Sunday, December 29, 2024

ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਪਟਿਆਲਾ ਦੀ ਪਹਿਲੀ ਸਾਇਕਲਿੰਗ ਲੇਨ ਦਾ ਕੀਤਾ ਉਦਘਾਟਨ

Date:

-ਪਟਿਆਲਵੀਆਂ ਨੂੰ ਮਿਲਿਆ ਸਾਇਕਲਿੰਗ ਟਰੈਕ ਦਾ ਤੋਹਫ਼ਾ, ਠੀਕਰੀਵਾਲ ਚੌਂਕ ਤੋਂ ਵਾਈ.ਪੀ.ਐਸ. ਚੌਂਕ ਤੱਕ ਸੜਕ ਬਣੀ ਸਾਇਕਲਿੰਗ ਲੇਨ

-ਡਿਪਟੀ ਕਮਿਸ਼ਨਰ ਨੇ ਸਾਇਕਲਿੰਗ ਟਰੈਕ ਬਣਵਾਉਣ ਲਈ ਬੁੰਗੇ ਇੰਡੀਆ ਰਾਜਪੁਰਾ ਦਾ ਕੀਤਾ ਧੰਨਵਾਦ

ਪਟਿਆਲਾ, 19 ਮਈ (ਮਾਲਕ ਸਿੰਘ ਘੁੰਮਣ)

Cycling lane patiala inaugurated ਪਟਿਆਲਾ, 19 ਮਈ (ਮਾਲਕ ਸਿੰਘ ਘੁੰਮਣ) ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਅੱਜ ਪਟਿਆਲਾ ਵਿਖੇ ਪਾਇਲਟ ਪ੍ਰਾਜੈਕਟ ਵਜੋਂ ਬੁੰਗੇ ਇੰਟਰਪ੍ਰਾਈਜਜ਼ ਰਾਜਪੁਰਾ ਵੱਲੋਂ ਸੀ.ਐਸ.ਆਰ. ਫੰਡਾਂ ਨਾਲ ਠੀਕਰੀਵਾਲਾ ਚੌਂਕ ਤੋਂ ਵਾਈ.ਪੀ.ਐਸ. ਚੌਂਕ ਤੱਕ ਬਣਾਏ ਸਾਇਕਲਿੰਗ ਟਰੈਕ ਦਾ ਉਦਘਾਟਨ ਕੀਤਾ।ਇਹ ਪਟਿਆਲਾ ਦਾ 1.2 ਕਿਲੋਮੀਟਰ ਸੜਕ ਲੰਮਾ ਆਪਣੀ ਕਿਸਮ ਦਾ ਪਹਿਲਾ ਸਾਇਕਲਿੰਗ ਟਰੈਕ ਹੈ ਜਿਸਨੂੰ ਅੱਜ ਪਟਿਆਵਲੀਆਂ ਨੂੰ ਸਮਰਪਿਤ ਕੀਤਾ ਗਿਆ ਹੈ।

ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਹੋਰ ਤੰਦਰੁਸਤ ਬਣਾਉਣ ਲਈ ਪਹਿਲਾਂ ਆਮ ਆਦਮੀ ਕਲੀਨਿਕ ਬਣਾਏ ਫੇਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਵਿਖੇ ਸੀ.ਐਮ. ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਅਤੇ ਹੁਣ ਸਾਇਕਲਿੰਗ ਲੇਨ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਬਾਅਦ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਸਾਇਕਲਿੰਗ ਲੇਨ ਨੂੰ ਬਹੁਤ ਜਲਦ ਤਿਆਰ ਕਰਕੇ ਅੱਜ ਸਾਇਕਲ ਚਾਲਕਾਂ ਦੇ ਸਮਰਪਿਤ ਕੀਤਾ ਗਿਆ ਹੈ। Cycling lane patiala inaugurated

ਵਿਧਾਇਕ ਕੋਹਲੀ ਨੇ ਕਿਹਾ ਕਿ ਸਾਇਕਲ ਚਲਾਉਣਾ ਜਿੱਥੇ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਉਥੇ ਹੀ ਸੜਕੀ ਹਾਦਸਿਆਂ ‘ਚ ਵੀ ਕਮੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸ਼ਹਿਰ ਨੂੰ ਪੈਦਲ ਚੱਲਣ ਵਾਲਿਆਂ ਤੇ ਸਾਇਕਲਿਸਟਾਂ ਲਈ ਸੁਰੱਖਿਅਤ ਰਾਹਦਾਰੀ ਪ੍ਰਦਾਨ ਕਰਨ ਵੱਲ ਇੱਕ ਸਾਰਥਿਕ ਕਦਮ ਹੈ, ਜੋ ਕਿ ਸਾਡੇ ਵਾਤਾਵਰਣ ਨੂੰ ਵੀ ਬਚਾਉਣ ‘ਚ ਸਹਾਈ ਹੋਵੇਗਾ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਾਇਕਲਿੰਗ ਲੇਨ ਨੂੰ ਬਣਾਉਣ ਲਈ ਅੱਗੇ ਆਈ ਬੁੰਗੇ ਇੰਟਰਪ੍ਰਾਈਜਜ਼ ਰਾਜਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਵਾਸੀਆਂ ਤੇ ਖਾਸ ਕਰਕੇ ਸਾਇਕਲ ਚਲਾਉਣ ਵਾਲਿਆਂ ਲਈ ਸ਼ਹਿਰ ਅੰਦਰ ਇੱਕ ਡੈਡੀਕੇਟਿਡ ਸਾਇਕਲਿੰਗ ਲੇਨ ਦੀ ਘਾਟ ਸੀ, ਜਿਸ ਨੂੰ ਪੂਰਾ ਕਰਨ ਲਈ ਵਿਧਾਇਕ ਅਜੀਤਪਾਲ ਸਿੰਘ ਦੀ ਸਲਾਹ ਨਾਲ ਬੁੰਗੇ ਇੰਟਰਪ੍ਰਾਈਜਜ਼ ਤੋਂ ਸਹਿਯੋਗ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਇਕਲਿੰਗ ਟ੍ਰੈਕ ਨੂੰ ਲੈਕੇ ਸਾਇਕਲਿਸਟਾਂ ‘ਚ ਕਾਫ਼ੀ ਉਤਸ਼ਾਹ ਹੈ ਅਤੇ ਇਹ ਜ਼ਿਲ੍ਹਾ ਪ੍ਰਸ਼ਾਸਨ ਦਾ ਸੁਪਨਾ ਸੀ, ਜੋ ਬੁੰਗੇ ਇੰਡੀਆ ਦੇ ਸਹਿਯੋਗ ਸਦਕਾ ਸਾਕਾਰ ਹੋ ਗਿਆ ਹੈ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬੁੰਗੇ ਇੰਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਇਕਲਿੰਗ ਲੇਨ ਚਲਾਉਣ ਤੋਂ ਬਾਅਦ ਸ਼ਹਿਰੀਆਂ ਦੀ ਫੀਡਬੈਕ ਲੈਕੇ ਇਸ ‘ਚ ਹੋਰ ਸੁਧਾਰ ਕਰਨ ਦੇ ਨਾਲ-ਨਾਲ ਅਜਿਹੇ ਸਾਇਕਲਿੰਗ ਟਰੈਕ ਹੋਰ ਵੀ ਬਣਾਏ ਜਾਣਗੇ। Cycling lane patiala inaugurated

ਇਸ ਮੌਕੇ ਐਸ.ਡੀ.ਐੱਮ ਡਾ. ਇਸਮਤ ਵਿਜੇ ਸਿੰਘ, ਸਾਇਕਲਿੰਗ ਟਰੈਕ ਦੇ ਪ੍ਰਾਜੈਕਟ ਨੂੰ ਮੁਕੰਮਲ ਕਰਵਾਉਣ ਵਾਲੇ ਬੁੰਗੇ ਇੰਡੀਆ ਦੇ ਐਚ.ਆਰ. ਮੈਨੇਜਰ ਸੰਦੀਪ ਸ਼ਰਮਾ ਤੇ ਵਾਤਾਵਰਣ ਮੈਨੇਜਰ ਸਚਿਨ ਵੋਹਰਾ, ਡੀ.ਐਸ.ਪੀ. ਟ੍ਰੈਫਿਕ ਕਰਮਵੀਰ ਤੂਰ, ਰੋਡ ਸੇਫ਼ਟੀ ਇੰਜੀਨੀਅਰ ਸ਼ਵਿੰਦਰਜੀਤ ਬਰਾੜ, ਥਾਪਰ ਯੂਨੀਵਰਸਿਟੀ ਤੋਂ ਡਾ. ਤਨੁਜ ਚੋਪੜਾ ਤੇ ਡਾ. ਦਿਪੰਜਨ ਮੁਖਰਜੀ, ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਕਾਰਜਕਾਰੀ ਰੋਹਿਤ ਸਿੰਗਲਾ ਤੇ ਜੇ ਈ ਧਰਮਵੀਰ ਸਿੰਘ, ਟਰੈਫਿਕ ਐਜੂਕੇਸ਼ਨ ਸੈੱਲ ਤੋਂ ਇੰਸਪੈਕਟਰ ਕਰਮਜੀਤ ਕੌਰ ਵੀ ਮੌਜੂਦ ਸਨ।

Share post:

Subscribe

spot_imgspot_img

Popular

More like this
Related

ਮੁੱਖ ਮੰਤਰੀ ਨੇ ਬਠਿੰਡਾ ਨੇੜੇ ਸੜਕ ਹਾਦਸੇ ‘ਚ ਯਾਤਰੀਆਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਚੰਡੀਗੜ੍ਹ, 28 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ...

ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਫਾਜ਼ਿਲਕਾ, 28 ਦਸੰਬਰ           ਪੰਜਾਬ ਸਰਕਾਰ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜੋ ਵਚਨਬਧਤਾ ਨਿਭਾਈ ਗਈ ਸੀ ਉਨ੍ਹਾਂ ਨੂੰ ਹਰ ਹੀਲੇ ਪੂਰਾ ਕਰਨ ਲਈ ਹੰਭਲੇ ਮਾਰੇ ਜਾ ਰਹੇ ਹਨ।                 ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ *ਤੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਹਲਕਾ ਫਾਜ਼ਿਲਕਾ ਦੇ ਪਿੰਡ ਬਾਧਾ,ਰਾਮਨਗਰ, ਸੰਤ ਖੀਵਾਪੁਰ,ਢਾਣੀ...

ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

Dr Manmohan Singh Memorial  ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ (27...