ਮੌਸਮ ਵਿਭਾਗ ਨੇ 27 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 29 ਮਈ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। 27 ਤਰੀਕ ਤੱਕ ਯੈਲੋ ਅਲਰਟ ਹੈ ਤੇ ਅੱਜ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪਵੇਗਾ। ਇਸ ਦੇ ਨਾਲ ਹੀ 50 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਫਤਿਹਗੜ੍ਹ ਸਾਹਿਬ, ਐਸਬੀਐਸ ਨਗਰ, ਲੁਧਿਆਣਾ, ਰੂਪਨਗਰ, ਐਸਬੀਐਸ ਨਗਰ, ਜਲੰਧਰ ਤੇ ਹੁਸ਼ਿਆਰਪੁਰ ਵਿੱਚ ਵੀ ਮੀਂਹ ਦੇ ਨਾਲ ਗੜੇ ਪੈਣ ਦੀ ਸੰਭਾਵਨਾ ਹੈ।Chance of rain in Punjab till May 29
ਦਰਅਸਲ ‘ਚ ਬਠਿੰਡਾ, ਮੋਹਾਲੀ ਜ਼ਿਲ੍ਹਿਆਂ ਨੂੰ ਛੱਡ ਕੇ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਦਿਨ ਦੀ ਸ਼ੁਰੂਆਤ ਮੀਂਹ ਨਾਲ ਹੋਈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਐਸਬੀਐਸ ਨਗਰ ਵਿੱਚ 82 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਰੋਪੜ ਵਿੱਚ 49.5 ਮਿਲੀਮੀਟਰ, ਜਲੰਧਰ ਵਿੱਚ 36 ਮਿਲੀਮੀਟਰ, ਫਤਿਹਗੜ੍ਹ ਸਾਹਿਬ ਵਿੱਚ 19.5 ਮਿਲੀਮੀਟਰ ਤੇ ਲੁਧਿਆਣਾ ਵਿੱਚ 12.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।Chance of rain in Punjab till May 29
ALSO READ :- ਵਿਜੀਲੈਂਸ ਬਿਊਰੋ ਵੱਲੋਂ ਹੌਲਦਾਰ 2,100 ਰੁਪਏ ਦੀ ਆਨਲਾਈਨ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ
ਜੇਕਰ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ 25 ਤੋਂ 31 ਮਈ ਤੱਕ ਗਰਮੀ ਨੇ ਸਾਨੂੰ ਪਸੀਨੇ ਛੁਡਵਾ ਦਿੱਤੇ ਸੀ। 2022 ਵਿੱਚ ਮਈ ਮਹੀਨੇ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ, 2021 ਵਿੱਚ 44 ਡਿਗਰੀ, 2020 ਵਿੱਚ 44 ਡਿਗਰੀ ਅਤੇ 2019 ਵਿੱਚ 45 ਡਿਗਰੀ ਤੱਕ ਪਹੁੰਚ ਗਿਆ ਸੀ ਪਰ ਇਸ ਸਾਲ ਅਜਿਹਾ ਨਹੀਂ ਹੈ। 25 ਤੋਂ 31 ਮਈ ਤੱਕ ਵੈਸਟਰਨ ਡਿਸਟਰਬੈਂਸ ਕਾਰਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੰਜਾਬ ਵਿੱਚ ਮਈ ਮਹੀਨੇ ਵਿੱਚ ਔਸਤਨ 2 ਦਿਨ ਮੀਂਹ ਪੈਂਦਾ ਹੈ ਪਰ ਇਸ ਸਾਲ ਇਹ ਰਿਕਾਰਡ ਵੀ ਟੁੱਟਦਾ ਨਜ਼ਰ ਆ ਰਿਹਾ ਹੈ।
ਦੱਸ ਦੇਈਏ ਕਿ ਪੰਜਾਬ ‘ਚ 15 ਮਈ ਤੋਂ ਜੇਠ ਦੇ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ ਪਰ ਇਸ ਵਾਰ ਪੱਛਮੀ ਗੜਬੜੀ ਕਾਰਨ ਜੇਠ ਦਾ ਮਹੀਨਾ ਵੀ ਜ਼ਿਆਦਾ ਦੇਰ ਤੱਕ ਅਸਰ ਨਹੀਂ ਦਿਖਾ ਸਕਿਆ। 15 ਤੋਂ 23 ਮਈ ਤੱਕ ਗਰਮੀ ਨੇ ਆਪਣਾ ਜ਼ੋਰ ਦਿਖਾਇਆ। ਇਨ੍ਹਾਂ ਦਿਨਾਂ ‘ਚ ਹੀ ਤਾਪਮਾਨ 40 ਤੋਂ 46 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਪਰ ਹੁਣ ਵੈਸਟਰਨ ਡਿਸਟਰਬੈਂਸ ਕਾਰਨ ਤਾਪਮਾਨ ‘ਚ ਭਾਰੀ ਗਿਰਾਵਟ ਆਈ ਹੈ।Chance of rain in Punjab till May 29