Saturday, December 28, 2024

ਸਕੂਲ ਆਫ ਐਮੀਨੈਂਸ ਵਿਖੇ ਸਵੀਪ ਗਤੀਵਿਧੀਆ ਤਹਿਤ ਚਾਰਟ ਮੇਕਿੰਗ ਮੁਕਾਬਲੇ ਹੋਏ

Date:

 ਅੰਮਿ੍ਰਤਸਰ 23 ਅਪ੍ਰੈਲ 2024–ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ੍ਰੀ ਘਨਸ਼ਾਮ ਥੋਰੀ ਅਤੇ ਵਧੀਕ ਕਮਿਸ਼ਨਰ ਨਗਰ ਨਿਗਮ ਅੰਮਿ੍ਰਤਸਰ ਸ੍ਰੀ ਸੁਰਿੰਦਰ ਸਿੰਘ  ਦੇ ਆਦੇਸ਼ ਤੇ ਨੋਡਲ ਅਫਸਰ ਸਵੀਪ ਹਲਕਾ ਦੱਖਣੀ ਸ੍ਰੀਮਤੀ ਮੋਨਿਕਾ ਅਤੇ ਪਿ੍ਰੰਸੀਪਲ ਗੁਰਿੰਦਰ ਕੌਰ ਦੀ ਅਗਵਾਈ ਵਿੱਚ ਸ਼ਹੀਦ ਗੁਰਮੀਤ ਸਿੰਘ ਸਕੂਲ ਆਫ ਐਮੀਨੈਂਸ ਸੁਲਤਾਨਵਿੰਡ (ਕੰਨਿਆ) ਅੰਮਿ੍ਰਤਸਰ ਵਿਖੇ ਸਵੀਪ ਗਤੀਵਿਧੀਆ ਤਹਿਤ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆ ਨੇ ਚੋਣਾਂ ਦੇ ਨਾਲ ਸਬੰਧਤ ਚਾਰਟ ਤੇ ਵੱਖ-ਵੱਖ ਕਲਾ ਕਿ੍ਰਤੀਆ ਬਣਾਈਆ ਅਤੇ ਹਲਕਾ 019 ਅੰਮਿ੍ਰਤਸਰ ਦੱਖਣੀ ਦੇ ਸਮੂਹ ਵੋਟਰਾਂ ਨੂੰ ਇੱਕ ਜੂਨ ਨੂੰ ਹੋਣ ਵਾਲੀਆ ਚੋਣਾਂ ਪ੍ਰਤੀ ਜਾਗਰੂਕ ਕੀਤਾ ਗਿਆ।

      ਇਸ ਮੌਕੇ ਸ੍ਰੀ ਪਿ੍ਰੰਸੀਪਲ ਗੁਰਿੰਦਰ ਕੌਰ ਜੀ ਅਤੇ ਇਲੈਕਸ਼ਨ ਇੰਚਾਰਜ ਸ੍ਰੀ ਸੰਜੀਵ ਕਾਲੀਆ ਜੀ ਨੇ ਬੱਚਿਆ ਨੂੰ ਘਰਾ ਅਤੇ ਆਪਣੇ ਮਹੁੱਲਿਆ ਵਿੱਚ ਰਹਿ ਰਹੇ ਵੱਧ ਤੋ ਵੱਧ ਲੋਕਾ ਨੂੰ ਚੋਣਾਂ ਪ੍ਰਤੀ ਜਾਗਰੂਕ ਕਰਨ ਲਈ ਕਿਹਾ ਤਾਂਕਿ ਕੋਈ ਵੀ ਵੋਟਰ ਵੋਟ ਪਾਉਣ ਤੋਂ ਵਾਝਾ ਨਾ ਰਹਿ ਸਕੇ। ਇਸ ਮੌਕੇ ਸ੍ਰੀ ਪ੍ਰਦੀਪ ਕੁਮਾਰ ਸਹਾਇਕ ਸਵੀਪ ਇੰਚਾਰਜ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ ਅਤੇ ਪਿ੍ਰੰਸੀਪਲ ਮੈਡਮ ਵੱਲੋ ਬੱਚਿਆ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਕੰਵਲਦੀਪ ਕੌਰ, ਸਰਬਜੀਤ ਕੌਰ, ਮਨਪ੍ਰੀਤ ਕੌਰ, ਸਤਿੰਦਰ ਸਿੰਘ ਸੈਨੀ ਅਤੇ ਬਾਕੀ ਸਟਾਫ ਮੈਬਰ ਹਾਜ਼ਰ ਸਨ।

Share post:

Subscribe

spot_imgspot_img

Popular

More like this
Related