ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ  ਨੇ  ਸੀ.ਆਰ.ਸੀ. ਬਿਲਡਿੰਗ (ਪੁੱਡਾ ਕਲੋਨੀ) ਦਾ ਅਚਾਨਕ ਦੌਰਾਕਰਕੇ ਲਿਆ ਜਾਇਜਾ

ਮਲੋਟ /ਸ੍ਰੀ ਮੁਕਤਸਰ ਸਾਹਿਬ  7 ਸਤੰਬਰ
ਸ੍ਰੀ ਰਾਜੇਸ਼ ਤ੍ਰਿਪਾਠੀ  ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਸੀ.ਆਰ.ਸੀ. ਬਿਲਡਿੰਗ (ਪੁੱਡਾ ਕਲੋਨੀ) ਦਾ ਅਚਾਨਕ ਦੌਰਾ ਕੀਤਾ ।
      ਡਿਪਟੀ ਕਮਿਸ਼ਨਰ ਅਨੁਸਾਰ ਇਸ ਬਿਲਡਿੰਗ ਵਿੱਚ
 ਕਈ ਸਾਲ ਪਹਿਲਾਂ ਕਲੱਬ ਬਣਾਇਆ ਗਿਆ ਸੀ, ਕਲੱਬ ਚੱਲਣ ਨਾ ਕਾਰਨ ਸ਼ਹਿਰ ਦੀ ਇੱਕ ਅੱਛੀ ਵਰਤਣ ਵਾਲੀ ਜਾਇਦਾਦ ਬਹੁਤ ਹੀ ਭੈੜੀ ਹਾਲਤ ਵਿੱਚ ਪਈ ਹੈ।
        ਡਿਪਟੀ ਕਮਿਸ਼ਨਰ ਅਨੁਸਾਰ ਇਸ ਇਸ ਬਿਲਡਿੰਗ ਦੀ ਵਰਤੋਂ ਮਲੋਟ ਸ਼ਹਿਰ ਵਾਸੀਆਂ ਲਈ ਅੱਛੇ ਕਲੱਬ ਲਈ ਕੀਤੀ ਜਾ ਸਕਦੀ ਹੈ।
        ਉਹਨਾਂ ਇਸ ਮੌਕੇ  ਡਾ. ਸੰਜੀਵ ਕੁਮਾਰ, ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਕਿ ਇਕ ਹਫਤੇ ਦੇ ਅੰਦਰ ਅੰਦਰ ਆਰਕੀਟੈਕਟ ਤੋਂ ਇਸ ਬਿਲਡਿੰਗ ਦੀ 3ਣ ਤਜਵੀਜ਼ ਤਿਆਰ ਕਰਵਾਈ ਜਾਵੇ ਤਾਂ ਜੋ ਇਸ ਬਿਲਡਿੰਗ ਨੂੰ ਸ਼ਹਿਰ ਵਾਸੀਆਂ ਦੇ ਲਈ ਕਲੱਬ ਦੇ ਤੌਰ ਤੇ  ਇਸ ਬਿਲਡਿੰਗ ਨੂੰ ਵਰਤਿਆ ਜਾ ਸਕੇ।
        ਮੌਜੂਦਾ ਬਿਲਡਿੰਗ  ਦੇ ਇੱਕ ਹਿੱਸੇ ਵਿੱਚ ਇਨਡੋਰ ਗੇਮਸ, ਇੱਕ ਹਿੱਸੇ ਵਿੱਚ ਰੈਸਟੋਰਟੈਂਟ ਅਤੇ ਕਿੱਟੀ ਪਾਰਟੀ ਹਾਲ, ਇੱਕ ਹਿੱਸੇ ਵਿੱਚ ਰਹਿਣ ਲਈ ਕਮਰੇ ਤਿਆਰ ਕਰਵਾਏ ਜਾਣ।
       ਡਿਪਟੀ ਕਮਿਸ਼ਨਰ ਅਨੁਸਾਰ ਇਸ ਬਿਲਡਿੰਗ ਨੂੰ ਨਵਾਂ ਰੂਪ ਦੇ ਕੇ ਇਲਾਕਾ ਨਿਵਾਸੀ  ਦੀ ਸ਼ਮੂਲੀਅਤ ਕਰਵਾਈ ਜਾਵੇਗੀ , ਜਿਸ  ਵਿੱਚ ਸੀ.ਏ., ਡਾਕਟਰਸ, ਆਰਕੀਟੈਕਟ, ਬੈਂਕ ਅਫਸਰ, ਪ੍ਰੋੋਫੈਸਰ, ਉੱਘੇ ਵਪਾਰੀ ਰਿਟਾਇਰਡ ਅਫਸਰ ਆਦਿ ਨੂੰ ਸ਼ਾਮਿਲ ਕਰਕੇ ਸੁਚੱਜੇ ਢੰਗ ਨਾਲ ਇਨਾਂ ਦੀ ਮੈਂਬਰਸਿ਼ਪ ਕਰਕੇ ਕਲੱਬ ਨੂੰ ਚਲਾਉਣ ਲਈ  ਉਚੇਚੇ ਕਦਮ ਚੁੱਕੇ ਜਾਣਗੇ ।

[wpadcenter_ad id='4448' align='none']