Monsoon Tips for Diabetics : ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਬਰਸਾਤ ਦਾ ਮੌਸਮ ਜਾਰੀ ਹੈ। ਇਹ ਮੌਸਮ ਜਿੱਥੇ ਆਪਣੇ ਨਾਲ ਸੁਹਾਵਣਾ ਮੌਸਮ ਲਿਆਉਂਦਾ ਹੈ, ਉੱਥੇ ਹੀ ਕਈ ਬਿਮਾਰੀਆਂ ਤੇ ਇਨਫੈਕਸ਼ਨ ਦਾ ਖਤਰਾ ਵੀ ਵਧਾਉਂਦਾ ਹੈ। ਇਸ ਮੌਸਮ ‘ਚ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਮੌਨਸੂਨ ਦੇ ਮੌਸਮ ਵਿਚ ਜ਼ਿਆਦਾ ਨਮੀ ਕਾਰਨ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਸਕਿਨ ਦਾ ਖਾਸ ਤੌਰ ‘ਤੇ ਖ਼ਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਸ ਮੌਸਮ ‘ਚ ਸਕਿਨ ਨਾਲ ਸਬੰਧਤ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਸ਼ੂਗਰ ਦੇ ਮਰੀਜ਼ ਮੌਨਸੂਨ ਦੌਰਾਨ ਆਪਣੀ ਸਕਿਨ ਦੀ ਦੇਖਭਾਲ ਕਰਨ ਲਈ ਇਨ੍ਹਾਂ ਟਿਪਸ ਨੂੰ ਫਾਲੋ ਕਰ ਸਕਦੇ ਹਨ-
ਸ਼ੂਗਰ ਰੋਗੀਆਂ ਲਈ ਕੁਝ ਸੁਝਾਅ ਸਾਂਝੇ ਕੀਤੇ ਹਨ :
ਹਾਈਡ੍ਰੇਟਿਡ ਰਹੋ
ਸਕਿਨ ਨੂੰ ਸਿਹਤਮੰਦ ਰੱਖਣ ਲਈ ਸਰੀਰ ਵਿਚ ਪਾਣੀ ਦੀ ਲੋੜੀਂਦੀ ਮਾਤਰਾ ਜ਼ਰੂਰੀ ਹੈ। ਅਜਿਹੀ ਸਥਿਤੀ ‘ਚ ਤੁਹਾਡੀ ਸਕਿਨ ਨੂੰ ਹਾਈਡਰੇਟ ਰੱਖਣ ਤੇ ਸਮੁੱਚੀ ਸਿਹਤ ਨੂੰ ਬਣਾਈ ਰੱਖਣ ਲਈ ਦਿਨ ਭਰ ਕਾਫ਼ੀ ਮਾਤਰਾ ‘ਚ ਪਾਣੀ ਪੀਓ।
ਫੰਗਲ ਇਨਫੈਕਸ਼ਨ ਤੋਂ ਬਚੋ
ਨਮੀ ਵਾਲੇ ਵਾਤਾਵਰਨ ‘ਚ ਅਕਸਰ ਫੰਗਲ ਇਨਫੈਕਸ਼ਨ ਦਾ ਖ਼ਤਰਾ ਹੁੰਦਾ ਹੈ। ਇਸ ਲਈ ਆਪਣੀ ਸਕਿਨ ਨੂੰ ਖੁਸ਼ਕ ਰੱਖੋ, ਖਾਸ ਕਰਕੇ ਪਸੀਨੇ ਵਾਲੇ ਖੇਤਰਾਂ ਜਿਵੇਂ ਕਿ ਕਮਰ, ਕੱਛਾਂ ਤੇ ਛਾਤੀ ਦੇ ਹੇਠਾਂ। ਜੇ ਜ਼ਰੂਰੀ ਹੋਵੇ ਤਾਂ ਆਪਣੇ ਡਾਕਟਰ ਵੱਲੋਂ ਸਿਫ਼ਾਰਸ਼ ਕੀਤੇ ਐਂਟੀਫੰਗਲ ਪਾਊਡਰ ਜਾਂ ਕਰੀਮ ਦੀ ਵਰਤੋਂ ਕਰੋ।
ਸਿਹਤਮੰਦ ਖੁਰਾਕ ਲਓ
ਸੰਤੁਲਿਤ ਖੁਰਾਕ ਸਕਿਨ ਨੂੰ ਸਿਹਤਮੰਦ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਲਈ ਇਹ ਯਕੀਨੀ ਬਣਾਓ ਕਿ ਤੁਸੀਂ ਇਕ ਡਾਇਬਿਟੀਜ਼-ਅਨੁਕੂਲ ਖੁਰਾਕ ਖਾਂਦੇ ਹੋ ਜਿਸ ਵਿਚ ਸਕਿਨ ਦੀ ਅਨੁਕੂਲ ਸਿਹਤ ਲਈ ਕਈ ਤਰ੍ਹਾਂ ਦੇ ਫਲ, ਸਬਜ਼ੀਆਂ, ਸਾਬਤ ਅਨਾਜ ਤੇ ਪਤਲੇ ਪ੍ਰੋਟੀਨ ਸ਼ਾਮਲ ਹੁੰਦੇ ਹਨ।
ਆਪਣੇ ਪੈਰਾਂ ਵੱਲ ਦਿਉ ਧਿਆਨ
ਡਾਇਬਿਟੀਜ਼ ਦੇ ਮਰੀਜ਼ ਖਾਸ ਤੌਰ ‘ਤੇ ਪੈਰਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਹਨ। ਅਜਿਹੀ ਸਥਿਤੀ ਵਿਚ ਇਹ ਜ਼ਰੂਰੀ ਹੈ ਕਿ ਤੁਸੀਂ ਕਿਸੇ ਵੀ ਕੱਟ, ਜ਼ਖ਼ਮ, ਛਾਲੇ ਜਾਂ ਸੰਕਰਮਣ ਆਦਿ ਤੋਂ ਬਚਣ ਲਈ ਰੋਜ਼ਾਨਾ ਆਪਣੇ ਪੈਰਾਂ ਦੀ ਜਾਂਚ ਕਰੋ। ਆਪਣੇ ਪੈਰਾਂ ਨੂੰ ਸਾਫ਼ ਅਤੇ ਸੁੱਕਾ ਰੱਖੋ।
ਹਵਾਦਾਰ ਕੱਪੜੇ ਪਾਓ
ਸਕਿੰਨ ‘ਤੇ ਪਸੀਨੇ ਅਤੇ ਨਮੀ ਨੂੰ ਜਮ੍ਹਾਂ ਹੋਣ ਤੋਂ ਰੋਕਣ ਲਈ ਹਵਾਦਾਰ ਕੱਪੜੇ ਪਹਿਨੋਂ। ਇਸ ਲਈ ਤੁਸੀਂ ਹਲਕੇ, ਸਾਹ ਲੈਣ ਵਾਲੇ ਸੂਤੀ ਕੱਪੜੇ ਚੁਣ ਸਕਦੇ ਹੋ।
ਨੰਗੇ ਪੈਰ ਬਾਹਰ ਨਾ ਜਾਓ
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਬਰਸਾਤ ਦੇ ਮੌਸਮ ‘ਚ ਨੰਗੇ ਪੈਰੀਂ ਤੁਰਨਾ ਤੁਹਾਡੇ ਪੈਰਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਨੰਗੇ ਪੈਰੀਂ ਬਾਹਰ ਨਾ ਨਿਕਲੋ।