Chandigarh Number Sold Rs 16.50 Lakh
ਚੰਡੀਗੜ੍ਹ ਸੈਕਟਰ-17 ਸਥਿਤ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (ਆਰ.ਐਲ.ਏ.) ਨੇ ਸੋਮਵਾਰ ਨੂੰ ਨਵੀਂ ਸੀਰੀਜ਼ CH01-CW ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਕੀਤੀ। ਇਸ ਨੂੰ ਵੀਆਈਪੀ ਨੰਬਰ ਦਾ ਕ੍ਰੇ੍ਜ ਕਿਹਾ ਜਾ ਸਕਦਾ ਹੈ ਕਿ 0001 ਨੰਬਰ ਦੀ ਸਭ ਤੋਂ ਵੱਧ ਬੋਲੀ 16.50 ਲੱਖ ਰੁਪਏ ਲੱਗੀ। ਇਸ ਤੋਂ ਬਾਅਦ 0009 ਨੰਬਰ ਦੀ 10 ਲੱਖ ਰੁਪਏ ਦੀ ਬੋਲੀ ਲੱਗੀ। ਇਸ ਨਿਲਾਮੀ ਵਿੱਚ ਆਰ.ਐਲ.ਏ. ਕੁੱਲ 489 ਫੈਂਸੀ ਨੰਬਰ ਵੇਚਣ ਵਿੱਚ ਸਫਲ ਰਹੀ ਹੈ, ਜਿਸ ਨਾਲ ਵਿਭਾਗ ਨੂੰ 2.26 ਕਰੋੜ ਰੁਪਏ ਦੀ ਆਮਦਨ ਹੋਈ ਹੈ।
ਇਸ ਈ-ਨਿਲਾਮੀ ਵਿੱਚ 0001 ਤੋਂ ਲੈ ਕੇ 9999 ਤੱਕ ਦੇ ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ਸੀ, ਜਿਸ ਵਿੱਚ ਕੁਝ ਪਿਛਲੀਆਂ ਸੀਰੀਜ਼ ਦੇ ਫੈਂਸੀ ਅਤੇ ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰ ਵੀ ਸ਼ਾਮਲ ਸਨ। ਨਿਲਾਮੀ ਦੌਰਾਨ ਕੁੱਲ 489 ਰਜਿਸਟ੍ਰੇਸ਼ਨ ਨੰਬਰਾਂ ਦੀ ਬੋਲੀ ਲਗਾਈ ਗਈ, ਜਿਸ ਦੇ ਨਤੀਜੇ ਵਜੋਂ ਆਰਐਲਏ ਨੂੰ 2,26,79,000 ਰੁਪਏ ਦੀ ਕਮਾਈ ਹੋਈ।
ਨਿਲਾਮੀ ਵਿੱਚ ਸਭ ਤੋਂ ਵੱਧ ਚਰਚਿਤ ਆਈਟਮ ਰਜਿਸਟ੍ਰੇਸ਼ਨ ਨੰਬਰ “CH01-CW-0001” ਸੀ, ਜੋ 16,50,000 ਰੁਪਏ ਦੀ ਉੱਚੀ ਬੋਲੀ ‘ਤੇ ਵੇਚਿਆ ਗਿਆ ਸੀ। ਇਹ ਨੰਬਰ ਸਭ ਤੋਂ ਮਹਿੰਗਾ ਸਾਬਤ ਹੋਇਆ ਅਤੇ ਇਸ ਨੂੰ ਇਕ ਮਸ਼ਹੂਰ ਕਾਰੋਬਾਰੀ ਨੇ ਖਰੀਦਿਆ ਸੀ। ਇਸ ਤੋਂ ਬਾਅਦ ਦੂਜਾ ਸਭ ਤੋਂ ਮਹਿੰਗਾ ਰਜਿਸਟ੍ਰੇਸ਼ਨ ਨੰਬਰ “CH01-CW-0009” ਸੀ, ਜੋ 10,00,000 ਰੁਪਏ ਵਿੱਚ ਨਿਲਾਮ ਹੋਇਆ।
CH01-CW ਸੀਰੀਜ਼ ਦੇ ਨੰਬਰਾਂ ਲਈ ਲੱਗੀ ਇੰਨੀ ਸਾਰੀ ਬੋਲੀ
ਨੰਬਰ ਕੀਮਤ
0005 – 9.98 ਲੱਖ
0007 – 7.07 ਲੱਖ
0003 – 6.01 ਲੱਖ
0002 – 5.25 ਲੱਖ
0008 – 4.15 ਲੱਖ
0033 – 3.15 ਲੱਖ
0006 – 3.01 ਲੱਖ
0015 – 2.76 ਲੱਖ
ਆਰਐਲਏ ਦੁਆਰਾ ਕੀਤੇ ਗਏ ਇਸ ਯਤਨ ਨੇ ਨਾ ਸਿਰਫ਼ ਰਾਜ ਨੂੰ ਆਰਥਿਕ ਲਾਭ ਪਹੁੰਚਾਇਆ, ਸਗੋਂ ਵਿਸ਼ੇਸ਼ ਨੰਬਰਾਂ ਦੀ ਮੰਗ ਵਿੱਚ ਵਾਧਾ ਵੀ ਦੇਖਿਆ। ਅਧਿਕਾਰੀਆਂ ਅਨੁਸਾਰ ਭਵਿੱਖ ਵਿੱਚ ਵੀ ਅਜਿਹੀਆਂ ਨਿਲਾਮੀਆਂ ਹੁੰਦੀਆਂ ਰਹਿਣਗੀਆਂ ਤਾਂ ਜੋ ਲੋਕਾਂ ਨੂੰ ਆਪਣੇ ਮਨਪਸੰਦ ਨੰਬਰ ਲੈਣ ਦਾ ਮੌਕਾ ਮਿਲਦਾ ਰਹੇ।
Read Also :ਪੰਜਾਬ ‘ਚ ਵੱਧ ਰਹੀ ਗਰਮੀ ਦਰਮਿਆਨ ਮੌਸਮ ਵਿਭਾਗ ਦੀ ਨਵੀਂ ਅਪਡੇਟ
Chandigarh Number Sold Rs 16.50 Lakh