Thursday, December 26, 2024

ਮੁੱਖ ਖੇਤੀਬਾੜੀ ਅਫਸਰ ਵੱਲੋਂ ਪੈਸਟੀਸਾਈਡਜ ਡੀਲਰਾਂ ਨਾਲ ਮੀਟਿੰਗ

Date:

ਬਠਿੰਡਾ, 30 ਅਪ੍ਰੈਲ : ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਬਲਾਕ ਫੂਲ ਦੇ ਸਮੂਹ ਪੈਸਟੀਸਾਈਡਜ਼, ਫਰਟੀਲਾਈਜ਼ਰ ਅਤੇ ਸੀਡਜ ਡੀਲਰਾਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕੇ ਡੀਲਰਾਂ ਵੱਲੋਂ ਕਿਸਾਨਾਂ ਨੂੰ ਖਾਦ, ਬੀਜ, ਦਵਾਈਆਂ ਦੇ ਪੱਕੇ ਬਿਲ ਦਿੱਤੇ ਜਾਣੇ ਯਕੀਨੀ ਬਣਾਏ ਜਾਣ। ਡੀਲਰਾਂ ਵੱਲੋਂ ਅਧਿਕਾਰ ਪੱਤਰ ਦਰਜ ਕਰਵਾਏ ਜਾਣ ਅਤੇ ਬਿਨਾਂ ਬਿੱਲ ਤੋਂ ਕਿਸਾਨਾਂ ਨੂੰ ਖਾਦ, ਦਵਾਈ ਅਤੇ ਬੀਜ ਦੀ ਵਿਕਰੀ ਨਾ ਕੀਤੀ ਜਾਵੇ। 

ਇਸ ਮੌਕੇ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ. ਮੁਖਤਿਆਰ ਸਿੰਘ ਬਰਾੜ ਨੇ ਸਮੂਹ ਡੀਲਰਾਂ ਨੂੰ ਕਿਹਾ ਕਿ ਪੱਕੇ ਬਿੱਲ ਤੇ ਬੈਚ ਨੰਬਰ, ਟੈਕਨੀਕਲ ਅਤੇ ਮਿਆਦ ਮਿਤੀ ਜ਼ਰੂਰ ਪਾਈ ਜਾਵੇ ਅਤੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡੀਲਰਾਂ ਨੂੰ ਪੀ.ਏ.ਯੂ ਦੁਆਰਾ ਪ੍ਰਮਾਣਿਤ ਕਿਸਮਾਂ ਦੀ ਵਿੱਕਰੀ ਕਰਨ ਸਬੰਧੀ ਹਦਾਇਤ ਕੀਤੀ। ਉਨ੍ਹਾਂ ਨਰਮੇ ਦੇ ਬੀਜਾਂ ਦੀ ਵਿਕਰੀ ਲਈ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਕਿਹਾ ਗਿਆ ਤਾਂ ਜੋ ਨਰਮੇ ਅਧੀਨ ਰਕਬਾ ਨੂੰ ਵਧਾਇਆ ਜਾ ਸਕੇ।

ਖੇਤੀਬਾੜ੍ਹੀ ਅਫ਼ਸਰ ਮੌੜ ਡਾ. ਗੁਰਵਿੰਦਰ ਸਿੰਘ ਸੰਧੂ ਨੇ ਡੀਲਰਾਂ ਨੂੰ ਕਿਹਾ ਕਿ ਦਵਾਈਆਂ ਦੇ ਸੈਂਪਲ ਦਿੱਤੇ ਜਾਣ ਅਤੇ ਉਨ੍ਹਾਂ ਨੂੰ ਸੈਂਪਲ ਦਿੱਤੀ ਦਵਾਈ ਦੀ ਵਿਕਰੀ ਤੇ ਸੰਤੁਸ਼ਟ ਹੋਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਟੈਸਟ ਹੋਈ ਦਵਾਈ ਮੁਹੱਈਆ ਕਰਵਾ ਰਹੇ ਹਨ।

ਖੇਤੀਬਾੜ੍ਹੀ ਵਿਕਾਸ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਡੀਲਰਾਂ ਨੂੰ ਦੁਕਾਨਾਂ ਦੇ ਮੁਕੰਮਲ ਰਿਕਾਰਡ ਸਹੀ ਤਰੀਕੇ ਨਾਲ ਮੈਂਨਟੇਨ ਰੱਖਣ ਲਈ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਤਰ੍ਹਾਂ ਖੇਤੀਬਾੜੀ ਵਿਕਾਸ ਅਫਸਰ ਡਾ. ਅਸਮਾਨਪ੍ਰੀਤ ਸਿੱਧੂ ਵੱਲੋਂ ਵੀ ਕੀੜੇਮਾਰ ਦਵਾਈਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਰਾਮਪੁਰਾ ਡਾ. ਗੁਰਵਿੰਦਰ ਸਿੰਘ ਸੰਧੂ, ਚਮਕੌਰ ਸਿੰਘ  ਚੋਟੀਆਂ, ਗੁਰਪਾਲ ਸਿੰਘ ਢਿਲਵਾਂ, ਕੁਲਦੀਪ ਗਰਗ ਤੋਂ ਇਲਾਵਾ ਪੈਸਟੀਸਾਈਡਜ ਡੀਲਰਜ਼ ਆਦਿ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ, 26 ਦਸੰਬਰ 2024 (      )-- ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਦੀ...

ਪਲੇਸਮੈਂਟ ਕੈਂਪ 31 ਦਸੰਬਰ ਨੂੰ : ਡਿਪਟੀ ਕਮਿਸ਼ਨਰ

ਬਠਿੰਡਾ, 26 ਦਸੰਬਰ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ...