IPL2023 ‘ਚ ਧੋਨੀ ਦਾ ਕ੍ਰੇਜ਼ ਫੈਨਜ਼ ਦੇ ਸਰ ਚੜ੍ਹ ਬੋਲ ਰਿਹਾ ਹੈ। ਮੈਚ ਦੌਰਾਨ ਧੋਨੀ ਦੀ ਤੂਫ਼ਾਨੀ ਪਾਰੀ ਦੇਖ ਲੋਕਾਂ ਨੂੰ ਪੁਰਾਣੇ ਦਿਨ ਮੁੜ ਯਾਦ ਆ ਗਏ। ਇਸਦੇ ਨਾਲ ਹੀ ਮੌਜੂਦਾ 2023 ਸੀਜ਼ਨ ਵਿੱਚ Jio-Cinema, ਟੂਰਨਾਮੈਂਟ ਦੇ ਔਨਲਾਈਨ ਲਾਈਵ ਸਟ੍ਰੀਮਿੰਗ Dhoni’s craze
IPL 2023 ‘ਚ ਬੁਧਵਾਰ ਨੂੰ ਰਾਜਸਥਾਨ ਰਾਇਲਜ਼ ਨੇ ਚੇਨਈ ਸੁਪਰ ਕਿੰਗਜ਼ ਦਿਲਚਸਪ ਮੈਚ ਦੇਖਣ ਨੂੰ ਮਿਲਿਆ। ਰਾਜਸਥਾਨ ਰਾਇਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਇਸ ਸੀਜ਼ਨ ਦੀ ਤੀਜੀ ਜਿੱਤ ਹਾਸਿਲ ਕੀਤੀ। CSK ਦੇ ਕਪਤਾਨ ਧੋਨੀ ਦਾ ਜਲਵਾ ਇਕ ਵਾਰ ਫਿਰ ਵੇਖਣ ਨੂੰ ਮਿਲਿਆ। ਇਸ ਮੈਚ ਵਿੱਚ ਮਹਿੰਦਰ ਸਿੰਘ ਧੋਨੀ ਅਤੇ ਰਵਿੰਦਰ ਜਡੇਜਾ ਦੀ ਜੋੜੀ ਨੂੰ ਆਖਰੀ ਤਿੰਨ ਗੇਂਦਾਂ ਵਿੱਚ ਸੱਤ ਦੌੜਾਂ ਬਣਾ ਕੇ ਮੈਚ ਚ ਜਿੱਤ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਨੇ ਆਖਰੀ ਗੇਂਦ ‘ਤੇ ਸਿਰਫ ਇੱਕ ਦੌੜ ਦਿੱਤੀ ਅਤੇ ਚੇਨਈ ਸੁਪਰ ਕਿੰਗਜ਼ ਨੂੰ ਤਿੰਨ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
IPL2023 ‘ਚ ਧੋਨੀ ਦਾ ਕ੍ਰੇਜ਼ ਫੈਨਜ਼ ਦੇ ਸਰ ਚੜ੍ਹ ਬੋਲ ਰਿਹਾ ਹੈ। ਮੈਚ ਦੌਰਾਨ ਧੋਨੀ ਦੀ ਤੂਫ਼ਾਨੀ ਪਾਰੀ ਦੇਖ ਲੋਕਾਂ ਨੂੰ ਪੁਰਾਣੇ ਦਿਨ ਮੁੜ ਯਾਦ ਆ ਗਏ। ਇਸਦੇ ਨਾਲ ਹੀ ਮੌਜੂਦਾ 2023 ਸੀਜ਼ਨ ਵਿੱਚ Jio-Cinema, ਟੂਰਨਾਮੈਂਟ ਦੇ ਔਨਲਾਈਨ ਲਾਈਵ ਸਟ੍ਰੀਮਿੰਗ ਪਲੇਟਫਾਰਮ ‘ਤੇ ਹੁਣ ਤੱਕ ਦੀ ਸਭ ਤੋਂ ਵੱਧ ਦਰਸ਼ਕ ਗਿਣਤੀ ਦੇਖੀ ਗਈ। ਮੈਚ ਦੇਖਣ ਵਾਲੇ ਲੋਕਾਂ ਦੀ ਗਿਣਤੀ ਰਿਕਾਰਡ 22 ਮਿਲੀਅਨ ਤੱਕ ਪਹੁੰਚ ਗਈ।
ਮੈਚ ਦੀ ਗੱਲ ਕਰੀਏ ਤਾਂ CSK ਦੇ ਕਪਤਾਨ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਧੋਨੀ CSK ਦੇ ਕਪਤਾਨ ਵਜੋਂ ਆਪਣਾ 200ਵਾਂ IPL ਮੈਚ ਖੇਡ ਰਹੇ ਸਨ। ਰਾਜਸਥਾਨ ਲਈ ਯਸ਼ਸਵੀ ਜੈਸਵਾਲ ਨੇ 10 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਜੋਸ ਬਟਲਰ ਨੇ 36 ਗੇਂਦਾਂ ‘ਚ 52 ਦੌੜਾਂ, ਦੇਵਦੱਤ ਪੈਡਿਕਲ ਨੇ 26 ਗੇਂਦਾਂ ‘ਚ 38 ਦੌੜਾਂ, ਰਵੀਚੰਦਰਨ ਅਸ਼ਵਿਨ ਨੇ 22 ਗੇਂਦਾਂ ‘ਚ 30 ਦੌੜਾਂ ਬਣਾਈਆਂ। ਧਰੁਵ ਜੁਰੇਲ ਸਿਰਫ਼ ਚਾਰ ਦੌੜਾਂ ਹੀ ਬਣਾ ਸਕੇ ਅਤੇ ਐਡਮ ਜ਼ਾਂਪਾ ਸਿਰਫ਼ ਇੱਕ ਦੌੜਾਂ ਹੀ ਬਣਾ ਸਕੇ। ਕਪਤਾਨ ਸੰਜੂ ਸੈਮਸਨ ਅਤੇ ਜੇਸਨ ਹੋਲਡਰ ਖਾਤਾ ਵੀ ਨਹੀਂ ਖੋਲ੍ਹ ਸਕੇ। ਚੇਨਈ ਲਈ ਆਕਾਸ਼ ਸਿੰਘ, ਤੁਸ਼ਾਰ ਦੇਸ਼ਪਾਂਡੇ ਅਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ।