ਪਰਿਵਾਰਿਕ ਮੈਂਬਰਾਂ ਵੱਲੋਂ ਇਸਦੀ ਸ਼ਿਕਾਇਤ ਕੀਤੀ ਪੁਲੀਸ ਅਧਿਕਾਰੀਆ ਨੂੰ
ਪੁਲੀਸ ਅਧਿਕਾਰੀਆਂ ਵਲੋਂ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ
ਬੱਚੇ ਦੀ ਮ੍ਰਿਤਕ ਦੇਹ ਦਾ ਕਰਵਾਇਆ ਜਾਏਗਾ ਪੋਸਟਮਾਰਟਮ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ
ਅੰਮ੍ਰਿਤਸਰ ਮਾਮਲਾ ਥਾਣਾ ਸਦਰ ਦੇ ਅਧੀਨ ਪੈਂਦੇ ਮੋਹਕਮ ਪੂਰਾ ਦਾ ਜਿੱਥੇ ਇੱਕ ਪਰਿਵਾਰ ਦੇ ਘਰ ਵਿੱਚ ਨਵ ਜੰਮੇ ਬੱਚੇ ਦੀ ਹੋਈ ਮੌਤ ਪੀੜਤ ਪਰਿਵਾਰ ਨੂੰ ਪੁਲਿਸ ਕੋਲੋਂ ਡਾਕਟਰਾਂ ਖਿਲਾਫ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ ਪੁਲਿਸ ਅਧਿਕਾਰੀਆਂ ਵੱਲੋਂ ਸ਼ਿਕਾਇਤ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਲ ਪੋਸਟਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਓਥੇ ਹੀ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰਾ ਨਾਮ ਸਚਿਨ ਹੈ ਤੇ ਮੇਰੀ ਪਤਨੀ ਦੇ ਬੱਚਾ ਹੋਣ ਵਾਲਾ ਸੀ ਅਸੀ ਆਪਣੇ ਇਲਾਕੇ ਵਿੱਚ ਇੱਕ ਲੇਡੀ ਨਰਸ ਕੋਲ ਬੱਚੇ ਦੀ ਡੀਲਵਰੀ ਲਈ ਲੈਕੇ ਗਏ ਅਸੀ ਕਿਹਾ ਚਲੋ ਸਾਡਾ ਬੱਚਾ ਨਾਰਮਲ ਹੋ ਜਾਵੇਗਾ।Death of a new born child
also read :- ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਜਾਣੋ 22 ਤਾਰੀਖ਼ ਤੱਕ ਕਿਹੋ ਜਿਹਾ ਰਹੇਗਾ ਮੌਸਮ
ਸਾਨੂੰ ਇਲਾਕ਼ੇ ਦੀ ਨਰਸ ਨੇ ਵੀ ਕਿਹਾ ਕਿ ਬੱਚਾ ਨਾਰਮਲ ਹੋਵੇਗਾ ਮੈ ਆਪਣੀ ਪਤਨੀ ਨੂੰ ਨਰਸ ਕੋਲ ਦਾਖ਼ਿਲ ਕਰਵਾਈਆ ਜਦੋਂ ਨਰਸ ਵੱਲੋ ਮੇਰੀ ਪਤਨੀ ਨੂੰ ਚੈੱਕ ਕੀਤਾ ਗਿਆ ਤੇ ਉਣਾ ਕਿਹਾ ਕਿ ਤੁਹਾਡੀ ਪਤਨੀ ਨੂੰ ਹਸਪਤਾਲ਼ ਇੱਕ ਡਾਕਟਰ ਕੋਲ਼ ਲੈਕੇ ਜਾਣਾ ਪਵੇਗਾ ਜਿਸਦੇ ਚਲਦੇ ਸਾਨੂੰ ਗੁੰਮਰਾਹ ਕਰਦੇ ਹੋਏ ਨੇੜੇ ਦਾ ਬਹਾਨਾ ਬਣਾ ਕੇ ਨੌਸ਼ਹਿਰੇ ਪਿੰਡ ਵਿੱਚ ਲੈਕੇ ਗਏ ਜਿੱਥੇ ਇੱਕ ਚੈਰੀਟੇਬਲ ਹਸਪਤਾਲ ਸੀ ਓਥੇ ਮੇਰੀ ਪਤਨੀ ਦਾ ਅਪ੍ਰੇਸ਼ਨ ਕੀਤਾ ਗਿਆ ਜਦੋਂ ਕਾਫੀ ਸਮਾਂ ਬੀਤ ਗਿਆ ਤਾਂ ਅਸੀ ਡਾਕਟਰ ਕੋਲੋਂ ਬੱਚੇ ਬਾਰੇ ਪੁਛਿਆ ਕਿ ਡਾਕਟਰ ਸਾਡੇ ਨਾਲ ਟਾਲ-ਮਟੋਲ ਕਰਦਾ ਰਿਹਾ ਜੇਕਰ ਅਸੀਂ ਹਸਪਤਾਲ ਦੀਆਂ ਨਰਸਾਂ ਨੂੰ ਉਸ ਬਾਰੇ ਪੁੱਛਿਆ ਤੇ ਉਨ੍ਹਾਂ ਕਿਹਾ ਕਿ ਜਿਹੜਾ ਡਾਕਟਰ ਤੁਹਾਨੂੰ ਲੈ ਕੇ ਆਇਆ ਉਹ ਇਸ ਬਾਰੇ ਜਾਣਕਾਰੀ ਦਵੇਗਾ ਜਦੋਂ ਅਸੀਂ ਸਖ਼ਤੀ ਦਿਖਾਈ ਤਾਂ ਸਾਨੂੰ ਪਤਾ ਚੱਲਿਆ ਕਿ ਸਾਡਾ ਬੱਚਾ ਮਰ ਚੁੱਕਾ ਹੈ ਸਾਡੇ ਨਾਲ ਝੂਠ ਬੋਲਿਆ ਜਾ ਰਿਹਾ ਸੀ ਜਦੋ ਅਸੀ ਡਾਕਟਰ ਨੂੰ ਕਿਹਾ ਕਿ ਸਾਡਾ ਬੱਚਾ ਕਿਸ ਤਰਾ ਮਰ ਗਿਆ ਤਾਂ ਡਾਕਟਰ ਨੇ ਕਿਹਾ ਕਿ ਬੱਚੇ ਦੇ ਮੂੰਹ ਵਿਚ ਗੰਦਗੀ ਜਾਣ ਕਰਕੇ ਓਸਦੀ ਸਾਹ ਵਾਲ਼ੀ ਨਸ ਬੰਦ ਹੋ ਗਈ ਜਿਸਦੇ ਨਾਲ ਬੱਚੇ ਦੀ ਮੌਤ ਹੋ ਗਈ ਹੈ ਜਦੋਂ ਸਖ਼ਤੀ ਦਿਖਾਈ ਦੇ ਡਾਕਟਰ ਮੁਆਫ਼ੀ ਮੰਗਣ ਲੱਗ ਪਿਆ ਤੇ ਡਾਕਟਰ ਨੇ ਕਿਹਾ ਕਿ ਮੈਂ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲਵਾਂਗਾ ਮੇਰੇ ਕੋਲੋ ਗਲਤੀ ਹੋ ਗਈ ਹੈ ਅਸੀਂ ਇਸ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਕੀਤੀ ਪਰ ਪੁਲੀਸ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਬੱਚੇ ਦਾ ਪੋਸਟਮਾਰਮ ਵੀ ਨਹੀਂ ਕਰਵਾਈਆ ਗਿਆ ਹੈ 24 ਘੰਟੇ ਹੋ ਚੱਲੇ ਹਨ ਬੱਚੇ ਦੀ ਮੌਤ ਨੂੰ ਅਸੀਂ ਡਾਕਟਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਤੇ ਸਾਨੂੰ ਗੁਮਰਾਹ ਕੀਤਾ ਅਤੇ ਜਿਸਦੇ ਕਾਰਣ ਸਾਡੇ ਬੱਚੇ ਦੀ ਮੌਤ ਹੋਈDeath of a new born child
ਉਥੇ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਰਮਨਦੀਪ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਕੋਲੋਂ ਪੀੜਤ ਪਰਵਾਰ ਦੀ ਸ਼ਿਕਾਇਤ ਆਈ ਹੈ ਕਿ ਉਨ੍ਹਾਂ ਦੇ ਨਵ ਜੰਮੇ ਬੱਚੇ ਦੀ ਮੌਤ ਹੋ ਗਈ ਹੈ ਤੇ ਉਹਨਾਂ ਡਾਕਟਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਅਸੀਂ ਕੱਲ ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਵੀ ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀDeath of a new born child