Wednesday, January 15, 2025

ਸੀ.ਆਈ.ਏ. ਸਟਾਫ ਮੋਹਾਲ਼ੀ ਵੱਲੋਂ 02 ਦੋਸ਼ੀ 01 ਨਾਜਾਇਜ਼ ਪਿਸਤੌਲ .32 ਬੋਰ ਅਤੇ 02 ਜਿੰਦਾਂ ਰੌਂਦ ਸਮੇਤ ਗ੍ਰਿਫਤਾਰ

Date:

ਐੱਸ ਏ ਐੱਸ ਨਗਰ, 9 ਸਤੰਬਰ:
ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਦੀਪਕ ਪਾਰਿਕ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਡਾ. ਜੋਤੀ ਯਾਦਵ, ਜ਼ਿਲ੍ਹਾ ਐਸ.ਏ.ਐਸ. ਨਗਰ ਅਤੇ ਉੱਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਤਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ ਦੀ ਟੀਮ ਵੱਲੋਂ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 01 ਨਾਜਾਇਜ਼ ਪਿਸਟਲ .32 ਬੋਰ ਸਮੇਤ 02 ਜਿੰਦਾਂ ਰੌਂਦ ਅਤੇ ਇੱਕ ਗੱਡੀ ਨੰ: PB19-V-3453 ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
 
            ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 05-09-2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੇੜੇ ਏਅਰਪੋਰਟ ਚੌਂਕ ਮੌਜੂਦ ਸੀ, ਜਿੱਥੇ ਸੀ.ਆਈ.ਏ. ਸਟਾਫ ਦੇ ਏ ਐਸ ਆਈ ਗੁਰਦੀਪ ਸਿੰਘ ਨੂੰ ਸੂਚਨਾ ਮਿਲ਼ੀ ਕਿ ਏਵਨਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮਹਿਲ ਕਲਾਂ, ਜ਼ਿਲ੍ਹਾ ਬਰਨਾਲ਼ਾ ਅਤੇ ਸੰਦੀਪ ਸਿੰਘ ਉਰਫ ਮਿੰਟੂ ਪੁੱਤਰ ਜਗਰੂਪ ਵਾਸੀ ਪਿੰਡ ਸਹੋਰ, ਜ਼ਿਲ੍ਹਾ ਬਰਨਾਲ਼ਾ ਦੇ ਰਹਿਣ ਵਾਲ਼ੇ ਹਨ, ਜਿਨਾਂ ਪਾਸ ਨਾਜਾਇਜ਼ ਹਥਿਆਰ ਹਨ ਅਤੇ ਇਹਨਾਂ ਵਿਰੁੱਧ ਪਹਿਲਾਂ ਵੀ ਲੜਾਈ ਝਗੜੇ ਦੇ ਮੁਕੱਦਮੇ ਦਰਜ ਹਨ। ਜੋ ਅੱਜ ਵੀ ਗੱਡੀ ਨੰ: PB19-V-3453  ਮਾਰਕਾ ਮਹਿੰਦਰਾ XUV-300 ਰੰਗ ਕਾਲ਼ਾ ਪਰ ਸਵਾਰ ਹੋ ਕੇ ਛੱਤ ਲਾਈਟਾਂ ਨੇੜੇ ਆਪਣੇ ਕਿਸੇ ਦੋਸਤ ਦੀ ਉਡੀਕ ਕਰ ਰਹੇ ਹਨ। ਜੇਕਰ ਰੇਡ ਕਰਕੇ ਕਾਬੂ ਕੀਤਾ ਜਾਵੇ ਤਾਂ ਇਹਨਾਂ ਪਾਸੋਂ ਨਜਾਇਜ ਹਥਿਆਰ ਬ੍ਰਾਮਦ ਹੋ ਸਕਦੇ ਹਨ।
       ਮਿਲੀ ਸੂਚਨਾ ਦੇ ਅਧਾਰ ਤੇ ਨਿਮਨਲਿਖਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 104 ਮਿਤੀ 05-09-2024 ਅ/ਧ 25-54-59 ਅਸਲਾ ਐਕਟ ਥਾਣਾ ਆਈ.ਟੀ. ਸਿਟੀ ਦਰਜ ਰਜਿਸਟਰ ਕੀਤਾ ਗਿਆ। ਜਿਨਾਂ ਨੂੰ ਨੇੜੇ ਛੱਤ ਲਾਈਟਾਂ ਸਲਿੱਪ ਰੋਡ ਤੋਂ ਕਾਬੂ ਕਰਕੇ ਗੱਡੀ ਨੰ: PB19-V-3453 ਦੇ ਡੈਸ਼ਬੋਰਡ ਵਿੱਚੋਂ ਇੱਕ ਪਿਸਟਲ .32 ਬੋਰ ਸਮੇਤ 02 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ, ਜਿਨਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹਥਿਆਰ ਕਿਸ ਪਾਸੋਂ ਅਤੇ ਕਿਸ ਮਕਸਦ ਲਈ ਲੈ ਕੇ ਆਏ ਸਨ।
 
ਨਾਮ ਪਤਾ ਦੋਸ਼ੀਆਨ:-
 
1. ਮੁਲਜ਼ਿਮ ਏਵਨਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਮਹਿਲ ਖੁਰਦ ਥਾਣਾ ਮਹਿਲ ਕਲਾਂ ਹਾਲ ਵਾਸੀ ਗੋਲਡਨ ਕਲੋਨੀ,
ਮਹਿਲ ਕਲਾਂ, ਥਾਣਾ ਮਹਿਲ ਕਲਾਂ, ਜਿਲਾ ਬਰਨਾਲ਼ਾ ਜਿਸਦੀ ਉਮਰ ਕਰੀਬ 27 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ, ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਖਿਲਾਫ ਪਹਿਲਾਂ ਵੀ ਥਾਣਾ ਮਹਿਲ ਕਲਾਂ ਵਿੱਚ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈ।
2. ਮੁਲਜ਼ਿਮ ਸੰਦੀਪ ਸਿੰਘ ਉਰਫ ਮਿੰਟੂ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਸਹੋਰ, ਥਾਣਾ ਠੁੱਲੀ ਵਾਲ਼, ਜਿਲਾ ਬਰਨਾਲ਼ਾ ਜਿਸਦੀ ਉਮਰ
   ਕਰੀਬ 36 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ।
 
ਬ੍ਰਾਮਦਗੀ ਦਾ ਵੇਰਵਾ:-
 
1) 01 ਪਿਸਟਲ .32 ਬੋਰ ਸਮੇਤ 02 ਕਾਰਤੂਸ
2) ਗੱਡੀ ਨੰ: PB19-V-3453 ਮਾਰਕਾ ਮਹਿੰਦਰਾ XUV-300

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...