Chander Bahl Death
ਹਿੰਦੀ ਤੇ ਗੁਜਰਾਤੀ ਸੀਰੀਅਲ ਦਾ ਨਿਰਦੇਸ਼ਨ ਕਰਨ ਵਾਲੇ ਮਸ਼ਹੂਰ ਡਾਇਰੈਕਟਰ ਚੰਦਰ ਹੰਸਰਾਜ ਬਹਿਲ ਦਾ ਦੇਹਾਂਤ ਹੋ ਗਿਆ ਹੈ । ਉਹ ਮਸ਼ਹੂਰ ਸੰਗੀਤ ਨਿਰਦੇਸ਼ਕ ਹੰਸਰਾਜ ਬਹਿਲ ਦੇ ਪੁੱਤਰ ਸਨ। ‘ਜਨਨੀ’ ਤੇ ‘ਪਿਆ ਕਾ ਘਰ’ ਉਨ੍ਹਾਂ ਦੇ ਮਸ਼ਹੂਰ ਸੀਰੀਅਲ ਹਨ। ਹਿੰਦੀ ਤੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਸੰਗੀਤਕਾਰ ਹੰਸਰਾਜ ਬਹਿਲ ਦੇ ਪੁੱਤਰ ਚੰਦਰ ਹੰਸਰਾਜ ਨੇ ਨਿਰਦੇਸ਼ਣ ਦੀ ਦੁਨੀਆ ‘ਚ ਆਪਣਾ ਨਾਂ ਕਮਾਇਆ। ਉਨ੍ਹਾਂ ਕਈ ਮਸ਼ਹੂਰ ਸੀਰੀਅਲਾਂ ਦਾ ਨਿਰਦੇਸ਼ਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਗੁਜਰਾਤੀ ਭਾਸ਼ਾ ਦੇ ਸੀਰੀਅਲ ਵੀ ਬਣਾਏ।
ਅਦਾਕਾਰਾ ਦੀਪਿਕਾ ਚਿਖਾਲੀਆ (Deepika Chikhalia) ਨੂੰ ਹੀਰੋਇਨ ਬਣਾਉਣ ਦਾ ਸਿਹਰਾ ਚੰਦਰ ਹੰਸਰਾਜ ਨੂੰ ਜਾਂਦਾ ਹੈ। ਚੰਦਰ ਹੰਸਰਾਜ ਨੇ ‘ਰਾਮਾਇਣ’ ਸੀਰੀਅਲ ਫੇਮ ਅਦਾਕਾਰਾ ਦੀਪਿਕਾ ਚਿਖਾਲੀਆ ਦੀ ਪਹਿਲੀ ਫਿਲਮ ‘ਸੁਨ ਮੇਰੀ ਲੈਲਾ’ ਦਾ ਨਿਰਦੇਸ਼ਨ ਕੀਤਾ ਸੀ। ਇਹ ਫਿਲਮ 1983 ‘ਚ ਰਿਲੀਜ਼ ਹੋਈ ਸੀ। ਇਸ ‘ਚ ਦੀਪਿਕਾ ਤੋਂ ਇਲਾਵਾ ਰਾਜ ਕਿਰਨ, ਟੀਪੀ ਜੈਨ, ਬੀਰਬਲ ਤੇ ਮਧੂ ਮਲਹੋਤਰਾ ਵਰਗੇ ਸਿਤਾਰੇ ਵੀ ਨਜ਼ਰ ਆਏ।
also read :- ਰਾਕੁਲ ਅਤੇ ਜੈਕੀ ਪਰਿਵਾਰ ਸਮੇਤ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਕਤ
ਚੰਦਰ ਹੰਸਰਾਜ ਬਹਿਲ ਨੇ ‘ਹਕੂਮਤ ਜੱਟ ਦੀ’ ਤੇ ‘ਦਰਦ ਏ ਦਿਲ’ ਵੀ ਡਾਇਰੈਕਟ ਕੀਤੇ। ਟੀਵੀ ਸੀਰੀਅਲਾਂ ਤੋਂ ਇਲਾਵਾ ਚੰਦਰ ਹੰਸਰਾਜ ਬਹਿਲ ਨੇ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਉਨ੍ਹਾਂ ਮਿਥੁਨ ਚੱਕਰਵਰਤੀ ਅਭਿਨੀਤ ਫਿਲਮ ‘ਸੁਨ ਸਜਨਾ’ ਦਾ ਨਿਰਦੇਸ਼ਣ ਕੀਤਾ ਸੀ।