੍ਰਾਪਤ ਕਰੋ ।
ਇਸ ਤੋਂ ਇਲਾਵਾ ਐਸ.ਐਸ.ਪੀ  ਡਾ. ਨਾਨਕ ਸਿੰਘ ਦੇ ਆਦੇਸ਼ਾਂ ’ਤੇ ਏ.ਐੱਸ.ਆਈ, ਸ਼ੁਰੇਸ਼ ਕੁਮਾਰ, ਇੰਚਾਰਜ਼ ਟਰੈਫਿਕ ਪੁਲਿਸ, ਮਾਨਸਾ ਵੱਲੋਂ ਯੁਵਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਸੀ-ਪਾਈਟ ਕੈਂਪਾਂ ਵਿੱਚ ਭੇਜਿਆ ਜਾਵੇ ਤਾਂ ਜੋ ਉਹ ਸਰੀਰਿਕ ਸਿਖਲਾਈ ਅਤੇ ਲਿਖਤੀ ਪੇਪਰ ਦੀ ਤਿਆਰੀ ਕਰਕੇ ਭਰਤੀ ਹੋ ਸਕਣ। ਉਨ੍ਹਾਂ ਦੱਸਿਆ ਕਿ ਸੀ-ਪਾਈਟ ਸੰਸਥਾ ਪੰਜਾਬ ਸਰਕਾਰ ਦਾ ਅਦਾਰਾ ਹੈ, ਇੱਥੇ ਮੁਫ਼ਤ ਸਿਖਲਾਈ ਤੋਂ ਇਲਾਵਾ ਯੁਵਕਾਂ ਲਈ ਮੁਫ਼ਤਰ ਖਾਣੇ ਅਤੇ ਰਿਹਾਇਸ਼ ਦੀ ਵੀ ਸੁਵਿਧਾ ਹੈ। ਵਧੇਰੇ  ਜਾਣਕਾਰੀ ਲਈ 98148-50214 ’ਤੇ ਸੰਪਰਕ ਕੀਤਾ ਜਾ ਸਕਦਾ ਹੈ ।

[wpadcenter_ad id='4448' align='none']