Delhi Police arrested the accused ਪੁਲਿਸ ਨੇ ਪੰਜਾਬ ਤੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦਾ ਨਾਂ ਪ੍ਰਿਤਪਾਲ ਸਿੰਘ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੰਜ ਮੈਟਰੋ ਸਟੇਸ਼ਨਾਂ ‘ਤੇKhalistan Indiaਦਾ ਹਿੱਸਾ ਹੈ’ ਦੇ ਨਾਅਰੇ ਲਿਖਣ ਵਾਲੇ ਇੱਕ ਮੁਲਜ਼ਮ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਦਿੱਲੀ ਪੁਲਿਸ ਨੇ ਪੰਜਾਬ ਤੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦਾ ਨਾਂ ਪ੍ਰਿਤਪਾਲ ਸਿੰਘ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।
ਦੱਸ ਦਈਏ ਕਿ ਸੀਸੀਟੀਵੀ ਵਿੱਚ ਦੋ ਮੁਲਜ਼ਮ ਨਜ਼ਰ ਆਏ ਸਨ। ਇਸ ਤੋਂ ਬਾਅਦ ਸਪੈਸ਼ਲ ਸੈੱਲ ਨੂੰ ਵੱਡਾ ਸੁਰਾਗ ਮਿਲਿਆ ਸੀ। ਇਸ ਨਾਲ ਹੀ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਹੈ।
READ ALSO : ਅੱਜ ਖ਼ਤਮ ਹੋਵੇਗੀ ਅਮਰਨਾਥ ਯਾਤਰਾ!
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਸਮੇਤ ਸਥਾਨਕ ਜ਼ਿਲ੍ਹਿਆਂ ਦੀਆਂ ਟੀਮਾਂ ਨੂੰ ਅਲਰਟ ਕੀਤਾ ਗਿਆ ਸੀ। ਦਿੱਲੀ ਦੇ ਪੱਛਮ ਵਿਹਾਰ, ਸ਼ਿਵਾਜੀ ਪਾਰਕ ਮੈਟਰੋ ਸਟੇਸ਼ਨ, ਮਾਦੀਪੁਰ, ਨਾਂਗਲੋਈ ਮੈਟਰੋ ਸਟੇਸ਼ਨ ਤੇ ਉਦਯੋਗ ਵਿਹਾਰ ਮਹਾਰਾਜ ਸੂਰਜਮਲ ਸਟੇਡੀਅਮ ਦੇ ਮੈਟਰੋ ਸਟੇਸ਼ਨਾਂ ‘ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ।Delhi Police arrested the accused
ਦੱਸ ਦਈਏ ਕਿ ਦਿੱਲੀ ਮੈਟਰੋ ਦੀਆਂ ਕੰਧਾਂ ‘ਤੇ ‘ਦਿੱਲੀ ਬਣੇਗਾ ਖਾਲਿਸਤਾਨ ਐਸਜੇਐਫ, ਮੋਦੀ ਇੰਡੀਆ ਕਮਿਟਿਡ ਜੈਨੋਸਾਈਡ ਆਫ ਸਿੱਖ, ਖਾਲਿਸਤਾਨ ਐਸਜੇਐਫ ਰੈਫਰੈਂਡਮ ਜ਼ਿੰਦਾਬਾਦ’ ਵਰਗੇ ਨਾਅਰੇ ਲਿਖੇ ਹੋਏ ਸਨ। ਜਿੱਥੇ ਇੱਕ ਪਾਸੇ ਦਿੱਲੀ ਵਿੱਚ ਜੀ-20 ਕਾਨਫਰੰਸ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਖਾਲਿਸਤਾਨੀ ਗਤੀਵਿਧੀਆਂ ਤੋਂ ਦਿੱਲੀ ਪੁਲਿਸ, ਆਈਬੀ, ਸੀਬੀਆਈ, ਰਾਅ ਤੇ ਹੋਰ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਇਨ੍ਹਾਂ ਨਾਅਰਿਆਂ ਨੂੰ ਕੰਧਾਂ ਤੋਂ ਹਟਾ ਦਿੱਤਾ।Delhi Police arrested the accused