ਮੋਗਾ, 20 ਦਸੰਬਰ,
ਨਾਲਸਾ ਅਤੇ ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਇੰਚਾਰਜ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਨਾਲਸਾ ਦੀ ਸਕੀਮ ਤਹਿਤ (ਚਾਈਲਡ ਫਰੈਂਡਲੀ ਲੀਗਲ ਸਰਵਿਸਜ਼ ਫਾਰ ਚਿਲਡਰਨ) ਸਕੀਮ-2024 ਹੇਠ ਬੱਚਿਆਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਸਪੈਸ਼ਲ ਲੀਗਲ ਸਰਵਿਸਜ਼ ਯੂਨਿਟ ਫਾਰ ਚਿਲਡਰਨ (ਐੱਲ.ਐੱਸ.ਯੂ.ਸੀ) ਦਾ ਗਠਨ ਕੀਤਾ ਗਿਆ ਸੀ। ਇਸ ਯੂਨਿਟ ਵਿੱਚ ਇੱਕ ਰਿਟਾਇਟਰਡ ਜੁਡੀਸ਼ੀਅਲ ਆਫਸਰ, ਚੀਫ ਲੀਗਲ ਏਡ ਡਿਫੈਂਸ ਕਾਊਂਸਲ ਮੋਗਾ ਅਤੇ ਦਫਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵੱਖ – ਵੱਖ ਪੈਨਲ ਦੇ ਵਕੀਲ ਅਤੇ ਪੈਰਾ ਲੀਗਲ ਵਲੰਟੀਅਰ ਡਿਪਿਊਟ ਕੀਤੇ ਗਏ ਹਨ। ਇਸ ਯੂਨਿਟ ਦੀ ਅਗਵਾਈ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਜੀ ਵੱਲੋਂ ਕੀਤੀ ਜਾ ਰਹੀ ਹੈ ਅਤੇ ਨਿਗਰਾਨੀ ਅਤੇ ਸੇਧ ਦੇਣ ਦੀ ਜਿੰਮੇਵਾਰੀ ਮਾਨਯੋਗ ਰਿਟਾਇਰਡ ਜੁਡੀਸ਼ੀਅਲ ਅਫਸਰ ਵੱਲੋਂ ਨਿਭਾਈ ਜਾ ਰਹੀ ਹੈ।
ਦਫਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਇਸ ਯੂਨਿਟ ਦੇ ਪੈਨਲ ਦੇ ਵਕੀਲਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਲਈ ਮਿਤੀ 19.12.2024 ਤੋਂ 20.12.2024 ਤੱਕ ਇੱਕ ਓਰੀਐਂਟੇਸ਼ਨ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਯੂਨਿਟ ਦੇ ਮੈਂਬਰਾਂ ਨੂੰ ਟ੍ਰੇਨਿੰਗ ਦੇਣ ਲਈ ਸ਼੍ਰੀ ਬਿਸ਼ਨ ਸਰੂਪ, ਮਾਨਯੋਗ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ, ਮਿਸ ਪ੍ਰੀਤੀ ਸਾਹਨੀ ਰਿਟਾਇਰਡ ਜੁਡੀਸ਼ੀਅਲ ਅਫਸਰ, ਮਿਸ ਬਲਜਿੰਦਰ ਕੌਰ ਪ੍ਰਿੰਸੀਪਲ ਜੱਜ ਜੁਵੇਨਾਈਲ ਜਸਟਿਸ ਬੋਰਡ ਮੋਗਾ, ਸ਼੍ਰੀ ਸਮੀਰ ਗੁਪਤਾ, ਚੀਫ, ਐੱਲ.ਏ.ਡੀ.ਸੀ. ਮੋਗਾ ਸ਼੍ਰੀ ਰਜੇਸ਼ ਸ਼ਰਮਾ, ਪੈਨਲ ਵਕੀਲ ਮਿਸ ਮਨਦੀਪ ਕੌਰ ਅਤੇ ਮਿਸ ਹਰਵਿੰਦਰ ਕੌਰ ਲੀਗਲ ਕਮ ਪ੍ਰੋਬੇਸ਼ਨ ਅਫਸਰ ਡੀ.ਸੀ.ਪੀ.ਯੂ. ਮੋਗਾ ਵੱਲੋਂ ਬਤੌਰ ਰਿਸੋਰਸ ਪਰਸਨ ਵੱਲੋਂ ਟ੍ਰੇਨਿੰਗ ਦਿੱਤੀ ਗਈ।
ਲੀਗਲ ਸਰਵਿਸਜ਼ ਯੂਨਿਟ ਫਾਰ ਚਿਲਡਰਨ (ਐੱਲ.ਐੱਸ.ਯੂ.ਸੀ) ਲਈ ਓਰੀਐਂਟੇਸ਼ਨ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ
Date: