Saturday, January 18, 2025

ਪੈਨਸ਼ਨ ਦੀਆਂ ਬੇਨਿਯਮੀਆਂ ਦਰੁਸਤ ਕਰਕੇ ਅਸਲ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾਵੇਗਾ: ਡਾ. ਬਲਜੀਤ ਕੌਰ

Date:

ਸਮਾਜਿਕ ਸੁਰੱਖਿਆ,  ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ.  ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗਾਂ, ਵਿਧਵਾ ਅਤੇ ਬੇਸਹਾਰਾ ਔਰਤਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਲਈ ਪੈਨਸ਼ਨ ਵਿੱਚ ਵਾਧਾ ਭਵਿੱਖ ਵਿੱਚ ਜਲਦ ਕੀਤਾ ਜਾਵੇਗਾ। ਇਹ ਗੱਲ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਵੱਲੋਂ ਕੀਤੇ  ਸਵਾਲ ਦੇ ਜਵਾਬ ਵਿੱਚ ਕਹੀ।

 ਡਾ.  ਬਲਜੀਤ ਕੌਰ ਨੇ ਕਿਹਾ ਕਿ ਪਹਿਲਾਂ ਸਰਕਾਰ ਪਿਛਲੀਆਂ ਬੇਨਿਯਮੀਆਂ ਨੂੰ ਦੂਰ ਕਰਕੇ ਇਸ ਨੂੰ ਸਟਰੀਮ ਲਾਈਨ ਕਰ ਰਹੀ ਹੈ।

ਡਾ. ਬਲਜੀਤ ਕੌਰ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਅਸਲ ਲਾਭਪਾਤਰੀਆਂ ਦਾ ਪਤਾ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ 90248 ਮ੍ਰਿਤਕਾਂ ਨੂੰ ਲਾਭ ਮਿਲ ਰਿਹਾ ਸੀ। ਜਿਸ ਦੀ 95 ਫੀਸਦੀ ਭਾਵ 23.94 ਕਰੋੜ ਰੁਪਏ ਦੀ ਰਿਕਵਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਵੀ ਸਰਵੇਖਣ ਕੀਤਾ ਸੀ ਅਤੇ 70137 ਅਯੋਗ ਪਾਏ ਗਏ ਸਨ,  ਜਿਨ੍ਹਾਂ ਦੀ 162.35 ਕਰੋੜ ਰੁਪਏ ਦੀ ਰਿਕਵਰੀ ਬਣਦੀ ਸੀ। ਪਰ ਸਿਰਫ਼ ਇੱਕ ਕਰੋੜ ਰੁਪਏ ਦੀ ਹੀ ਰਿਕਵਰੀ ਕੀਤੀ ਗਈ।

 ਉਨ੍ਹਾਂ ਕਿਹਾ ਕਿ ਸਰਕਾਰ ਬੇਨਿਯਮੀਆਂ ਦਰੁਸਤ ਕਰਕੇ ਅਸਲ ਲਾਭਪਾਤਰੀਆਂ ਨੂੰ ਫਾਇਦਾ ਪਹੁੰਚਾਏਗੀ। ਸਾਡੀ ਸਰਕਾਰ ਹਰ ਗਾਰੰਟੀ ਨੂੰ ਪੂਰੀ ਕਰਨ ਲਈ ਵਚਨਬੱਧ ਹੈ।

Also Read : ਸੁਨੰਦਾ ਸ਼ਰਮਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ

Share post:

Subscribe

spot_imgspot_img

Popular

More like this
Related

ਦਿਲਜੀਤ ਦੁਸਾਂਝ ਨੂੰ ਵੱਡਾ ਝਟਕਾ ! ਭਾਰਤ ‘ਚ ਰਿਲੀਜ਼ ਨਹੀਂ ਹੋਵੇਗੀ ‘ਪੰਜਾਬ 95’

Diljit Dosanjh Film Punjab 95  ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੀ...

ਦਿੱਲੀ ‘ਚ ਕਿਰਾਏਦਾਰਾਂ ਨੂੰ ਕੇਜਰੀਵਾਲ ਦਾ ਤੋਹਫ਼ਾ! BJP ਦੀ ਤਾਨਾਸ਼ਾਹੀ ਨੂੰ ਲੋਕ ਸ਼ਾਂਤ ਕਰਨਗੇ – ਕੇਜਰੀਵਾਲ

Delhi Election 2025 ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਪੰਜਾਬ ‘ਚ ਮੰਗਣੀ ਤੋਂ ਆ ਰਹੇ ਪਰਿਵਾਰ ਨਾਲ ਹੋ ਗਈ ਜੱਗੋਂ ਤੇਰਵੀਂ , ਇੱਕ ਦੀ ਮੌਤ, ਇੱਕ ਜ਼ਖ਼ਮੀ

Punjab Road Accident Today ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ 'ਤੇ...