Chhattisgarh CM Oath Ceremony
ਵਿਸ਼ਨੂੰਦੇਵ ਸਾਈਂ ਛੱਤੀਸਗੜ੍ਹ ਦੇ ਚੌਥੇ ਮੁੱਖ ਮੰਤਰੀ ਬਣ ਗਏ ਹਨ। ਰਾਏਪੁਰ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਹਿੰਦੀ ਵਿੱਚ ਸਹੁੰ ਚੁੱਕੀ। ਰਾਜਪਾਲ ਵਿਸ਼ਵਭੂਸ਼ਣ ਹਰੀਚੰਦਨ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਉਨ੍ਹਾਂ ਤੋਂ ਬਾਅਦ ਅਰੁਣ ਸਾਓ ਅਤੇ ਵਿਜੇ ਸ਼ਰਮਾ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਾਈ ਸਹੁੰ ਚੁੱਕਣ ਤੋਂ ਬਾਅਦ ਮੰਤਰਾਲੇ ਪਹੁੰਚ ਗਏ ਹਨ। ਇੱਥੇ ਉਹ ਚਾਰਜ ਸੰਭਾਲਣਗੇ।
ਸਹੁੰ ਚੁੱਕ ਸਮਾਗਮ ਦੇ ਸਥਾਨ ਸਾਇੰਸ ਕਾਲਜ ਗਰਾਊਂਡ ਦੇ ਮੰਚ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ ਕਈ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ।
ਇਹ ਵੀ ਪੜ੍ਹੋ: ਸੰਸਦ ‘ਤੇ ਹਮਲੇ ਦੀ 22ਵੀਂ ਬਰਸੀ ‘ਤੇ ਸੁਰੱਖਿਆ ਵਿਚ ਵੱਡੀ ਢਿੱਲ, ਲੋਕਸਭਾ ‘ਚ ਘੁਸੇ ਦੋ ਨੌਜਵਾਨ
ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਮੁੱਖ ਮੰਤਰੀ ਵਿਸ਼ਨੂੰਦੇਵ ਸਾਈਂ ਗਾਇਤਰੀ ਨਗਰ ਸਥਿਤ ਜਗਨਨਾਥ ਮੰਦਿਰ ਪਹੁੰਚੇ ਜਿੱਥੇ ਉਨ੍ਹਾਂ ਨੇ ਭਗਵਾਨ ਜਗਨਨਾਥ ਦੀ ਪੂਜਾ ਕੀਤੀ ਅਤੇ ਆਸ਼ੀਰਵਾਦ ਲਿਆ। ਇਸ ਦੌਰਾਨ ਰਾਏਪੁਰ ਉੱਤਰੀ ਦੇ ਵਿਧਾਇਕ ਪੁਰੰਦਰ ਮਿਸ਼ਰਾ ਵੀ ਮੌਜੂਦ ਸਨ।
ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ ਨੇ ਵੀ ਆਪਣੀ ਪਤਨੀ ਨਾਲ ਪੂਰੈਨਾ ਸਥਿਤ ਰਿਹਾਇਸ਼ ‘ਤੇ ਨਵਗ੍ਰਹਿ ਪੂਜਾ ਕੀਤੀ। ਸਾਈਂ ਨੇ ਆਪਣੀ ਮਾਂ ਜਸਮਨੀ ਦੇਵੀ ਦਾ ਆਸ਼ੀਰਵਾਦ ਲਿਆ। ਬੇਟੇ ਦੀ ਕਾਮਯਾਬੀ ਤੋਂ ਭਾਵੁਕ ਹੋਈ ਮਾਂ ਨੇ ਉਸ ਨੂੰ ਜੱਫੀ ਪਾ ਲਈ। ਰਾਏਪੁਰ ਦੇ ਅਵੰਤੀ ਵਿਹਾਰ ਏਟੀਐਮ ਚੌਕ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਚੜ੍ਹਾਉਣ ਤੋਂ ਬਾਅਦ ਵਿਸ਼ਨੂੰ ਦੇਵ ਸਾਈਂ ਨੇ ਜੈ ਸਤੰਭ ਚੌਕ ਵਿੱਚ ਸ਼ਹੀਦ ਵੀਰ ਨਰਾਇਣ ਸਿੰਘ ਦੀ ਮੂਰਤੀ ’ਤੇ ਮਾਲਾ ਅਰਪਿਤ ਕੀਤੀ।
Chhattisgarh CM Oath Ceremony