ਔਰਤਾਂ ਨੂੰ ਹੁਣ 9 ਮਹੀਨਿਆਂ ਦੀ ਮਿਲ ਸਕਦੀ ਹੈ ਜਣੇਪਾ ਛੁੱਟੀ, ਜਾਣੋ ਨੀਤੀ ਆਯੋਗ ਦੀ ਸਲਾਹ

Can get maternity leave

ਨੀਤੀ ਆਯੋਗ ਦੇ ਮੈਂਬਰ ਪੀ. ਕੇ. ਪਾਲ ਨੇ ਕਿਹਾ ਕਿ ਪ੍ਰਾਈਵੇਟ ਅਤੇ ਜਨਤਕ ਖੇਤਰਾਂ ਨੂੰ ਮਹਿਲਾ ਕਾਮਿਆਂ ਲਈ ਜਣੇਪਾ ਛੁੱਟੀ ਦਾ ਸਮਾਂ 6 ਮਹੀਨੇ ਤੋਂ ਵਧਾ ਕੇ 9 ਮਹੀਨੇ ਕਰਨ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਜਣੇਪਾ ਲਾਭ (ਸੋਧ) ਬਿੱਲ, 2016 ਨੂੰ 2017 ‘ਚ ਸੰਸਦ ਵਿਚ ਪਾਸ ਕੀਤਾ ਗਿਆ ਸੀ, ਜਿਸ ਦੇ ਤਹਿਤ ਪਹਿਲਾਂ 12 ਹਫ਼ਤੇ ਦੇ ਜਣੇਪਾ ਭੁਗਤਾਨ ਛੁੱਟੀ ਨੂੰ ਵਧਾ ਕੇ 26 ਹਫ਼ਤੇ ਕਰ ਦਿੱਤਾ ਗਿਆ ਸੀ।  ਓਧਰ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੀ ਮਹਿਲਾ ਵਿੰਗ (FLO) ਨੇ ਪਾਲ ਦੇ ਹਵਾਲੇ ਨਾਲ ਇਕ ਬਿਆਨ ਜਾਰੀ ਕਰਕੇ ਕਿਹਾ ਕਿ ‘ਪ੍ਰਾਈਵੇਟ ਅਤੇ ਪਬਲਿਕ ਸੈਕਟਰਾਂ ਨੂੰ ਜਣੇਪਾ ਛੁੱਟੀ ਮੌਜੂਦਾ 6 ਮਹੀਨਿਆਂ ਤੋਂ ਵਧਾ ਕੇ 9 ਮਹੀਨੇ ਕਰਨ ਲਈ ਇਕੱਠੇ ਬੈਠ ਕੇ ਸੋਚ ਵਿਚਾਰ ਕਰਨਾ ਚਾਹੀਦਾ ਹੈ।Can get maternity leave

ਬਿਆਨ ਮੁਤਾਬਕ ਪਾਲ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਬੱਚਿਆਂ ਦੇ ਬਿਹਤਰ ਪਾਲਣ-ਪੋਸ਼ਣ ਨੂੰ ਯਕੀਨੀ ਬਣਾਉਣ ਲਈ ਹੋਰ ਬਾਲਵਾੜੀ (creche) ਖੋਲ੍ਹਣੇ ਚਾਹੀਦੇ ਹਨ। ਉਨ੍ਹਾਂ ਦੀ ਅਤੇ ਲੋੜਵੰਦ ਬਜ਼ੁਰਗਾਂ ਲਈ ਇਕ ਸੰਪੂਰਨ ਦੇਖਭਾਲ ਪ੍ਰਣਾਲੀ ਬਣਾਉਣ ਦੇ ਜ਼ਰੂਰੀ ਕੰਮ ਵਿਚ ਨੀਤੀ ਆਯੋਗ ਦੀ ਸਹਾਇਤਾ ਕਰਨੀ ਚਾਹੀਦੀ ਹੈ। ਪਾਲ ਨੇ ਕਿਹਾ ਕਿ ਦੇਖਭਾਲ ਲਈ ਭਵਿੱਖ ਵਿਚ ਲੱਖਾਂ ਕਾਮਿਆ ਦੀ ਲੋੜ ਪਵੇਗੀ, ਇਸ ਲਈ ਯੋਜਨਾਬੱਧ ਸਿਖਲਾਈ ਪ੍ਰਣਾਲੀਆਂ ਨੂੰ ਵਿਕਸਿਤ ਕਰਨ ਦੀ ਲੋੜ ਹੈ।Can get maternity leave

also read :- ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਉਰਫ ਕਿੱਕੀ ਢਿੱਲੋਂ ਗ੍ਰਿਫਤਾਰ !

FLO ਦੀ ਪ੍ਰਧਾਨ ਸੁਧਾ ਸ਼ਿਵਕੁਮਾਰ ਨੇ ਕਿਹਾ ਕਿ ਗਲੋਬਲ ਪੱਧਰ ‘ਤੇ ਦੇਖਭਾਲ ਦੀ ਅਰਥਵਿਵਸਥਾ ਇਕ ਮਹੱਤਵਪੂਰਨ ਖੇਤਰ ਹੈ। ਜਿਸ ‘ਚ ਦੇਖਭਾਲ ਅਤੇ ਘਰੇਲੂ ਕੰਮ ਕਰਨ ਵਾਲੇ ਤਨਖਾਹ ਅਤੇ ਅਦਾਇਗੀਸ਼ੁਦਾ ਕਾਮੇ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਖੇਤਰ ਆਰਥਿਕ ਵਿਕਾਸ, ਲਿੰਗ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਦਾ ਹੈ। ਸ਼ਿਵਕੁਮਾਰ ਨੇ ਕਿਹਾ ਕਿ ਭਾਰਤ ਵਿਚ ਵੱਡੀ ਖ਼ਾਮੀ ਇਹ ਹੈ ਕਿ ਸਾਡੇ ਕੋਲ ਦੇਖਭਾਲ ਅਰਥਵਿਵਸਥਾ ਨਾਲ ਜੁੜੇ ਕਾਮਿਆਂ ਦੀ ਸਹੀ ਢੰਗ ਨਾਲ ਪਛਾਣ ਕਰਨ ਲਈ ਕੋਈ ਪ੍ਰਣਾਲੀ ਨਹੀਂ ਹੈ। ਇਹ ਹੋਰ ਦੇਸ਼ਾਂ ਦੇ ਮੁਕਾਬਲੇ ਦੇਖਭਾਲ ਅਰਥਵਿਵਸਥਾ ‘ਤੇ ਭਾਰਤ ਦਾ ਜਨਤਕ ਖਰਚ ਬਹੁਤ ਘੱਟ ਹੈ।Can get maternity leave

[wpadcenter_ad id='4448' align='none']