ਬਠਿੰਡਾ, 24 ਜਨਵਰੀ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ Punjab Prevention of Human Smuggling Rules, 2013 framed under the Punjab Prevention of Human Smuggling Act, 2012 ਤਹਿਤ ਪ੍ਰਤੀ ਬੇਨਤੀ ਦੇ ਅਧਾਰ ਤੇ ਆਈਲੈਟਸ ਸੈਂਟਰ ਦਾ ਲਾਇਸੈਂਸ ਰੱਦ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਰੱਦ ਲਾਇਸੰਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ M/S NIDHI Travels located at HDFC life Branch, Civil line Near Bus stand, Bathinda ਦੇ ਨਾਮ ਤੇ ਨਿਧੀ ਸ਼ਰਮਾ ਪੁੱਤਰੀ ਸ਼੍ਰੀ ਕੁਲਵੰਤ ਰਾਏ ਵਾਸੀ ਐਲਆਈਜੀ 145 ਫੇਜ਼-1 ਨੇੜੇ ਗੁਰੂਦੁਆਰਾ ਮਾਡਲ ਟਾਊਨ ਬਠਿੰਡਾ ਨੂੰ ਆਈਲੈਟਸ ਅਤੇ ਕੰਸਲਟੈਂਸੀ ਦਾ ਲਾਇਸੰਸ ਨੰਬਰ 69/ਸੀ.ਈ.ਏ ਮਿਤੀ 22-12-2018 ਨੂੰ ਜਾਰੀ ਕੀਤਾ ਗਿਆ ਤੇ ਜਿਸ ਦੀ ਮਿਆਦ 21-12-2023 ਤੱਕ ਸੀ।
ਹੁਕਮ ਅਨੁਸਾਰ ਪ੍ਰਾਰਥਣ ਨਿਧੀ ਸ਼ਰਮਾ ਪੁੱਤਰੀ ਸ਼੍ਰੀ ਕੁਲਵੰਤ ਰਾਏ ਵਾਸੀ ਐਲਆਈਜੀ 145 ਫੇਜ਼-1 ਨੇੜੇ ਗੁਰੂਦੁਆਰਾ ਮਾਡਲ ਟਾਊਨ ਵਲੋਂ ਮਿਤੀ 19-12-23 ਨੂੰ ਆਪਣਾ ਲਿਖਤੀ ਰੂਪ ਵਿੱਚ ਦਰਖਾਸਤ ਪੇਸ਼ ਕੀਤੀ ਗਈ ਹੈ ਕਿ ਉਹ ਆਪਣਾ ਲਾਇਸੰਸ ਰੀਨਿਊ ਨਹੀਂ ਕਰਵਾਉਣਾ ਚਾਹੁੰਦੀ। ਇਸ ਲਈ ਉਸ ਦਾ ਲਾਇਸੰਸ ਰੱਦ ਕੀਤਾ ਗਿਆ ਹੈ।
ਇਸ ਲਈ ਪ੍ਰਾਰਥਣ ਪਾਸੋ ਪ੍ਰਾਪਤ ਹੋਈ ਪ੍ਰਤੀਬੇਨਤੀ ਦੇ ਅਧਾਰ ਤੇ ਪੰਜਾਬ ਟਰੈਵਲ ਪ੍ਰੋਫੋਨਲ ਰੈਗੂਲੇਸ਼ਨ ਐਕਟ 2012 ਦੇ ਤਹਿਤ ਨਿਯਮ 2013 ਅਧੀਨ ਨਿਧੀ ਸ਼ਰਮਾ ਪੁੱਤਰੀ ਸ਼੍ਰੀ ਕੁਲਵੰਤ ਰਾਏ ਵਾਸੀ ਐਲਆਈਜੀ 145 ਫੇਜ਼-1 ਨੇੜੇ ਗੁਰੂਦੁਆਰਾ ਮਾਡਲ ਟਾਊਨ ਬਠਿੰਡਾ ਵਲੋਂ ਆਈਲੈਟਸ ਅਤੇ ਕੰਸਲਟੈਂਸੀ ਦਾ ਲਾਇਸੰਸ ਨੰਬਰ 69/ਸੀ.ਈ.ਏ ਮਿਤੀ 22-12-2018 ਨੂੰ ਜਾਰੀ ਕੀਤਾ ਗਿਆ ਸੀ, ਫਰਮ M/S NIDHI Travels located at HDFC life Branch, Civil line Near Bus stand, Bathinda ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (1) ਅਨੁਸਾਰ ਮਿਆਦ ਖਤਮ ਹੋਣ ਤੇ ਤਹਿਤ ਤੁਰੰਤ ਪ੍ਰਭਾਵ ਦੇ ਰੱਦ/ਕੈਂਸਲ ਕੀਤਾ ਜਾਂਦਾ ਹੈ।
ਇਸ ਤੋ ਇਲਾਵਾ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸ ਦੇ ਖੁੱਦ ਜਾਂ ਇਸਦੀ ਫਰਮ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋ ਜਿੰਮੇਵਾਰੀ ਹੋਵੇਗਾ ਅਤੇ ਇਸਦੀ ਭਰਪਾਈ ਕਰਨ ਦਾ ਜਿੰਮੇਵਾਰ ਹੋਵੇਗਾ।