Tuesday, January 28, 2025

ਮੋਹਾਲੀ ਦੇ ਕੁੰਭੜਾ ਵਿੱਚ ਹਮਲੇ ‘ਚ ਜ਼ਖਮੀ ਨੌਜਵਾਨ ਦਿਲਪ੍ਰੀਤ ਸਿੰਘ ਦੀ ਚੰਡੀਗੜ੍ਹ PGI ‘ਚ ਇਲਾਜ਼ ਦੌਰਾਨ ਮੌਤ

Date:

Death of injured boy in Kumbhara attack
ਬੀਤੇ ਦਿਨੀਂ ਪੰਜਾਬ ‘ਚ ਵੱਡੀ ਵਾਰਦਾਤ ਹੋਈ ਸੀ, ਜਿਸ ‘ਚ ਮੋਹਾਲੀ ਦੇ ਏਅਰਪੋਰਟ ਰੋਡ ਉਤੇ ਸਥਿਤ ਪਿੰਡ ਕੁੰਭੜਾ ਵਿੱਚ ਦੋ ਨੌਜਵਾਨ ਦਮਨ ਅਤੇ ਦਿਲਪ੍ਰੀਤ ਸਿੰਘ ਉਤੇ ਪੰਜ-ਛੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ ਇਸ ਹਮਲੇ ਵਿੱਚ ਦਮਨ ਦੀ ਮੌਤ ਹੋ ਗਈ ਸੀ। ਪਰ ਇਸ ਹਮਲੇ ‘ਚ ਗੰਭੀਰ ਜ਼ਖਮੀ ਦਿਲਪ੍ਰੀਤ ਸਿੰਘ ਜਿਸ ਦਾ ਚੰਡੀਗੜ੍ਹ PGI ‘ਚ ਇਲਾਜ਼ ਚੱਲ ਰਿਹਾ ਸੀ ਉਸ ਦੀ ਵੀ ਮੌਤ ਹੋ ਗਈ ਹੈ। ਇਨਫੈਕਸ਼ਨ ਜ਼ਿਆਦਾ ਹੋਣ ਦੇ ਕਾਰਨ ਉਸ ਦੀ ਇਲਾਜ਼ ਦੇ ਦੌਰਾਨ ਮੌਤ ਹੋ ਗਈ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਮ੍ਰਿਤਕ ਨੌਜਵਾਨ ਦਮਨ ਦੇ ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਸੜਕ ‘ਤੇ ਰੱਖ ਕੇ ਧਰਨਾ ਲਗਾਇਆ ਹੋਇਆ ਸੀ। ਇਸ ਦੌਰਾਨ ਪੁਲਿਸ ਨੇ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਹੈ ਤੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਗੱਲ ਆਖੀ ਗਈ ਸੀ।Death of injured boy in Kumbhara attack

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਮੋਹਾਲੀ ਪੁਲਿਸ ਨੇ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ , ਜਿਸਦੀ ਜਾਣਕਾਰੀ ਡੀ.ਆਈ.ਜੀ ਰੂਪਨਗਰ ਏਂਜ ਨਿਲੰਬਰੀ ਵਿਜੈ ਜਗਦਲੇ ਨੇ ਦਿੱਤੀ ਸੀ । ਪੁਲਿਸ ਅਧਿਕਾਰੀ ਨੇ ਦੱਸਿਆ ਕਿ 13 ਨਵੰਬਰ ਨੂੰ ਪਿੰਡ ਕੁੰਬੜਾ ਵਿਖੇ ਨੌਜਵਾਨਾਂ ਦੀ ਪਾਰਕਿੰਗ ਨੂੰ ਲੈਕੇ ਸ਼ੁਰੂ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਲੜਾਈ ਗੰਭੀਰ ਬਣ ਗਈ ਸੀ, ਜਿਸ ਵਿੱਚ ਇੱਕ ਦਮਨ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦਾ ਦੋਸਤ ਦਿਲਪ੍ਰੀਤ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ।

ਡੀਆਈਜੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਚਾਰੋਂ ਫਰਾਰ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿੰਨ੍ਹਾਂ ਵਿੱਚ ਅਮਨ, ਅਰੁਨ ਅਤੇ ਆਕਾਸ਼ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਵਾਰਦਾਤ ‘ਚ ਇਹਨਾਂ ਦੇ ਨਾਲ ਇੱਕ ਨਾਬਾਲਿਗ ਵੀ ਸ਼ਾਮਿਲ ਹੈ। ਡੀਆਈਜੀ ਨੇ ਦੱਸਿਆ ਕਿ ਅਮਨ ਅਤੇ ਅਰੁਣ ਖਿਲਾਫ ਪਹਿਲਾਂ ਵੀ ਮੋਹਾਲੀ ਦੇ ਫੇਜ਼ ਇੱਕ ਥਾਣਾ ਵਿਖੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੈ। ਉਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਕਤਲ ਦੌਰਾਨ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾ ਸਕਣ।Death of injured boy in Kumbhara attack

Share post:

Subscribe

spot_imgspot_img

Popular

More like this
Related

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਬੱਚਿਆਂ ਲਈ ਬਣੇ ਕਰੈੱਚ ਦਾ ਨਿਰੀਖਣ

ਪਟਿਆਲਾ, 27 ਜਨਵਰੀ:ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ...

ਕਿਸ਼ੋਰ ਤੰਦਰੁਸਤੀ ਦਿਵਸ ਮੌਕੇ ਬੱਚਿਆਂ ਨੂੰ ਕੀਤਾ ਜਾਗਰੂਕ

ਬਰਨਾਲਾ, 27 ਜਨਵਰੀ        ਸਿਹਤ ਵਿਭਾਗ ਬਰਨਾਲਾ ਵਲੋਂ...

ਸੰਸਦ ਮੈਂਬਰ ਮੀਤ ਹੇਅਰ ਵਲੋਂ 20.30 ਲੱਖ ਰੁਪਏ ਦੀ ਲਾਗਤ ਤਿਆਰ ਸੀਨੀਅਰ ਸਿਟੀਜ਼ਨ ਇਮਾਰਤ ਦਾ ਉਦਘਾਟਨ

ਬਰਨਾਲਾ, 27 ਜਨਵਰੀ      ਸੰਸਦ ਮੈਂਬਰ ਸੰਗਰੂਰ ਅਤੇ ਸਾਬਕਾ...