ਮੁੜ ਆਵੇਗਾ ਸਿਆਲ,ਪਰ ਨਹੀਂ ਮੁੜਨੀ ਇਹ ਜ਼ਿੰਦਗੀ….

But this life will not return...

But this life will not return…
ਧੁੰਦ ਹਰ ਸਾਲ ਪੈਂਦੀ ਹੈ ‘ਤੇ ਇਸ ਵਾਰ ਵੀ ਧੁੰਦਾਂ ਦੀ ਦਸਤਕ ਹੋ ਚੁੱਕੀ ਹੈ ਪਰ ਇਹ ਧੁੰਦ ਹਰ ਵਾਰ ਦੀ ਤਰਾਂ ਵੱਡੇ ‘ਤੇ ਭਿਆਨਕ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਹਾਲਾਂਕਿ ਇਹ ਹਾਦਸੇ ਸਿਰਫ ਧੁੰਦ ਕਾਰਨ ਹੀ ਨਹੀਂ ਸਗੋਂ ਸਾਡੀ ਖੁਦ ਦੀ ਹੀ ਗ਼ਲਤੀ ਕਾਰਨ ਵੀ ਵਾਪਰਦੇ ਨੇ , ਕਿਉਕਿ ਸਾਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਦੀ ਕਾਹਲ਼ੀ ਬਹੁਤ ਜਿਆਦਾ ਹੁੰਦੀ ਹੈ ਜਿਸ ਕਾਰਨ ਅਸੀਂ ਆਪਣੇ ਵਹੀਕਲ ਬਹੁਤ ਤੇਜ਼ੀ ਨਾਲ ਚਲਾਉਂਦੇ ਹੋਏ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੀ ਇਸ ਕਾਹਲੀ ਦੇ ਚੱਕਰ ਚ ਕਈ ਲੋਕ ਆਪਣੇ ਘਰਾਂ ਤੋਂ ਸਦਾ ਦੇ ਲਈ ਦੂਰ ਹੋ ਜਾਂਦੇ ਨੇ ਤੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਨੇ….. ।
ਅਜੇ ਸਿਆਲ ਦੀ ਧੁੰਦ ਨੂੰ ਪੈਂਦਿਆਂ ਸਿਰਫ ਇੱਕ ਹਫ਼ਤੇ ਦੇ ਸਮਾਂ ਹੀ ਹੋਇਆ ਹੈ ਪਰ ਇਸ ਇੱਕ ਹਫਤੇ ਦੇ ਅੰਦਰ ਹੀ ਕਈ ਪਰਿਵਾਰ ਉੱਜੜ ਚੁੱਕੇ ਨੇ ਇੰਨਾ ਹਾਦਸਿਆਂ ਕਾਰਨ,ਆਏ ਹੀ ਦਿਨ ਇਹ ਵੱਡੇ ਤੇ ਮੰਦਭਾਗੇ ਹਾਦਸੇ ਵਾਪਰ ਰਹੇ ਨੇ ਜੋ ਕੀ ਕਈ ਪਰਿਵਾਰਾਂ ਦੇ ਚਿਰਾਗ ਪਲਾਂ ਚ ਬੁਝਾ ਰਹੇ ਨੇ ਜੋ ਕੀ ਬੇਹੱਦ ਹੀ ਦੁਖਦ ਗੱਲ ਹੈBut this life will not return…

also read :- ਜ਼ਿਲ੍ਹੇ ਦੀਆਂ ਮੰਡੀਆਂ ’ਚ ਪੁੱਜਾ 684774 ਮੀਟਰਕ ਟਨ ਝੋਨਾ

ਕਿਉਕਿ ਸਿਆਲ ਤਾਂ ਮੁੜ ਆਉਂਦੇ ਹੀ ਰਹਿਣੇ ਨੇ ਪਰ ਉਹ ਨਹੀਂ ਆਉਣੇ ਜੋ ਇਸ ਧੁੰਦ ‘ਚ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਇਸ ਜਹਾਨੋਂ ਤੁਰ ਗਏ ਨੇ ਤੇ ਮੁੜ ਤੋਂ ਨਾ ਹੀ ਇੰਨਾ ਪਰਿਵਾਰਾਂ ਨੂੰ ਇਹ ਧੁੰਦਾਂ ਚੰਗੀਆਂ ਲੱਗਣੀਆਂ ਨੇ ਨਾ ਹੀ ਇਹ ਸਿਆਲ ਜਿੰਨਾ ਦੇ ਓਹਨਾ ਦੇ ਘਰਾਂ ਚ ਸੱਥਰ ਵਿਛਾ ਕੇ ਰੱਖ ਦਿੱਤੇ ਸੀ

ਇਸ ਸਿਆਲ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਖ਼ਿਆਲ ਰੱਖੋ, ਸਾਧਨ ਹੋਲੀ ਚਲਾਓ, ਕਿਉਕਿ ਇਹ ਅਨਮੋਲ ਜ਼ਿੰਦਗੀ ਦੁਬਾਰਾ ਨਹੀਂ ਮਿਲਣੀBut this life will not return…

@ਰੀਤ ਕੌਰ

[wpadcenter_ad id='4448' align='none']