Sunday, January 19, 2025

ਭਾਰਤੀ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਫਲਾਈਟ ‘ਚ ਪਾਣੀ ਸਮਝ ਕੇ ਪੀ ਲਿਆ ਤੇਜ਼ਾਬ, ICU ‘ਚ ਦਾਖ਼ਲ

Date:

Cricketer Mayank Agarwal

ਭਾਰਤੀ ਸਲਾਮੀ ਬੱਲੇਬਾਜ਼ ਤੇ ਕਰਨਾਟਕ ਦੇ ਰਣਜੀ ਕਪਤਾਨ ਮਯੰਕ ਅਗਰਵਾਲ ਨੇ ਗੜਬੜੀ ਦਾ ਸ਼ੱਕ ਜਤਾਉਂਦੇ ਹੋਏ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਭਾਰਤੀ ਬੱਲੇਬਾਜ਼ ਨੇ ਸੂਰਤ ਜਾਣ ਵਾਲੀ ਫਲਾਈਟ ‘ਚ ਗਲਤੀ ਨਾਲ ਪਾਣੀ ਸਮਝ ਕੇ ਤੇਜ਼ਾਬ ਪੀ ਲਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਆਈ. ਸੀ. ਯੂ.  ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਯੰਕ ਦੀ ਹਾਲਤ ਸਥਿਰ ਹੈ। ਪਰ ਉਹ ਆਗਾਮੀ ਮੈਚ ਨਹੀਂ ਖੇਡ ਸਕੇਗਾ।

ਮਯੰਕ ਅਗਰਵਾਲ ਅਤੇ ਕਰਨਾਟਕ ਦੀ ਟੀਮ ਨੇ ਤ੍ਰਿਪੁਰਾ ਤੋਂ ਨਵੀਂ ਦਿੱਲੀ ਜਾਣਾ ਸੀ, ਜਿੱਥੋਂ ਉਨ੍ਹਾਂ ਨੇ ਰੇਲਵੇ ਤੋਂ ਰਾਜਕੋਟ ਜਾਣਾ ਸੀ। ਹਾਲਾਂਕਿ, ਮਯੰਕ ਦੇ ਬੀਮਾਰ ਹੋਣ ਤੋਂ ਬਾਅਦ ਫਲਾਈਟ ਉਡਾਣ ਭਰਨ ਤੋਂ ਬਾਅਦ ਵਾਪਸ ਆ ਗਈ। ਇਸ ਮਾਮਲੇ ਬਾਰੇ ਪੱਛਮੀ ਤ੍ਰਿਪੁਰਾ ਦੇ ਐਸ. ਪੀ. ਕਿਰਨ ਕੁਮਾਰ ਨੇ ਦੱਸਿਆ ਕਿ ਜਦੋਂ ਮਯੰਕ ਅਗਰਵਾਲ ਫਲਾਈਟ ਵਿੱਚ ਸਵਾਰ ਹੋਇਆ ਤਾਂ ਉਸ ਨੇ ਆਪਣੇ ਸਾਹਮਣੇ ਇੱਕ ਬੋਤਲ ਦੇਖੀ ਅਤੇ ਉਸ ਨੂੰ ਪਾਣੀ ਸਮਝ ਕੇ ਪੀ ਲਿਆ। ਉਸਦਾ ਮੂੰਹ ਸੁੱਜ ਗਿਆ ਅਤੇ ਛਾਲੇ ਹੋ ਗਏ। ਫਿਲਹਾਲ ਉਸਦੀ ਹਾਲਤ ਨਾਰਮਲ ਹੈ ਅਤੇ ਉਸਦੇ ਸਰੀਰ ਦੇ ਅੰਗ ਸਥਿਰ ਹਨ। ਉਸ ਦੇ ਮੈਨੇਜਰ ਨੇ ਸ਼ਿਕਾਇਤ ਕੀਤੀ ਹੈ। ਅਸੀਂ ਸ਼ਿਕਾਇਤ ਦਰਜ ਕਰ ਰਹੇ ਹਾਂ ਅਤੇ ਮਾਮਲੇ ਦੀ ਜਾਂਚ ਕਰਾਂਗੇ।

READ ALSO :ਗਰੀਨ ਲੈਂਡ ਸਕੂਲ ਬਰੇਟਾ ਵਿਖੇ ਵਿਦਿਆਰਥੀਆਂ ਨੂੰਟ੍ਰੈਫਿਕ ਨਿਯਮਾਂ ਤੋਂ ਕਰਵਾਇਆ ਜਾਣੂ

ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਯੰਕ ਨੇ ਆਪਣੇ ਸਾਹਮਣੇ ਪਈ ਬੋਤਲ ਵਿੱਚੋਂ ਪਾਣੀ ਸਮਝ ਕੇ ਤਰਲ ਪੀ ਲਿਆ। ਪਰ, ਜਦੋਂ ਉਸ ਤਰਲ ਪਦਾਰਥ ਦਾ ਸਵਾਦ ਪਾਣੀ ਵਰਗਾ ਨਾ ਲੱਗਾ, ਤਾਂ ਉਸਨੇ ਇਸਨੂੰ ਪੀਣਾ ਬੰਦ ਕਰ ਦਿੱਤਾ। ਇਸ ਤੋਂ ਥੋੜ੍ਹੀ ਦੇਰ ਬਾਅਦ, ਉਸਨੇ ਮੂੰਹ ਅਤੇ ਗਲੇ ਵਿੱਚ ਜਲਨ ਦੀ ਸ਼ਿਕਾਇਤ ਕੀਤੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਅਗਰਵਾਲ ਹੁਣ ਰੇਲਵੇ ਖ਼ਿਲਾਫ਼ ਅਗਲੇ ਰਣਜੀ ਟਰਾਫੀ ਮੈਚ ਵਿੱਚ ਸ਼ਾਮਲ ਨਹੀਂ ਹੋਣਗੇ। ਹਾਲਾਂਕਿ ਉਸ ਦੇ ਸਾਥੀ ਰਾਜਕੋਟ ਪਹੁੰਚਣਗੇ ਅਤੇ ਆਪਣੇ ਆਉਣ ਵਾਲੇ ਮੈਚ ਦੀ ਤਿਆਰੀ ਕਰਨਗੇ।

Cricketer Mayank Agarwal

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...