Consent to the imposition of the UAPA Act: ਪੰਥ ਪ੍ਰਸਿੱਧ ਪ੍ਰਚਾਰਕ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਭਖਦੇ ਸਿੱਖ ਮਸਲਿਆਂ ਉੱਪਰ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਮੀਡੀਆ ਵੱਲੋਂ ਪੁੱਛੇ ਜਾਣ ‘ਤੇ ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਦੱਸਿਆ ਕੇ ਕੱਲ ਸੋਮਵਾਰ ਨੂੰ ਮੁੱਖ ਮੰਤਰੀ ਪੰਜਾਬ ਅਤੇ ਜਥੇਦਾਰ ਦਾਦੂਵਾਲ ਜੀ ਨੇ ਲੰਬਾ ਸਮਾਂ ਮੁਲਾਕਾਤ ਮੁੱਖ ਮੰਤਰੀ ਨਿਵਾਸ ਚੰਡੀਗੜ ਵਿਖੇ ਹੋਈ।Consent to the imposition of the UAPA Act:
ALSO READ :- ਨੌਕਰੀਆਂ ‘ਚ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਖਤਮ: PM ਮੋਦੀ
ਇਸ ਮੀਟਿੰਗ ਵਿੱਚ ਜਥੇਦਾਰ ਦਾਦੂਵਾਲ ਨੇ ਭਖਦੇ ਸਿੱਖ ਮਸਲਿਆਂ ਜਿਵੇਂ ਵਾਰ ਵਾਰ ਪੰਜਾਬ ਵਿੱਚ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਦੇ ਦੋਸ਼ੀਆਂ ਉਪਰ ਯੂਏਪੀਏ ਐਕਟ ਲਗਾ ਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਭਾਈ ਬਰਾੜ ਨੇ ਦੱਸਿਆ ਜਥੇਦਾਰ ਦਾਦੂਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਗਿਆ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਜਾਵੇ। ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਕਥਾ ਕੀਰਤਨ ਜਿਸ ਦਾ ਪਹਿਲਾਂ ਤੋਂ ਹੋਇਆ ਟੈਂਡਰ ਜੁਲਾਈ ਵਿੱਚ ਖ਼ਤਮ ਹੋ ਰਿਹਾ ਹੈ ਤੋਂ ਇੱਕ ਚੈਨਲ ਦਾ ਏਕਾਧਿਕਾਰ ਖਤਮ ਕਰਕੇ ਲਿੰਕ ਸਭ ਲਈ ਓਪਨ ਕਰਵਾਇਆ ਜਾਵੇ, ਡਿਬਰੂਗੜ ਅਸਾਮ ਭੇਜੇ ਗਏ ਸਿੱਖ ਨੌਜਵਾਨਾਂ ਉੱਪਰੋਂ ਐਨ ਐਸ ਏ ਐਕਟ ਹਟਾ ਕੇ ਰਿਹਾ ਕੀਤਾ ਜਾਵੇ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਅਤੇ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿੱਚ ਵਾਪਰੀ ਘਟਨਾ ਦੇ ਦੋਸ਼ੀਆਂ ਉੱਪਰ ਜਜ਼ਬਾਤੀ ਕਾਰਵਾਈ ਕਰਨ ਵਾਲੇ ਰੋਪੜ ਦੇ ਵਕੀਲ ਸਾਹਿਬ ਸਿੰਘ ਅਤੇ ਪਟਿਆਲਾ ਦੇ ਨਿਰਮਲਜੀਤ ਸਿੰਘ ਨੂੰ ਰਿਹਾਅ ਕੀਤਾ ਜਾਵੇ ਕਿਉਂਕਿ ਉਨਾਂ ਨੇ ਗੁਰੂ ਕੀ ਬੇਅਦਬੀ ਦੀ ਘਟਨਾ ਦੇ ਰੋਸ਼ ਵਿਚ ਕਾਰਵਾਈ ਕੀਤੀ ਹੈ। ਉਹ ਕੋਈ ਅਪਰਾਧਿਕ ਪਿਛੋਕੜ ਨਹੀਂ ਰੱਖਦੇ।Consent to the imposition of the UAPA Act:
ਭਾਈ ਬਰਾੜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਾਰੀਆਂ ਮੰਗਾਂ ਉੱਪਰ ਸਰਕਾਰੀ ਕਨੂੰਨੀ ਮਾਹਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਤੁਰੰਤ ਪੂਰਾ ਕਰਨ ਦਾ ਭਰੋਸਾ ਦਿੱਤਾ।