ਕੰਟਰੋਲ ਰੂਮ ਕਮ ਕਮਿਊਨੀਕੇਸ਼ਨ ਰੂਮ ਸਥਾਪਿਤ- ਵਿਨੀਤ ਕੁਮਾਰ

ਫਰੀਦਕੋਟ 31 ਮਈ () ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਜਿਲ੍ਹਾ ਕੰਟਰੋਲ ਰੂਮ ਕਮ ਕਮਿਊਨੀਕੇਸ਼ਨ ਰੂਮ ਸਥਾਪਿਤ ਕੀਤਾ ਗਿਆ ਹੈ।  ਇਸ ਕੰਟਰੋਲ ਰੂਮ ਤੇ 31 ਮਈ ਤੋਂ 1 ਜੂਨ ਤੱਕ ਇਨ੍ਹਾਂ ਨੰਬਰਾਂ 01639-251051 ਅਤੇ 01639-250216 ਅਤੇ ਈ ਮੇਲ ਆਈ ਡੀ.  faridkot.dc@gmail.com ਅਤੇ dc.frd@punjab.gov.in  ਤੇ ਚੋਣਾਂ ਸਬੰਧੀ ਹਰ ਕਿਸਮ ਦੀਆਂ ਸ਼ਿਕਾਇਤਾਂ, ਸੁਝਾਅ ਆਦਿ ਲਈ ਤਾਲਮੇਲ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਰਿਟਰਨਿੰਗ ਅਫਸਰ ਲੋਕ ਸਭਾ ਹਲਕਾ- 09 ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਟਰੋਲ ਰੂਮ ਤੇ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਜਿਲ੍ਹਾ ਚੋਣ ਅਫਸਰ ਦੇ ਧਿਆਨ ਵਿੱਚ ਲਿਆਉਣ ਅਤੇ ਤੁਰੰਤ ਹੱਲ ਕਰਨ ਦੇ ਮੱਦੇਨਜ਼ਰ ਸ੍ਰੀ ਮਹਿੰਦਰਪਾਲ ਪੀ.ਏ. ਟੂ ਡੀ.ਸੀ. (99889-00323), ਸ੍ਰੀ ਗੁਰਨਾਮ ਸਿੰਘ ਸੀਨੀਅਰ ਸਕੇਲ ਸਟੈਨੋਗ੍ਰਾਫਰ (96465-65001), ਸ੍ਰੀ ਧਰਮਿੰਦਰ ਸਿੰਘ ਰੀਡਰ ਟੂ ਏ.ਡੀ.ਸੀ. (96462-40076,91049-00005) ਸ੍ਰੀ ਵਰਿੰਦਰ ਸਿੰਘ ਰੀਡਰ ਟੂ ਡੀ.ਸੀ.(84271-91372, 96462-40094), ਸ੍ਰੀ ਦੀਪਕ ਕੁਮਾਰ ਜੂਨੀਅਰ ਸਹਾਇਕ (99882-72282,98550-22003), ਸ੍ਰੀ ਲਖਵੀਰ ਸਿੰਘ ਸਟੈਨੋਟਾਈਪਿਸਟ (97807-97897), ਸ੍ਰੀ ਮੁਕੇਸ਼ ਕੁਮਾਰ ਕਲਰਕ (98880-53500), ਸ੍ਰੀ ਅਸ਼ਵਿੰਦਰ ਸਿੰਘ ਕਲਰਕ (97802-60584), ਸ੍ਰੀ ਹਰਿੰਦਰ ਸਿੰਘ ਅਹਿਲਮਦ ਏ.ਡੀ.ਸੀ. (84373-15419, 94637-08305 ) ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ।  ਉਨ੍ਹਾਂ ਕਿਹਾ ਕਿ ਇਹ ਸਾਰੇ ਕਰਮਚਾਰੀ ਸ੍ਰੀ ਜਗਜੀਤ ਸਿੰਘ ਵਧੀਕ ਜਿਲ੍ਹਾ ਚੋਣ ਅਫਸਰ (98142-36221) ਦੀ ਨਿਗਰਾਨੀ ਹੇਠ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਪਰੋਕਤ ਦਰਜ ਨੰਬਰ ਅਤੇ ਈ-ਮੇਲ ਤੋਂ ਇਲਾਵਾ ਗਠਿਤ ਟੀਮ ਦੇ ਕਰਮਚਾਰੀਆਂ ਦੇ ਮੋਬਾਇਲ ਨੰਬਰ ਤੇ ਵੀ ਕਿਸੇ ਕਿਸਮ ਦੀ ਸ਼ਿਕਾਇਤ, ਸੁਝਾਅ ਅਤੇ ਵਿਚਾਰ ਭੇਜੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਟੀਮ ਜਿਲ੍ਹਾ ਕੰਟਰੋਲ ਰੂਮ ਤੇ ਰਿਟਰਨਿੰਗ ਅਫਸਰ ਪੱਧਰ ਤੇ ਚੋਣਾਂ ਸਬੰਧੀ ਸ਼ਿਕਾਇਤਾਂ ਦਾ ਤੁਰੰਤ ਹੱਲ ਕਰੇਗੀ।

[wpadcenter_ad id='4448' align='none']