Creta N Line
ਕ੍ਰੇਟਾ ਐਨ ਲਾਈਨ (Creta N Line) ਨੂੰ ਸੋਮਵਾਰ ਨੂੰ ਅਧਿਕਾਰਤ ਤੌਰ ‘ਤੇ Hyundai ਵੱਲੋਂ ਲਾਂਚ ਕੀਤਾ ਜਾਵੇਗਾ। ਕੰਪਨੀ ਵੱਲੋਂ ਇਸ SUV ‘ਚ ਕਿਸ ਤਰ੍ਹਾਂ ਦੇ ਫੀਚਰਜ਼ ਦਿੱਤੇ ਜਾ ਰਹੇ ਹਨ? ਨਾਲ ਹੀ ਇਸ ‘ਚ ਕਿਸ ਤਰ੍ਹਾਂ ਦਾ ਇੰਜਣ ਤੇ ਟਰਾਂਸਮਿਸ਼ਨ ਦਿੱਤਾ ਜਾ ਸਕਦਾ ਹੈ। SUV ਦੀ ਸੰਭਾਵੀ ਕੀਮਤ ਕੀ ਹੋ ਸਕਦੀ ਹੈ? ਇਹ ਜਾਣਕਾਰੀ ਅਸੀਂ ਤੁਹਾਨੂੰ ਇਸ ਖਬਰ ‘ਚ ਦੇ ਰਹੇ ਹਾਂ।
Hyundai ਮੋਟਰ ਵੱਲੋਂ ਅੱਜ Creta N Line ਨੂੰ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਕੰਪਨੀ ਵੱਲੋਂ ਦੱਸਿਆ ਗਿਆ ਹੈ ਕਿ SUV ‘ਚ ਕਿਸ ਤਰ੍ਹਾਂ ਦੇ ਫੀਚਰਜ਼ ਦਿੱਤੇ ਜਾਣਗੇ। ਇਸ ਦੇ ਕੈਬਿਨ ‘ਚ ਸਪੋਰਟੀ ਬਲੈਕ ਇੰਟੀਰੀਅਰਜ਼ ਦੇ ਨਾਲ ਹੀ ਰੈੱਡ ਇੰਸਰਟ ਮਿਲਣਗੇ। ਇਸ ਤੋਂ ਇਲਾਵਾ ਗਿਅਰ ਨੌਬ, ਸੀਟ ਤੇ ਸਟੀਅਰਿੰਗ ਵ੍ਹੀਲ ‘ਤੇ N ਦੀ ਬੈਜਿੰਗ ਨੂੰ ਵੀ ਦਿੱਤਾ ਜਾਵੇਗਾ। SUV ‘ਚ ਸਪੋਰਟੀ ਮੈਟਲ ਐਕਸਲੇਰੇਟਰ ਤੇ ਬ੍ਰੇਕ ਪੈਡਲ ਹੋਣਗੇ। SUV ਨੂੰ ਤਿੰਨ ਸਪੋਕ ਸਟੀਅਰਿੰਗ ਵ੍ਹੀਲ ਤੇ ਪ੍ਰੀਮੀਅਮ ਲੈਦਰੇਟ ਸੀਟਾਂ ਵੀ ਮਿਲਣਗੀਆਂ। ਕ੍ਰੇਟਾ ਐਨ ਲਾਈਨ ਨੂੰ ਐਂਬੀਐਂਟ ਲਾਈਟਸ ਨੂੰ ਵੀ ਦਿੱਤਾ ਜਾਵੇਗਾ, ਜਿਸ ਨਾਲ ਇਸ ਦੀ ਸਪੋਰਟੀ ਫੀਲ ਵਧੇਗੀ।
ਹੁੰਡਈ ਵੱਲੋਂ ਖਾਸ ਫੀਚਰਜ਼ ਦੇ ਨਾਲ ਹੀ ਬਿਹਤਰੀਨ ਤਕਨੀਕ ਨੂੰ ਵੀ Creta N ਲਾਈਨ ‘ਚ ਆਫਰ ਕੀਤਾ ਜਾਵੇਗਾ। ਇਸ SUV ‘ਚ ਕੰਪਨੀ ਵੱਲੋਂ 10.25 ਇੰਚ HD ਇੰਫੋਟੇਨਮੈਂਟ ਸਿਸਟਮ, 10.25 ਇੰਚ ਡਿਜੀਟਲ ਕਲੱਸਟਰ, ਮਲਟੀਪਲ ਭਾਸ਼ਾਵਾਂ, ਮਲਟੀਪਲ ਡਰਾਈਵਿੰਗ ਮੋਡ, ਸੁਰੱਖਿਆ ਲਈ ਲੈਵਲ-2 ADAS, ਬਲਾਇੰਡ ਸਪਾਟ ਮਾਨੀਟਰ ਨੂੰ ਦਿੱਤਾ ਜਾਵੇਗਾ। ਨਾਲ ਹੀ 70 ਬਲੂਲਿੰਕ ਕਨੈਕਟਡ ਕਾਰ ਫੀਚਰਜ਼, 148 ਤੋਂ ਜ਼ਿਆਦਾ VR ਵਾਇਸ ਕਮਾਂਡ, ਡਿਊਲ ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ, ਪੈਨੋਰਮਿਕ ਸਨਰੂਫ, ਫਰੰਟ ਵੈਂਟੀਲੇਟਿਡ ਸੀਟਾਂ, 8ਵੇਂ ਪਾਵਰਡ ਡਰਾਈਵਰ ਸੀਟ, ਜਿਓ ਸਾਵਨ, ਬੋਸ ਪ੍ਰੀਮੀਅਮ ਸਾਊਂਡ ਸਿਸਟਮ, ਵਾਇਰਲੈੱਸ ਚਾਰਜਿੰਗ ਵਰਗੇ ਕਈ ਫੀਚਰਜ਼ ਉਪਲਬਧ ਹੋਣਗੇ।
ਕੰਪਨੀ ਵੱਲੋਂ ਅਜੇ ਤਕ ਇੰਜਣ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ‘ਚ 1.5 ਲੀਟਰ ਟਰਬੋ ਪੈਟਰੋਲ ਇੰਜਣ ਦਿੱਤਾ ਜਾਵੇਗਾ। ਇਸ ਦੇ ਨਾਲ 6-ਸਪੀਡ ਮੈਨੂਅਲ ਤੇ 7-ਸਪੀਡ DCT ਦਾ ਵਿਕਲਪ ਉਪਲਬਧ ਹੋ ਸਕਦਾ ਹੈ। ਇਸ ਇੰਜਣ ਤੋਂ SUV ਨੂੰ 160 PS ਦੀ ਪਾਵਰ ਤੇ 253 ਨਿਊਟਨ ਮੀਟਰ ਦਾ ਟਾਰਕ ਮਿਲੇਗਾ। ਨਾਲ ਹੀ, ਸਸਪੈਂਸ਼ਨ ਨੂੰ ਵੱਖਰੇ ਤਰੀਕੇ ਨਾਲ ਸੈੱਟ ਕੀਤਾ ਜਾਵੇਗਾ ਅਤੇ ਇਸਦਾ ਐਗਜ਼ਾਸਟ ਵੀ ਆਮ ਕ੍ਰੇਟਾ ਨਾਲੋਂ ਉੱਚਾ ਹੋਵੇਗਾ।
READ ALSO:ਅੰਗੂਰ ਹੈ ਸਵਾਦ ‘ਤੇ ਕਈ ਫਾਇਦਿਆਂ ਨਾਲ਼ ਭਰਪੂਰ , ਇਮਿਊਨਿਟੀ ਵਧਾਉਣ ਵਿੱਚ ਵੀ ਕਰਦਾ ਹੈ ਮੱਦਦ
ਕੰਪਨੀ 11 ਮਾਰਚ ਯਾਨੀ ਅੱਜ ਅਧਿਕਾਰਤ ਤੌਰ ‘ਤੇ SUV ਨੂੰ ਲਾਂਚ ਕਰੇਗੀ। ਅਜਿਹੇ ‘ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ SUV ਦੇ N Line ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ ਕਰੀਬ 18.50 ਲੱਖ ਰੁਪਏ ਹੋ ਸਕਦੀ ਹੈ। ਫਿਲਹਾਲ, SUV ਨੂੰ ਡੀਲਰਸ਼ਿਪ ਜਾਂ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ।
Creta N Line