Conference in favor of farmers
ਹਰਸੁਖਵਿੰਦਰ ਸਿੰਘ ਬੱਬੀ ਬਾਦਲ ਨੇ ਕਿਸਾਨਾਂ ਦੇ ਹੱਕ ‘ਚ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਕੋਸ਼ਿਸ਼ ਕਰਦੀਆਂ ਰਹੀਆਂ ਕਿ ਸਾਨੂੰ ਐੱਮ. ਐੱਸ. ਪੀ. ‘ਤੇ ਕਾਨੂੰਨ ਬਣਾ ਕੇ ਦਿਓ ਅਤੇ ਕਿਹਾ ਕਿ ਜੇਕਰ ਐੱਮ. ਐੱਸ. ਪੀ. ਤੋਂ ਹੇਠਾਂ ਕੋਈ ਵੀ ਫ਼ਸਲ ਵਿਕਦੀ ਹੈ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਹੋਵੇ। ਉਨ੍ਹਾਂ ਕਿਹਾ ਭਾਰਤ ਸਰਕਾਰ ਐੱਮ. ਐੱਸ. ਪੀ. 5 ਤੋਂ 7 ਫੀਸਦੀ ਵਧਾ ਰਹੀ ਅਤੇ ਕਹਿ ਰਹੀ ਕਿ ਬਹੁਤ ਵੱਡਾ ਅਹਿਸਾਨ ਕੀਤਾ ਹੈ। ਉਨ੍ਹਾਂ ਕਿਹਾ ਪਿਊਸ਼ ਗੋਇਲ ਨੇ ਖੁਦ ਮਨਿਆ ਹੈ ਕਿ 83 ਫੀਸਦੀ ਫ਼ਸਲ ਇਸ ਦੇਸ਼ ‘ਚ ਐੱਮ. ਐੱਸ. ਪੀ. ਤੋਂ ਘੱਟ ਵਿਕਦੀ ਹੈ। ਉਨ੍ਹਾਂ ਕਿਹਾ ਜਿਥੇ 50 ਫੀਸਦੀ ਵਾਧਾ ਹੋਣਾ ਚਾਹੀਦਾ ਸੀ ਉੱਥੇ ਇਹ 5 ਤੋਂ 7 ਫੀਸਦੀ ਕਰ ਰਹੇ ਹਨ।
ਇਸ ਦੌਰਾਨ ਹਰਸੁਖਵਿੰਦਰ ਸਿੰਘ ਨੇ ਜਾਖੜ ਨੇ ਤੰਜ ਕੱਸਦਿਆਂ ਕਿਹਾ ਜਾਖੜ ਸਾਬ੍ਹ ਕਦੇ ਤਾਂ ਕਿਸਾਨ ਦਾ ਪੁੱਤ ਬਣਨ ਦਾ ਫਰਜ਼ ਅਦਾ ਕਰ ਦਿਓ। 2013 ‘ਚ ਕਿਹਾ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ਪਰ ਇਸ ਦੀ ਜਗ੍ਹਾ ਕਿਸਾਨਾਂ ਦੀਆਂ ਖੁਦਕੁਸ਼ੀਆਂ, ਮਹਿੰਗਾਈ, ਪੈਟਰੋਲ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਜੇਕਰ ਅਡਾਨੀ ਅੰਬਾਨੀ ਦੀਆਂ ਇੰਡਸਟਰੀ ਪਾਲਸੀਆਂ ਬਣ ਸਕਦੀਆਂ ਹਨ ਤਾਂ ਕਿਸਾਨ ਜਥੇਬੰਦੀਆਂ ਨੂੰ ਕੋਲ ਬੁਲਾ ਕੇ ਭਾਜਪਾ ਕਿਸਾਨਾਂ ਦੀਆਂ ਪਾਲਸੀਆਂ ਕਿਉਂ ਨਹੀਂ ਬਣਾ ਰਹੀ।Conference in favor of farmers
also read :- ਪੰਜਾਬ ‘ਚ ਮਾਨਸੂਨ ਦੀ ਦਸਤਕ ਬਾਰੇ ਵੱਡੀ ਅਪਡੇਟ
ਉਨ੍ਹਾਂ ਕਿਹਾ ਮੈਂ ਭਾਜਪਾ ਨੂੰ ਕਹਾਂਗਾ ਜੇਕਰ ਕਿਸਾਨਾਂ ਨਾਲ ਹੀ ਧੋਖਾ ਕਰੋਗੇ ਤਾਂ ਦੇਸ਼ ਕਦੇ ਤਾਕਤਵਰ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਭਾਜਪਾ ਦੀ ਵਿਚਾਰ ਧਾਰਾ ਪਤਾ ਲੱਗੀ ਹੈ ਕਿ ਜਦੋਂ ਕਿਸਾਨ ਦਿੱਲੀ ਗਏ ਤਾਂ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਗਈ ਸਗੋਂ ਇਸ ਵਾਰ ਉਨ੍ਹਾਂ ਦੇ ਜ਼ੁਲਮ ਵੀ ਕੀਤਾ ਗਿਆ ਹੈ। ਭਾਜਪਾ ਦੀ ਸਿਆਸਤ ਇਹ ਹੈ ਕਿ ਭੋਜਨ ਕਿਸਾਨ ਪੈਦਾ ਕਰੇ ਪਰ ਮੁਨਾਫਾ ਬਿਚੌਲੀਏ ਕਮਾਉਣ। ਉਨ੍ਹਾਂ ਕਿਹਾ ਇੰਨੀ ਗਰਮੀ ‘ਚ ਜਿਥੇ ਲੋਕ ਏ. ਸੀ. ‘ਚ ਬੈਠ ਰਹੇ ਹਨ ਪਰ ਉਥੇ ਕਿਸਾਨ ਖੇਤਾਂ ‘ਚ ਕੰਮ ਕਰ ਰਿਹਾ ਹੈ ਪਰ ਇਨ੍ਹਾਂ ਦਾ ਮੁਲ ਮੰਡੀ ‘ਚ ਕੋਈ ਅਫ਼ਸਰ ਕਰ ਜਾਂਦਾ ਹੈ ਅਤੇ ਕਈ ਖਾਮੀਆਂ ਵੀ ਕੱਢਦੇ ਹਨ। ਉਨ੍ਹਾਂ ਕਿਹਾ ਪੰਜਾਬ ਲੀਡਰਸ਼ਿਪ ਭਾਜਪਾ ਨੂੰ ਕਹਾਂਗੇ ਕਿ ਡਰਾਮਾ ਛੱਡ ਕੇ ਕਿਸਾਨਾਂ ਦੇ ਜ਼ਖ਼ਮਾ ਦੇ ਨਮਕ ਨਾ ਛਿੜਕੋ। ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਕਿਸਾਨਾਂ ਨਾਲ ਬੈਠ ਕੇ ਪਾਲਸੀਆਂ ਬਣਨ। Conference in favor of farmers