ਇਸ ਦਿਨ ਓਟੀਟੀ ‘ਤੇ ਰਿਲੀਜ਼ ਹੋਵੇਗੀ ਫਿਲਮ ‘ਚੱਲ ਜਿੰਦੀਏ

Date:

Chal Jindiye On OTT ਫਿਲਮ ‘ਚੱਲ ਜਿੰਦੀਏ’ ਜੇ ਤੁਸੀਂ ਥੀਏਟਰ ‘ਚ ਨਹੀਂ ਦੇਖੀ ਤਾਂ ਹੁਣ ਤੁਹਾਡੇ ਲਈ ਵਧੀਆ ਮੌਕਾ ਹੈ। ਕਿਉਂਕਿ ਇਹ ਫਿਲਮ ਓਟੀਟੀ ‘ਤੇ ਜਲਦ ਰਿਲੀਜ਼ ਹੋਣ ਜਾ ਰਹੀ ਹੈ।

ਨੀਰੂ ਬਾਜਵਾ ਲਈ ਸਾਲ 2023 ਬਹੁਤ ਵਧੀਆ ਰਿਹਾ ਹੈ। ਅਦਾਕਾਰਾ ਦੀਆਂ ਇਸ ਸਾਲ 2 ਫਿਲਮਾਂ ਰਿਲੀਜ਼ ਹੋਈਆਂ ਹਨ ਅਤੇ ਦੋਵੇਂ ਹੀ ਫਿਲਮਾਂ ਜ਼ਬਰਦਸਤ ਹਿੱਟ ਰਹੀਆਂ ਸੀ। ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ ਤੇ ਜੱਸ ਬਾਜਵਾ ਸਟਾਰਰ ਫਿਲਮ ‘ਚੱਲ ਜਿੰਦੀਏ’ ਜੇ ਤੁਸੀਂ ਥੀਏਟਰ ‘ਚ ਨਹੀਂ ਦੇਖੀ ਤਾਂ ਹੁਣ ਤੁਹਾਡੇ ਲਈ ਵਧੀਆ ਮੌਕਾ ਹੈ। ਕਿਉਂਕਿ ਇਹ ਫਿਲਮ ਓਟੀਟੀ ‘ਤੇ ਜਲਦ ਰਿਲੀਜ਼ ਹੋਣ ਜਾ ਰਹੀ ਹੈ। 

https://www.instagram.com/reel/CsngXQfpvG4/?utm_source=ig_web_button_share_sheet&igshid=MzRlODBiNWFlZA==

‘ਚੱਲ ਜਿੰਦੀਏ’ ਫਿਲਮ ਓਟੀਟੀ ਪਲੇਟਫਾਰਮ ਚੌਪਾਲ ਟੀਵੀ ‘ਤੇ 9 ਜੂਨ ਤੋਂ ਸਟ੍ਰੀਮ ਕਰੇਗੀ। ਇਸ ਫਿਲਮ ਦੀ ਕਹਾਣੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਹੀ ਨਹੀਂ ਫਿਲਮ ਨੇ ਬਾਕਸ ਆਫਿਸ ‘ਤੇ ਵੀ ਕਾਫੀ ਵਧੀਆ ਕਾਰੋਬਾਰ ਕੀਤਾ ਸੀ। Chal Jindiye On OTT

ਦੱਸ ਦਈਏ ਕਿ ਚੱਲ ਜਿੰਦੀਏ ਉਨ੍ਹਾਂ ਲੋਕਾਂ ਦੀ ਕਹਾਣੀ ਹੈ, ਜੋ ਪੰਜਾਬ ਛੱਡ ਕੇ ਵਿਦੇਸ਼ਾਂ ‘ਚ ਜਾ ਕੇ ਵੱਸੇ ਹੋਏ ਹਨ। ਹੁਣ ਵਿਦੇਸ਼ਾਂ ‘ਚ ਜਾ ਕੇ ਉਨ੍ਹਾਂ ਨੂੰ ਐਸ਼ੋ ਆਰਾਮ ਮਿਲਦਾ ਹੈ ਜਾਂ ਉਨ੍ਹਾਂ ਨੂੰ ਜ਼ਿੰਦਗੀ ਜਿਉੇਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਬੱਸ ਇਸੇ ਦੇ ਆਲੇ ਦੁਆਲੇ ਇਹ ਫਿਲਮ ਦੀ ਕਹਾਣੀ ਘੁੰਮਦੀ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਫਿਲਮ ‘ਚ ਨੀਰੂ ਬਾਜਵਾ, ਕੁਲਵਿੰਦਰ ਬਿੱਲਾ, ਜੱਸ ਬਾਜਵਾ ਤੇ ਗੁਰਪ੍ਰੀਤ ਘੁੱਗੀ ਮੁੱਖ ਕਿਰਦਾਰਾਂ ‘ਚ ਨਜ਼ਰ ਆਏ ਸੀ। 

2024 ‘ਚ ਰਿਲੀਜ਼ ਹੋਵੇਗੀ ‘ਚੱਲ ਜਿੰਦੀਏ 2’
ਫਿਲਮ ਦੀ ਕਾਮਯਾਬੀ ਨੂੰ ਦੇਖਦੇ ਹੋਏ ਮੇਕਰਸ ਨੇ ਇਸ ਦਾ ਸੀਕਵਲ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਹੈ । ਦੱਸ ਦਈਏ ਕਿ ‘ਚੱਲ ਜਿੰਦੀਏ 2’ ਮਾਰਚ 2024 ‘ਚ ਰਿਲੀਜ਼ ਹੋਵੇਗੀ। ਅਦਾਕਾਰਾ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਇਸ ਬਾਰੇ ਫੈਨਜ਼ ਨੂੰ ਜਾਣਕਾਰੀ ਦਿੱਤੀ ਸੀ Chal Jindiye On OTT

Share post:

Subscribe

spot_imgspot_img

Popular

More like this
Related