ਮਾਨਸਾ, 26 ਜੁਲਾਈ:
ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਬੁਢਲਾਡਾ ਅਤੇ ਸੀਨੀਅਰ ਮੈਨੇਜਰ ਮਾਰਕਫੈਡ ਬੁਢਲਾਡਾ ਦੀ ਟੀਮ ਵੱਲੋ ਬਲਾਕ ਬੁਢਲਾਡਾ ਅਧੀਨ ਵੱਖ ਵੱਖ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਦਿਤੇ ਜਾਣ ਵਾਲੇ ਸਪਲੀਮੈਂਟਰੀ ਨਿਊਟਰੇਸ਼ਿਨ ਪ੍ਰੋਗਰਾਮ ਅਧੀਨ ਰਾਸ਼ਨ ਦੀ ਕੁਆਲਿਟੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਬੁਢਲਾਡਾ ਸ਼ਹਿਰ ਵਿਖੇ 02, ਪਿੰਡ ਕਣਕਵਾਲ ਚਹਿਲਾਂ ਵਿਖੇ 02 ਅਤੇ ਅਹਿਮਦਪੁਰ ਵਿਖੇ 01 ਆਂਗਣਵਾੜੀ ਸੈਂਟਰ ਵਿਖੇ ਰਾਸ਼ਨ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਵੱਲੋ ਮੌਕੇ ’ਤੇ ਸਬੰਧਿਤ ਆਂਗਣਵਾੜੀ ਹੈਲਪਰਾਂ ਪਾਸੋਂ ਰਾਸ਼ਨ ਬਣਵਾ ਕੇ ਵੇਖਿਆ ਗਿਆ, ਜਿਸ ਦੀ ਗੁਣਵੱਤਾ ਸਹੀ ਪਾਈ ਗਈ।
ਇਸ ਦੌਰਾਨ ਸੀ.ਡੀ.ਪੀ.ਓ. ਸ੍ਰੀਮਤੀ ਨਿਰਮਲਾ ਦੇਵੀ ਵੱਲੋ ਸਬੰਧਿਤ ਆਂਗਣਵਾੜੀ ਵਰਕਰਾਂ ਨੂੰ ਮਾਰਕਫੈਡ ਪੰਜਾਬ ਵੱਲੋ ਦਿੱਤੇ ਗਏ ਚਾਰਟ ਅਨੁਸਾਰ ਰਾਸ਼ਨ ਪਕਾਉਣ ਦੀ ਵਿਧੀ ਬਾਰੇ ਵੀ ਜਾਣਕਾਰੀ ਦਿਤੀ ਗਈ ਅਤੇ ਉਹਨਾਂ ਵੱਲੋ ਕੈਰੀ ਹੋਮ ਰਾਸ਼ਨ ਲੈ ਰਹੇ ਲਾਭਪਾਤਰੀਆਂ ਨੂੰ ਵੀ ਰਾਸ਼ਨ ਨੂੰ ਸਹੀ ਢੰਗ ਨਾਲ ਬਣਾਉਣ ਸਬੰਧੀ ਵਿਧੀ ਬਾਰੇ ਦੱਸਣ ਲਈ ਹਦਾਇਤ ਕੀਤੀ ਗਈ
ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਵੱਲੋਂ ਆਂਗਣਵਾੜੀ ਸੈਂਟਰਾਂ ’ਚ ਰਾਸ਼ਨ ਦੀ ਗੁਣਵੱਤਾ ਦੀ ਜਾਂਚ ਕੀਤੀ
Date: