Friday, December 27, 2024

ਸਰਬੱਤ ਖ਼ਾਲਸਾ ਦੇ ਕਾਰਜਕਾਰੀ ਜੱਥੇਦਾਰ ਧਿਆਨ ਸਿੰਘ ਮੰਡ ਅਕਾਲ ਤਖਤ ਸਾਹਿਬ ਤੇ ਪੁੱਜੇ

Date:

DHYAN SINGH MAND ਜੱਥੇਦਾਰ ਧਿਆਨ ਸਿੰਘ ਮੰਡ ਵਲੌ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ

ਧਿਆਨ ਸਿੰਘ ਮੰਡ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲੋਂ ਦੋ ਵਾਰ ਮਿਲਨ ਦਾ ਸਮਾਂ ਮੰਗਿਆ ਸੀ

ਧਿਆਨ ਸਿੰਘ ਮੰਡ ਨੇ ਕਿਹਾ ਕਿ ਅਸੀ ਦੋਵੇਂ ਵਾਰ ਉਡੀਕ ਕਰਦੇ ਰਹੇ ਪਰ ਜੱਥੇਦਾਰ ਗਿਆਨੀ ਰਘਬੀਰ ਸਿੰਘ ਨਹੀ ਆਏ

ਉਣਾ ਕਿਹਾ ਗੱਲ ਸਾਰੀ ਸਿੱਖ ਕੌਮ ਦੀ ਹੈ

15 ਅਗਸਤ ਨੂੰ ਗੁਰਦਵਾਰਿਆ ਦੇ ਅੱਗੇ ਆਪਣੇ ਘਰਾਂ ਅਤੇ ਕਾਰਾਂ ਗੱਡੀਆਂ ਉੱਤੇ ਕਾਲੇ ਝੰਡੇ ਲਾਏ ਜਾਣ।

ਉਣਾ ਕਿਹਾ ਕਿ 18 ਅਗਸਤ ਦਾ ਸਮਾਂ ਦਿੱਤਾ ਜਾਂਦਾ ਹੈ ਭਗਵੰਤ ਮਾਨ ਮੁੱਖ ਮੰਤਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ

ਉਹ ਇਥੇ ਆਕੇ ਦਸਣ ਕੀ ਕਿਹੜੇ ਕਾਨੂੰਨ ਦੇ ਤਹਿਤ ਇਹ ਬਿੱਲ ਪਾਸ ਕੀਤਾ ਹੈ ਤੇ ਧਾਰਮਿਕ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਕੀਤੀ ਹੈ।

ਉਣਾ ਕਿਹਾ ਕਿ ਉਹਨਾਂ ਉੱਤੇ ਕਿਸੇ ਦਾ ਦਬਾਓ ਹੈ ਜਾਂ ਉਹ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਪੰਥ ਦੀ ਹੋ ਰਹੀ ਬਰਬਾਦੀ ਨੂੰ ਅੱਖੋਂ ਪਰੋਖੇ ਕਰਕੇ, ਏਕਤਾ ਦੇ ਰਸਤੇ ਤੇ ਜਾਣ ਬੁੱਝਕੇ ਨਹੀਂ ਤੁਰਨਾ ਚਾਹੁੰਦੇ।

ਧਿਆਨ ਸਿੰਘ ਮੰਡ ਨੇ ਕਿਹਾ ਕਿ ਸਿੱਖ ਮਸਲਿਆਂ ‘ਤੇ ਗਿਆਨੀ ਰਘੁਬੀਰ ਸਿੰਘ ਨਾਲ ਵਿਚਾਰ ਕਰਨੇ ਸਨ

READ ALSO : ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਉਣਾ ਕਿਹਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਗੈਰ ਸਿੱਖ ਨੂੰ ਇੱਸ ਅਹੁਦੇ ਤੇ ਬਿਠਾਉਣਾ ਬਹੁਤ ਮੰਦਭਾਗੀ ਗੱਲ ਹੈDHYAN SINGH MAND

ਉਣਾ ਕਿਹਾ ਕਿ ਮੈ ਅਰਦਾਸ ਕਰ ਚੁੱਕਾ ਸੀ ਕੀ ਦੋਵੇਂ ਜੱਥੇਦਾਰ ਇੱਕ ਹੋ ਜਾਣ

ਅੰਮ੍ਰਿਤਸਰ ਸਰਬੱਤ ਖ਼ਾਲਸਾ ਦੇ ਕਾਰਜਕਾਰੀ ਮੁਤਵਜੀ ਜੱਥੇਦਾਰ ਧਿਆਨ ਸਿੰਘ ਮੰਡ ਅਕਾਲ ਤਖਤ ਸਾਹਿਬ ਤੇ ਪੁੱਜੇ ਜੱਥੇਦਾਰ ਧਿਆਨ ਸਿੰਘ ਮੰਡ ਵਲੌ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗੁਰੂ ਸਵਾਰੇ ਖਾਲਸਾ ਜੀ ਸਰਬਤ ਸਿੱਖ ਸੰਗਤ ਨੂੰ ਪਤਾ ਹੀ ਹੈ ਕਿ ਦਾਸ ਨੇ ਸ਼ੁੱਧ ਭਾਵਨਾ ਨਾਲ ਪੰਥਕ ਏਕਤਾ ਦਾ ਮੁੱਢ ਬੰਨ੍ਹਣ ਵਾਸਤੇ, ਆਪਣੇ ਹਮ ਰੁਤਬਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਗੁਰੂ ਜੁਗਤ ਵਿੱਚ ਬੈਠਣ ਵਾਸਤੇ ਦੋ ਵਾਰ ਸਮਾਂ ਕੱਢਿਆ ਅਤੇ ਦੋ ਦੋ ਘੰਟੇ 29 ਜੁਲਾਈ ਅਤੇ 9 ਜੁਲਾਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਬੈਠਕੇ ਉਡੀਕ ਕੀਤੀ। ਪ੍ਰੰਤੂ ਦੋਹਾਂ ਮੌਕਿਆਂ ਤੇ ਗਿਆਨੀ ਰਘਬੀਰ ਸਿੰਘ ਜੀ ਨਹੀਂ ਆਏ। ਇਹ ਵਾਹਿਗੁਰੂ ਜਾਣਦਾ ਹੈ ਜਾਂ ਗਿਆਨੀ ਰਘਬੀਰ ਸਿੰਘ ਦੱਸ ਸਕਦੇ ਹਨ ਕਿ ਉਹ ਪੰਥਕ ਏਕਤਾ ਦੀ ਮੁਹਿੰਮ ਨੂੰ ਆਰੰਭ ਕਰਨ ਵਾਲੇ ਉੱਦਮ ਤੋਂ ਕਿਉਂ ਟਾਲਾ ਵੱਟ ਰਹੇ ਹਨ? ਕੀ ਉਹਨਾਂ ਉੱਤੇ ਕਿਸੇ ਦਾ ਦਬਾਓ ਹੈ ਜਾਂ ਉਹ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਪੰਥ ਦੀ ਹੋ ਰਹੀ ਬਰਬਾਦੀ ਨੂੰ ਅੱਖੋਂ ਪਰੋਖੇ ਕਰਕੇ, ਏਕਤਾ ਦੇ ਰਸਤੇ ਤੇ ਜਾਣ ਬੁੱਝਕੇ ਨਹੀਂ ਤੁਰਨਾ ਚਾਹੁੰਦੇ। ਪ੍ਰੰਤੂ ਦਾਸ ਨੇਕ ਨੀਅਤ ਅਤੇ ਗੁਰੂ ਦੇ ਭੈਅ ਵਿੱਚ ਰਹਿੰਦਿਆਂ ਇਸ ਪਾਸੇ ਵੱਲ ਸਾਰਥਿਕ ਯਤਨ ਕਰ ਰਿਹਾ ਸੀ ਅਤੇ ਭਵਿੱਖ ਵਿੱਚ ਵੀ ਕਰਦਾ ਰਹੇਗਾ। ਇਸ ਵਾਸਤੇ ਪਹਿਲ ਵੱਡੇ ਰੁਤਬਿਆਂ ਦੇ ਮਿਲਕੇ ਬੈਠਣ ਤੋਂ ਕੀਤੀ ਜਾਈ ਸੀ। ਪੰਤੂ ਸਭ ਕੁੱਝ ਸੰਗਤ ਦੇ ਸਾਹਮਣੇ ਹੈ ਕਿ ਕਿਸ ਪਾਸਿਓਂ ਹੁੰਗਾਰਾ ਨਹੀਂ ਮਿਲ ਰਿਹਾ ਜਾਂ ਇਸ ਦੇ ਕੀ ਕਾਰਨ ਹੋ ਸਕਦੇ ਹਨ। ਇਸ ਕਰਕੇ ਦਾਸ ਹੁਣ ਉਡੀਕ ਵਿੱਚ ਹੋਰ ਸਮਾਂ ਖਰਾਬ ਕਰਨ ਦੀ ਥਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹੈ ਕਿ ਵੱਡੇ ਰੁਤਬਿਆਂ ਤੇ ਬੈਠੇ ਸਿੱਖਾਂ ਨੂੰ ਸੁਮੱਤ ਬਖਸ਼ਿਸ਼ ਕਰਨ ਅਤੇ ਇੱਕੀ ਵਿਸਵੇ ਮੰਨੀ ਜਾਣ ਵਾਲੀ ਸਿੱਖ ਸੰਗਤ ਅਤੇ ਸਮੁੱਚੇ ਖਾਲਸਾ ਨੂੰ ਅਪੀਲ ਹੈ ਕਿ ਸਿੱਖ ਪੰਥ ਸਮਰਥ ਹੈ ਕਿਸੇ ਦੀ ਵੀ ਜਵਾਬ ਦੇਹੀਂ ਕਰ ਸਕਦਾ ਹੈ। ਇਸ ਵਾਸਤੇ ਹੁਣ ਜਿੱਥੇ ਵੀ ਗਿਆਨੀ ਰਘਬੀਰ ਸਿੰਘ ਕਿਸੇ ਪੰਥਕ ਸਟੇਜ ਉੱਤੇ ਜਾਣ, ਉੱਥੇ ਸਿੱਖ ਸੰਗਤ ਵਿੱਚੋਂ ਗੁਰੂ ਪਿਆਰ ਵਾਲੇ ਸਿੱਖ ਉੱਠਕੇ ਜਵਾਬ ਮੰਗ ਕਿ ਪੰਥਕ ਏਕਤਾ ਵਾਸਤੇ ਤੁਹਾਡੇ ਕੋਲ ਸਮਾਂ ਕਿਉਂ ਨਹੀਂ ਹੈ ਜਾਂ ਤੁਸੀਂ ਏਕਤਾ ਕਿਉਂ ਨਹੀਂ ਚਾਹੁੰਦੇ ? ਦਾਸ ਨੂੰ ਵੀ ਜਿੱਥੇ ਗਿਆਨੀ ਰਘਬੀਰ ਸਿੰਘ ਦੇ ਆਉਣ ਬਾਰੇ ਪਤਾ ਲੱਗੇਗਾ ਤਾਂ ਉੱਥੇ ਪਹੁੰਚਕੇ ਖੁਦ ਵੀ ਨਿਮਰਤਾ ਨਾਲ ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਣਾ ਕਿਹਾ ਕਿ ਦਾਸ ਇਹਨਾਂ ਹਲਾਤਾਂ ਤੋਂ ਘਬਰਾਉਣ ਜਾਂ ਘਰ ਬੈਠਣ ਵਾਲਾ ਨਹੀਂ ਅਤੇ ਨਾ ਹੀ ਆਪਣੇ ਅਕੀਦਿਆਂ ਤੋਂ ਪਿੱਛੇ ਹਟਣ ਵਾਲਾ ਹੈ। ਇਸ ਕਰਕੇ ਪੰਥਕ ਏਕਤਾ ਨੂੰ ਹਰ ਹਾਲ ਨੇਪਰੇ ਚਾੜ੍ਹਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਢਿੱਲ ਆਉਣ ਦਾ ਤਾਂ ਸਵਾਲ ਹੀ ਨਹੀਂ ਸਗੋਂ ਹੋਰ ਬਦਲਵੇਂ ਤਰੀਕਿਆਂ ਨਾਲ ਇਹਨਾਂ ਯਤਨਾਂ ਨੂੰ ਵੱਡੇ ਪੱਧਰ ਤੇ ਆਰੰਭ ਕੀਤਾ ਜਾਵੇਗਾ। ਇਸ ਵੇਲੇ ਜੋ ਸਿੱਖ ਪੰਥ ਦੀ ਹਾਲਤ ਹੈ ਕਿ ਇਕ ਪਾਸੇ ਸਮੇਂ ਦੀ ਸਰਕਾਰ ਸਿੱਖਾਂ ਉੱਤੇ ਜਬਰ ਕਰ ਰਹੀ ਹੈ ਅਤੇ ਦੂਜੇ ਪਾਸੇ ਬਿਪਰਵਾਦੀ ਤਾਕਤਾ ਪੰਥ ਦੀ ਨਿਰਾਲੀ ਹਸਤੀ ਨੂੰ ਨੇਸਤੋ ਨਬੂਤ ਕਰਨ ਲਈ ਤਤਪਰ ਹਨ। ਅਜਿਹੇ ਮੌਕੇ ਤੇ ਚੁੱਪ ਰਹਿਣਾ ਜਾ ਕੌਮ ਦੇ ਭਲੇ ਏਕਤਾ ਜਾਂ ਸੰਘਰਸ਼ ਤੋਂ ਭੱਜਣਾ ਗੁਰੂ ਨੂੰ ਬੇਦਾਵਾ ਦੇਣ ਦੇ ਤੁਲ ਹੈ। ਇਸ ਲਈ ਦਾਸ ਤਾਂ ਇਸ ਵਿਚਾਰ ਦਾ ਧਾਰਨੀ ਹੈ ਕਿ ਰੁਤਬੇ ਤੇ ਬੈਠੇ ਸਿੱਖ ਵਾਸਤੇ ਗੁਰੂ ਨੂੰ ਪਿੱਠ ਦੇਣ ਤੋਂ ਪਹਿਲਾਂ ਤਾਂ ਉਸ ਦੇ ਮੂੰਹ ਤੇ ਪੱਲਾ ਆ ਜਾਣਾ ਹੀ ਬਿਹਤਰ ਹੈ। ਇਸ ਕਰਕੇ ਦਾਸ ਫਿਰ ਆਪਣੇ ਅਕੀਦੇ ਨੂੰ ਦੁਹਰਾਉਂਦਾ ਹੋਇਆ ਸਿੱਖ ਸੰਗਤ ਨੂੰ ਭਰੋਸਾ ਦਿਵਾਉਂਦਾ ਹੈ ਕਿ ਜਿੰਨੇ ਵੀ ਸਾਹ ਬਾਕੀ ਹਨ ਜਾਂ ਜੋ ਕੁੱਝ ਵੀ ਮੈਨੂੰ ਗੁਰੂ ਜਾਂ ਗੁਰੂ ਪੰਥ ਨੇ ਬਖਸ਼ਿਸ਼ ਕੀਤੀ ਹੈ, ਕਿੲਕਾ ਕਿਣਕਾ ਗੁਰੂ ਅਤੇ ਗੁਰੂ ਦੇ ਪੰਥ ਦੀ ਅਮਾਨਤ ਹੈ ਅਤੇ ਇਸ ਨੂੰ ਲੇਖੇ ਵਿੱਚ ਲਾਉਣ ਦਾ ਯਤਨ ਕਰਦਾ ਰਹਾਂਗਾ। ਪ੍ਰੰਤੂ ਇਹ ਸਭ ਕੁੱਝ ਅਕਾਲ ਪੁਰਖ ਦੀ ਕ੍ਰਿਪਾ,ਗੁਰੂ ਦੀ ਨਦਹਿ ਅਤੇ ਗੁਰੂ ਪੰਥ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹ ਸਕਦਾ ਹੈ। ਇਸ ਵਾਸਤੇ ਦਾਸ ਹੁਣ ਗੁਰੂ ਪੰਥ ਨੂੰ ਮੋਰਚਾ ਸੰਭਾਲਣ ਦੀ ਅਪੀਲ ਕਰਦਾ ਹੋਇਆ ਉਮੀਦ ਕਰਦਾ ਹੈ ਕਿ ਪੰਥ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖਕੇ ਸਾਰੀਆਂ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਇਸ ਪਾਵਨ ਅਸਥਾਨ ਤੋਂ ਜਾਰੀ ਆਦੇਸ਼ ਨੂੰ ਮੰਨਕੇ ਅਤੇ ਇਸ ਦੀ ਪਹਿਰੇਦਾਰੀ ਕਰਕੇ, ਗੁਰੂ ਦੀਆਂ ਅਸੀਸਾਂ ਲੈਣਗੀਆਂ ਅਤੇ ਪੰਥ ਦੀ ਬਹੁਤੀ ਕਰਨ ਵਿੱਚ ਆਪਣੇਓਂ ਫਰਜ਼ ਨਿਭਾਉਣਗੀਆਂ।ਦੂਸਰੀ ਬੇਨਤੀ ਕਿ ਸਮੁਚੇ ਖਾਲਸਾ ਪੰਥ ਅਤੇ ਭਾਰਤ ਦੇ ਇੰਨਸਾਫ ਪਸੰਦ ਲੋਕਾਂ ਨੂੰ ਅਪੀਲ ਹੈ ਕਿ ਭਾਰਤ ਦੇ ਸੂਬਿਆਂ ਵਿੱਚ ਜਿਵੇਂ ਮਨੀਪੁਰ ਅਤੇ ਹਰਿਆਣਾ ਦੇ ਨੂੰਹ ਮੇਵਾਤ ਵਿੱਚ ਵਾਪਰੀਆਂ ਘਿਨਾਉਣੀਆਂ ਘਟਨਾਵਾਂ, ਘੱਟਗਿਣਤੀਆਂ ਉੱਤੇ ਵੱਧ ਰਹੇ ਸਰਕਾਰੀ ਜ਼ਬਰ, ਸਿੱਖਾਂ ਦੇ ਦੇਸ਼ ਵਿਦੇਸ਼ ਵਿੱਚ ਹੋ ਰਹੇ ਕਤਲੇਆਮ, ਬੇਗੁਨਾਹ ਸਿੱਖਾਂ ਨੂੰ ਐਨ.ਐਸ.ਏ. ਅਧੀਨ ਦੂਰ ਦੁਰਾਡੇ ਜੇਲ੍ਹਾਂ ਵਿੱਚ ਬੰਦ ਕਰਨ, ਖਾਲਸਾ ਏਡ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਉੱਤੇ ਭਾਰਤੀ ਏਜੰਸੀਆਂ ਵੱਲੋਂ ਬੇਲੋੜੀ ਛਾਪੇਮਾਰੀ ਕਰਕੇ ਦਹਿਸ਼ਤ ਪੈਦਾ ਕਰਨ, ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਰੁਕਣਾ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਦੇ ਮੱਦੇ ਨਜ਼ਰ, ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕ ਇੱਕ ਗੈਰ ਸਿੱਖ ਨੂੰ ਲਾਉਣ ਅਤੇ ਭਾਰਤ ਦੀ ਸਰਕਾਰ, ਸੂਬਾ ਸਰਕਾਰਾਂ ਦੀ ਸ਼ਹਿ ਤੇ ਮਿਲੀ ਭੁਗਤ ਨਾਲ ਪਣਪ ਰਹੇ ਹਿੰਦੂ ਅੱਤਵਾਦ ਦੀਆਂ ਵੱਧ ਰਹੀਆਂ ਅਪਰਾਧਿਕ ਗਤੀਵਿਧੀਆਂ ਦੇ ਰੋਸ ਵਿੱਚ, 15 ਅਗਸਤ ਨੂੰ ਗੁਰਦਵਾਰਿਆ ਦੇ ਅੱਗੇ ਆਪਣੇ ਘਰਾਂ ਅਤੇ ਕਾਰਾਂ ਗੱਡੀਆਂ ਉੱਤੇ ਕਾਲੇ ਝੰਡੇ ਲਾਏ ਜਾਣ। ਸਿੱਖ ਭਾਈ ਅਤੇ ਬੀਬੀਆ ਸਿਰ ਤੇ ਕਾਲੀਆਂ ਦਸਤਾਰਾਂ ਅਤੇ ਚੁੰਨੀਆਂ ਲੈਣ ਜਾਂ ਆਪਣੇ ਮੋਢੇ ਤੇ ਕਾਲੇ ਬਿੱਲੇ ਲਾਉਣ। ਉਣਾ ਕਿਹਾ ਕਿ 18 ਅਗਸਤ ਦਾ ਸਮਾਂ ਦਿੱਤਾ ਜਾਂਦਾ ਹੈ ਭਗਵੰਤ ਮਾਨ ਮੁੱਖ ਮੰਤਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ।ਉਹ ਇਥੇ ਆਕੇ ਦਸਣ ਕੀ ਕਿਹੜੇ ਕਾਨੂੰਨ ਦੇ ਤਹਿਤ ਇਹ ਬਿੱਲ ਪਾਸ ਕੀਤਾ ਹੈ ਤੇ ਧਾਰਮਿਕ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਕੀਤੀ ਹੈ।DHYAN SINGH MAND

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...