ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਟਾਸਕ ਫੋਰਸ ਫਿਰੋਜ਼ਪੁਰ ਨੇ ਤਲਵੰਡੀ ਭਾਈ ਵਿਖੇ ਵੱਖ-ਵੱਖ ਦੁਕਾਨਾ ਅਤੇ ਵਪਾਰਕ ਅਦਾਰਿਆ ਦੀ ਕੀਤੀ ਅਚਨਚੇਤ ਚੈਕਿੰਗ

ਫਿਰੋਜ਼ਪੁਰ 19 ਸਤੰਬਰ 2024…..

           ਡਿਪਟੀ ਕਮਿਸ਼ਨਰ ਫਿਰੋਜਪੁਰ ਦੀਪਸ਼ਿਖਾ ਸ਼ਰਮਾ ਦੇ ਹੁਕਮਾਂ ਅਨੁਸਾਰ ਸਬ-ਡਵੀਜਨ ਪੱਧਰ ਤੇ ਬਣਾਈ ਗਈ ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਟਾਸਕ ਫੋਰਸ ਕਮੇਟੀ ਫਿਰੋਜ਼ਪੁਰ ਵੱਲੋਂ ਤਲਵੰਡੀ ਭਾਈ ਵਿਖੇ ਵੱਖ-ਵੱਖ ਦੁਕਾਨਾ ਅਤੇ ਵਪਾਰਕ ਅਦਾਰਿਆ ਦੀ ਅਚਨਚੇਤ ਚੈਕਿੰਗ ਕੀਤੀ ਗਈ।

                ਚੈਕਿੰਗ ਦੌਰਾਨ ਟਾਸਕ ਫੋਰਸ ਕਮੇਟੀ ਵੱਲੋਂ ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਤੇ 18 ਸਾਲ ਤੋਂ ਘੱਟ ਕਿਰਤੀਆਂ ਤੋਂ ਕੰਮ ਨਾ ਕਰਵਾਉਣ ਬਾਰੇ ਜਾਗਰੂਕ ਕੀਤਾ ਗਿਆ ਅਤੇ 18 ਸਾਲ ਤੋ ਘੱਟ  ਕਿਰਤੀਆਂ ਤੋ ਕੰਮ ਕਰਵਾਉਣ ਕਾਰਨ ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਅਮੈਂਡਮੈਂਟ ਐਕਟ, 2016 ਦੀ ਧਾਰਾ 3, 3 ਏ ਅਤੇ  ਐਕਟ ਦੇ ਪਾਰਟ 3 ਬਾਰੇ ਜੁਰਮਾਨਾ/ਸਜ਼ਾ ਬਾਰੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਗਈ ਅਤੇ ਦੋ ਅਦਾਰਿਆ ਦੇ ਚਲਾਨ ਵੀ ਕੀਤੇ ਗਏ।

                ਇਸ ਮੌਕੇ ਕਿਰਤ ਇੰਸਪੈਕਟਰ ਫਿਰੋਜ਼ਪੁਰ, ਜਿਲ੍ਹਾ ਬਾਲ ਸੁਰਖਿਆ ਯੂਨਿਟ ਫਿਰੋਜ਼ਪੁਰ, ਜ਼ਿਲ੍ਹਾ ਸਿੱਖਿਆ ਵਿਭਾਗ, ਪੁਲਿਸ ਵਿਭਾਗ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਫਿਰੋਜ਼ਪੁਰ ਦੇ ਅਧਿਕਾਰੀ ਅਤੇ ਨੁਮਾਇੰਦੇ ਹਾਜ਼ਰ ਸਨ।

[wpadcenter_ad id='4448' align='none']