ਦਿੱਲੀ ਦੀ ਪੇਂਟ ਫੈਕਟਰੀ ‘ਚ ਲੱਗੀ ਅੱਗ; 11 ਲੋਕਾਂ ਦੀ ਮੌਤ ਦੀ ਖ਼ਬਰ

Delhi Fire News

Delhi Fire News

ਰਾਜਧਾਨੀ ਦਿੱਲੀ ਦੇ ਅਲੀਪੁਰ ਦੀ ਦਿਆਲ ਮਾਰਕਿਟ ਵਿਚ ਸਥਿਤ ਇਕ ਪੇਂਟ ਫੈਕਟਰੀ ਵਿਚ ਬੀਤੀ ਸ਼ਾਮ ਅੱਗ ਲੱਗ ਗਈ। ਦੇਰ ਰਾਤ ਤਕ ਹਾਦਸੇ ਵਿਚ 7 ​​ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸੀ। ਸ਼ੁੱਕਰਵਾਰ ਸਵੇਰੇ ਮ੍ਰਿਤਕਾਂ ਦੀ ਗਿਣਤੀ ਵਧ ਕੇ 11 ਹੋ ਗਈ। 4 ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਰਾਜਾ ਹਰੀਸ਼ਚੰਦਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਘਟਨਾ ਸ਼ਾਮ ਕਰੀਬ 5:30 ਵਜੇ ਵਾਪਰੀ ਅਤੇ ਰਾਤ 9 ਵਜੇ ਅੱਗ ‘ਤੇ ਕਾਬੂ ਪਾਇਆ ਗਿਆ। ਪੁਲਿਸ ਨੇ ਦਸਿਆ ਕਿ ਫੈਕਟਰੀ ‘ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਆਸ-ਪਾਸ ਦੇ ਕੁੱਝ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਧਮਾਕਾ ਫੈਕਟਰੀ ਵਿਚ ਰੱਖੇ ਕੈਮੀਕਲ ਕਾਰਨ ਹੋਇਆ ਹੈ।

READ ALSO: ਕਿਸਾਨ ਅੰਦੋਲਨ ਵਿਚਾਲੇ ਅੱਜ ਭਾਰਤ ਬੰਦ, ਪੰਜਾਬ ਤੋਂ ਦਿੱਲੀ ਤੱਕ ਹਲਚਲ… ਸਕੂਲ, ਦਫ਼ਤਰ ਤੇ ਬੈਂਕ ਵੀ ਰਹਿਣਗੇ ਬੰਦ?

ਮੌਕੇ ‘ਤੇ ਮੌਜੂਦ ਇਕ ਚਸ਼ਮਦੀਦ ਸੁਮਿਤ ਭਾਰਦਵਾਜ ਨੇ ਦਸਿਆ ਕਿ ਇਹ ਘਟਨਾ ਵੀਰਵਾਰ ਸ਼ਾਮ ਕਰੀਬ 5.30 ਵਜੇ ਵਾਪਰੀ। ਧਮਾਕਾ ਹੁੰਦੇ ਹੀ ਲੋਕ ਬਾਹਰ ਇਕੱਠੇ ਹੋ ਗਏ। ਅਸੀਂ ਬਾਲਟੀ ਵਿਚੋਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਫਿਰ ਫਾਇਰ ਬ੍ਰਿਗੇਡ ਨੂੰ ਬੁਲਾਇਆ ਪਰ ਅੱਗ ਨਹੀਂ ਬੁਝ ਰਹੀ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤਿੰਨ ਰਸਤਿਆਂ ਰਾਹੀਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਸਿਆ ਕਿ ਫੈਕਟਰੀ ਕਰੀਬ 8-10 ਸਾਲ ਪੁਰਾਣੀ ਹੈ।

Delhi Fire News

[wpadcenter_ad id='4448' align='none']