ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸਥਿਤ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਵਿਚ ਹੁਣ ਸਿਰਫ਼ ਤਿੰਨ ਦਿਨ ਬਾਕੀ ਰਹਿ ਗਏ ਹਨ। ਹੇਮਕੁੰਟ ਸਾਹਿਬ ਦੇ ਦਰਵਾਜ਼ੇ 20 ਮਈ ਨੂੰ ਖੁੱਲ੍ਹਣਗੇ। ਯਾਤਰਾ ਦੇ ਰੂਟ ’ਤੇ ਸਰਹੱਦੀ ਫੌਜ ਦੇ ਕਈ ਜਵਾਨ ਤੇ ਸੇਵਾਦਾਰ ਪਹਾੜਾਂ ’ਤੋਂ ਬਰਫ ਕੱਟ ਕੇ ਰਸਤਾ ਬਣਾ ਰਹੇ ਹਨ ਪਰ ਹੁਣ ਬਚੀ ਹੋਈ ਬਰਫ਼ ਨੂੰ ਹਟਾਉਣ ਲਈ ਮਨੁੱਖੀ ਸ਼ਕਤੀ ਅਤੇ ਬਰਫ਼ ਕੱਟਣ ਵਾਲੀਆਂ ਮਸ਼ੀਨਾਂ ਨੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।Darshans of Sri Hemkunt Sahib
ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਪ੍ਰਤੀ ਲੋਕਾਂ ਦੀ ਸ਼ਰਧਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਕ ਪਾਸੇ ਫੌਜ ਅਤੇ ਸੇਵਾਦਾਰਾਂ ਨੇ ਬਰਫ ਦੇ ਪਹਾੜ ਕੱਟ ਕੇ ਰਸਤਾ ਬਣਾਇਆ ਹੈ ਅਤੇ ਸ਼ਰਧਾਲੂ 18 ਕਿਲੋਮੀਟਰ ਪੈਦਲ ਚੱਲ ਕੇ ਮੋਢਿਆਂ ’ਤੇ ਸਨੋਅਕਟਰ ਮਸ਼ੀਨਾਂ ਲੈ ਕੇ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਪੁੱਜੇ। ਮਸ਼ੀਨਾਂ ਨਾਲ ਇਮਾਰਤ ਦੇ ਅੰਦਰ ਅਤੇ ਆਲੇ-ਦੁਆਲੇ ਬਰਫ ਹਟਾਈ ਜਾ ਰਹੀ ਹੈ। ਹੇਮਕੁੰਟ ਯਾਤਰਾ ਲਈ ਇਸ ਵਾਰ ਗੋਬਿੰਦ ਘਾਟ ਗੁਰਦੁਆਰੇ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ।Darshans of Sri Hemkunt Sahib
also read :- NIA ਵੱਲੋਂ ਪੰਜਾਬ ਤੇ ਹਰਿਆਣਾ ਸਣੇ ਕਈ ਸੂਬਿਆਂ ਵਿਚ ਛਾਪੇਮਾਰੀ ਜਾਰੀ…
ਗੁਰਦੁਆਰੇ ਨੂੰ ਆਧੁਨਿਕ ਲਾਈਟਾਂ ਦੇ ਸੈੱਟ ਤੇ ਝਾਲਰਾਂ ਨਵੇਂ ਰੂਪ ’ਚ ਲਾਏ ਗਏ ਹਨ, ਜੋ ਸੁੰਦਰ ਰੰਗਾਂ ਦੀ ਰੌਸ਼ਨੀ ਦੇ ਰਹੇ ਹਨ। ਗੋਬਿੰਦ ਘਾਟ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੇ ਨਾਲ-ਨਾਲ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਨੂੰ ਸ਼ਾਨਦਾਰ ਦਿੱਖ ਦਿੱਤੀ ਗਈ ਹੈ | ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਯਾਤਰਾ ਦਾ ਪਹਿਲਾ ਜੱਥਾ 17 ਮਈ ਯਾਨੀ ਕਿ ਅੱਜ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ।Darshans of Sri Hemkunt Sahib
ਇਸ ਤੋਂ ਪਹਿਲਾਂ ਚਮੋਲੀ ਕਲੈਕਟਰ ਹਿਮਾਂਸ਼ੂ ਖੁਰਾਨਾ ਨੇ 18 ਕਿਲੋਮੀਟਰ ਪੈਦਲ ਯਾਤਰਾ ਕਰ ਕੇ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਖੁਰਾਨਾ ਨੇ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਤੋਂ ਨਿਰੀਖਣ ਸ਼ੁਰੂ ਕੀਤਾ ਅਤੇ ਹੇਮਕੁੰਟ ਸਾਹਿਬ ਪਹੁੰਚੇ। ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਮੇਂ ਸੀਮਾ ਦੇ ਅੰਦਰ ਸਾਰੀਆਂ ਜ਼ਰੂਰੀ ਵਿਵਸਥਾਵਾਂ ਕਰਨ ਦੇ ਨਿਰਦੇਸ਼ ਵੀ ਦਿੱਤੇ।