ਭਾਵੁਕ ਹੋਏ ਚੰਨੀ-ਮੈਨੂੰ ਜਾਨੋਂ ਵੀ ਮਾਰ ਸਕਦੇ ਹਨ, ਮੈਂ ਅੱਜ ਇਕੱਲਾ ਜਾਵਾਂਗਾ, ਮੈਂ ਕਿਸੇ ਤੋਂ ਇਕ ਪੈਸਾ ਨਹੀਂ ਲਿਆ…

Date:

ਜਲੰਧਰ, ਅਪ੍ਰੈਲ 14

Channi questions Jalandhar by-election ਜਲੰਧਰ ਜ਼ਿਮਨੀ ਚੋਣਾਂ ਲਈ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਅੱਜ ਸੀਨੀਅਰ ਕਾਂਗਰਸੀ ਆਗੂਆਂ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ।

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਏਆਈਸੀਸੀ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ, ਦੀ ਮੌਜੂਦਗੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਣਾ ਬਣਦਾ ਹੈ ਕਿ ਸਰਕਾਰ ਵਿੱਚ ਇੱਕ ਸਾਲ ਰਹਿਣ ਤੋਂ ਬਾਅਦ ਵੀ ਉਨ੍ਹਾਂ ਨੂੰ ਦਲਿਤ ਡਿਪਟੀ ਸੀ ਐੱਮ ਨਿਯੁਕਤ ਕਰਨ ਤੋਂ ਕਿਸ ਨੇ ਰੋਕਿਆ।

also read: ਵਾਅਦੇ ਮੁਤਾਬਕ 20 ਦਿਨ ਤੋਂ ਪਹਿਲਾਂ ਹੀ ਮੁਆਵਜ਼ਾ ਵੰਡਣ ਦਾ ਕੰਮ ਸ਼ੁਰੂ ਕੀਤਾ- ਮੁੱਖ ਮੰਤਰੀ

ਚੰਨੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਚੇ ਦੀ ਗੱਲ ਸੁਣਕੇ ਝੂਠੇ ਨੂੰ ਅੱਗ ਲੱਗਦੀ ਹੈ, ਉਹ ਅੱਗ ਕੱਲ੍ਹ ਸਰਕਾਰ ਨੂੰ ਲੱਗੀ ਸੀ। ਮੇਰੇ ਖਿਲਾਫ ਕਾਰਵਾਈ ਲਈ ਵਿਸਾਖੀ ਵਾਲਾ ਦਿਨ ਚੁਣਿਆ ਹੈ। ਮੈਂ ਪਹਿਲੇ ਦਿਨ ਤੋਂ ਆਖਿਆ ਸੀ ਕਿ ਮੈਂ ਇਸ ਜੁਲਮ ਨੂੰ ਆਪਣੇ ਪਿੰਡੇ ਉਤੇ ਸਹਾਂਗਾ Channi questions Jalandhar by-election

ਵਿਜੀਲੈਂਸ ਕਾਰਵਾਈ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਆਖਿਆ ਹੈ ਕਿ ਉਸ ਖਿਲਾਫ ਕਾਰਵਾਈ ਲਈ ਅੱਜ ਛੁੱਟੀ ਵਾਲੇ ਦਿਨ ਵੀ ਦਫਤਰ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਮੈਨੂੰ ਤਲਬ ਕੀਤਾ ਗਿਆ ਹੈ ਤੇ ਮੈਂ ਇਕੱਲਾ ਉਥੇ ਜਾਵਾਂਗਾ। ਮੈਨੂੰ ਗ੍ਰਿਫਤਾਰ ਕਰਨ, ਮਾਰਨ-ਕੁੱਟਣ, ਮੈਂ ਤਿਆਰ ਹਾਂ।

ਇਹ ਲੋਕ ਮੈਨੂੰ ਜਾਨ ਤੋਂ ਵੀ ਮਾਰ ਸਕਦੇ ਹਨ। ਕੱਲ੍ਹ ਮੈਂ ਸਿੱਖਾਂ ਤੇ ਕਿਸਾਨਾਂ ਦੀ ਗੱਲ ਕੀਤੀ ਤੇ ਅੱਜ ਮੇਰੇ ਖਿਲਾਫ ਕਾਰਵਾਈ ਕਰ ਦਿੱਤੀ ਗਈ। ਮੈਂ ਕਿਸੇ ਤੋਂ ਇਕ ਪੈਸਾ ਵੀ ਨਹੀਂ ਲੈਂਦਾ। ਮੇਰੇ ਖਿਲਾਫ ਜਾਣਬੁਝ ਕੀਤੇ ਕਾਰਵਾਈ ਕੀਤੀ ਜਾ ਰਹੀ ਹੈ।

ਸੱਚੇ ਦੀ ਗੱਲ ਸੁਣਕੇ ਝੂਠੇ ਨੂੰ ਅੱਗ ਲੱਗਦੀ ਹੈ, ਉਹ ਅੱਗ ਕੱਲ੍ਹ ਸਰਕਾਰ ਨੂੰ ਲੱਗੀ ਸੀ। ਮੇਰੇ ਖਿਲਾਫ ਕਾਰਵਾਈ ਲਈ ਵਿਸਾਖੀ ਵਾਲਾ ਦਿਨ ਚੁਣਿਆ ਹੈ। ਮੈਂ ਪਹਿਲੇ ਦਿਨ ਤੋਂ ਆਖਿਆ ਸੀ ਕਿ ਮੈਂ ਇਸ ਜੁਲਮ ਨੂੰ ਆਪਣੇ ਪਿੰਡੇ ਉਤੇ ਸਹਾਂਗਾ। Channi questions Jalandhar by-election

ਮੈਂ ਹਰ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਔਖੇ ਵੇਲੇ ਮੇਰੀ ਪਾਰਟੀ ਮੇਰੇ ਨਾਲ ਖੜ੍ਹੀ ਹੈ, ਇਸ ਲਈ ਮੈਂ ਧੰਨਵਾਦੀ ਹਾ

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...