ਲੇਜ਼ਰ ਵੈਲੀ ਚੰਡੀਗੜ੍ਹ ਵਿੱਚ ਭਲਕੇ ਤੋਂ ਕਾਰਨੀਵਲ ਫੈਸਟੀਵਲ ਦਾ ਹੋਵੇਗਾ ਅਗਾਜ਼

Date:

Chandigarh Carnival-2023:

ਚੰਡੀਗੜ੍ਹ ‘ਚ ਭਲਕੇ ਤੋਂ ਤਿੰਨ ਰੋਜ਼ਾ ਕਾਰਨੀਵਲ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ। ਇਹ ਤਿਉਹਾਰ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਹੋਵੇਗਾ। 24 ਨਵੰਬਰ ਦੀ ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਆਰਕੈਸਟਰਾ ਬੈਂਡ ਵੱਲੋਂ ਪੇਸ਼ਕਾਰੀ ਹੋਵੇਗੀ। ਇਸ ਤੋਂ ਬਾਅਦ 25 ਨਵੰਬਰ ਨੂੰ ਸ਼ਾਮ 7:00 ਵਜੇ ਕੈਲਾਸ਼ ਖੇਰ ਅਤੇ 26 ਨਵੰਬਰ ਨੂੰ ਪੰਜਾਬੀ ਗਾਇਕ ਬੱਬੂ ਮਾਨ ਦੀ ਪੇਸ਼ਕਾਰੀ ਹੋਵੇਗੀ।

ਇਹ ਕਾਰਨੀਵਲ ਫੈਸਟੀਵਲ ਸੈਕਟਰ-10 ਸਥਿਤ ਲੀਜ਼ਰ ਵੈਲੀ ਵਿੱਚ ਕਰਵਾਇਆ ਜਾਵੇਗਾ। ਇਸ ਦੇ ਲਈ ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਦੇ ਨਾਲ-ਨਾਲ ਹੋਰ ਸਾਰੇ ਵਿਭਾਗਾਂ ਨੇ ਤਿਆਰੀਆਂ ਕਰ ਲਈਆਂ ਹਨ।

ਇਹ ਵੀ ਪੜ੍ਹੋ: ਲੁਧਿਆਣਾ ‘ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਕਾਰਨੀਵਲ ਫੈਸਟੀਵਲ ਨੂੰ ਲੈ ਕੇ ਚੰਡੀਗੜ੍ਹ ਟਰੈਫਿਕ ਪੁਲਸ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਪੁਲਿਸ ਨੇ ਲੋਕਾਂ ਦੇ ਵਾਹਨ ਪਾਰਕ ਕਰਨ ਲਈ ਜਗ੍ਹਾ ਨਿਰਧਾਰਤ ਕੀਤੀ ਹੈ। ਟੈਕਸੀਆਂ ਅਤੇ ਆਟੋ ਲਈ ਵੀ ਪਿਕ ਐਂਡ ਡਰਾਪ ਪੁਆਇੰਟ ਬਣਾਏ ਗਏ ਹਨ। ਇਸ ਵਿੱਚ ਸੈਕਟਰ-9 ਚੰਡੀਗੜ੍ਹ ਅਤੇ ਸਲਿਪ ਰੋਡ ਬੈਕ ਸਾਈਡ ਸਕੇਟਿੰਗ ਰਿੰਗ ਸੈਕਟਰ-10 ਦੇ ਪਿੱਛੇ ਦਫ਼ਤਰ ਰੱਖੇ ਗਏ ਹਨ।

ਕਾਰਨੀਵਲ ਫੈਸਟੀਵਲ ਵਿੱਚ ਆਉਣ ਵਾਲੇ ਦਰਸ਼ਕਾਂ ਲਈ ਆਰਮੀ ਟੈਂਕ ਪਾਰਕਿੰਗ ਸੈਕਟਰ-10, ਸਕੇਟਿੰਗ ਰਿੰਗ ਗਰਾਊਂਡ ਸੈਕਟਰ-10, ਯੂਟੀ ਪੁਲੀਸ ਹੈੱਡਕੁਆਰਟਰ ਦੇ ਪਿੱਛੇ ਪਾਰਕਿੰਗ, ਯੂਟੀ ਸਕੱਤਰੇਤ ਅਤੇ ਚੰਡੀਗੜ੍ਹ ਹਾਊਸਿੰਗ ਬੋਰਡ 9, ਕੇਂਦਰੀ ਸਦਨ ਸੈਕਟਰ 9 ਤੱਕ ਪੰਜਾਬ ਪੁਲੀਸ ਹੈੱਡਕੁਆਰਟਰ ਦੇ ਪਿੱਛੇ ਪਾਰਕਿੰਗ, ਸੈਕਟਰ-9 ਵਿੱਚ ਪਾਰਕਿੰਗ। ਮੱਧ ਮਾਰਗ ‘ਤੇ ਐਸਸੀਓ ਸੈਕਟਰ-9 ਦੇ ਸਾਹਮਣੇ, ਰੋਜ਼ ਗਾਰਡਨ ਸੈਕਟਰ-16 ਦੇ ਮੁੱਖ ਗੇਟ ਦੇ ਸਾਹਮਣੇ ਪਾਰਕਿੰਗ, ਰੋਜ਼ ਗਾਰਡਨ ਸੈਕਟਰ-16 ਦੇ ਪਿੱਛੇ ਪਾਰਕਿੰਗ, ਹੋਟਲ ਤਾਜ ਸੈਕਟਰ-17 ਦੇ ਸਾਹਮਣੇ ਪਾਰਕਿੰਗ, ਟੀਡੀਆਈ ਮਾਲ ਸੈਕਟਰ-17 ਦੇ ਸਾਹਮਣੇ ਪਾਰਕਿੰਗ। ਪਾਰਕਿੰਗ, ਮਲਟੀਲੈਵਲ ਪਾਰਕਿੰਗ, ਸੈਕਟਰ-17 ਅਤੇ ਸੈਕਟਰ 17 ਦੀ ਮਾਰਕੀਟ ਦੀਆਂ ਪਾਰਕਿੰਗ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ।

Chandigarh Carnival-2023:

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...