ਤਪਾ, 3 ਜਨਵਰੀ
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਿਸ਼ਾ – ਨਿਰਦੇਸ਼ਾਂ ‘ਤੇ ਪੰਜਾਬ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਨਗਰ ਕੌਂਸਲ ਧਨੌਲਾ ਦੀ ਸਾਂਝੀ ਟੀਮ ਵਲੋਂ ਤਪਾ ਵਿਖੇ ਇਕਹਰੀ ਵਰਤੋਂ ਵਾਲੀ ਪਲਾਸਟਿਕ, ਲਿਫਾਫਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਚੈਕਿੰਗ ਕੀਤੀ ਗਈ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਜੂਨੀਅਰ ਇੰਜੀਨੀਅਰ ਗੁਰਸੇਵਕ ਸਿੰਘ ਅਤੇ ਨਗਰ ਕੌਂਸਲ ਦੀ ਟੀਮ ਨੇ ਸ਼ਹਿਰ ਦੀਆਂ ਦੁਕਾਨਾਂ ‘ਤੇ ਚੈਕਿੰਗ ਕੀਤੀ ਅਤੇ 4 ਦੁਕਾਨਾਂ ਦੇ ਚਲਾਨ ਕਰਕੇ 2000 ਰੁਪਏ ਜੁਰਮਾਨਾ ਕੀਤਾ ਗਿਆ।
ਜੂਨੀਅਰ ਇੰਜੀਨੀਅਰ ਗੁਰਸੇਵਕ ਸਿੰਘ ਨੇ ਦਸਿਆ ਕਿ
ਦੁਕਾਨਦਾਰਾਂ ਤੇ ਗਾਹਕਾਂ ਨੂੰ ਇਕਹਰੀ ਵਰਤੋਂ ਵਾਲੀ ਪਲਾਸਟਿਕ ਜਿਵੇਂ ਪੋਲੀਥੀਨ ਆਦਿ ਦੀ ਵਰਤੋਂ ਨਾ ਕਰਨ ਅਤੇ ਕੱਪੜੇ ਦੇ ਥੈਲੇ ਆਦਿ ਵਰਤਣ ਬਾਰੇ ਜਾਗਰੂਕ ਕੀਤਾ ਗਿਆ।