Dil Luminati India Tour
ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ (DILJIT DOSANJH) ਇਨ੍ਹੀਂ ਦਿਨੀਂ ਆਪਣੇ DIL-LUMINATI TOUR ਨੂੰ ਲੈ ਕੇ ਸੁਰਖੀਆਂ ‘ਚ ਹਨ। ਉਨ੍ਹਾਂ ਦਾ ਕੱਲ ਯਾਨੀ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਹੈਦਰਾਬਾਦ ਵਿੱਚ ਇੱਕ ਸੰਗੀਤ ਸਮਾਰੋਹ ਹੈ। ਇਸ ਤੋਂ ਪਹਿਲਾਂ ਵੀ ਤੇਲੰਗਾਨਾ ਸਰਕਾਰ ਨੇ ਦਿਲਜੀਤ ਦੋਸਾਂਝ, ਉਨ੍ਹਾਂ ਦੀ ਟੀਮ ਅਤੇ ਹੈਦਰਾਬਾਦ ਦੇ ਹੋਟਲ ਨੋਵੋਟੇਲ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।
ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਟੀਮ ਨੂੰ ਹੈਦਰਾਬਾਦ ਕੰਸਰਟ ਨੂੰ ਲੈ ਕੇ ਵੈਲਫੇਅਰ ਆਫ ਵੂਮੈਨ ਐਂਡ ਚਾਈਲਡ ਐਂਡ ਏਬਲ ਐਂਡ ਸੀਨੀਅਰ ਸਿਟੀਜ਼ਨਜ਼ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਦਿਲਜੀਤ ਦੋਸਾਂਝ ਨੂੰ 15 ਨਵੰਬਰ ਨੂੰ ਹੈਦਰਾਬਾਦ ‘ਚ ‘ਪਟਿਆਲਾ ਪੈੱਗ’ ਗੀਤ ਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਭਲਾਈ ਅਫ਼ਸਰ, ਤੇਲੰਗਾਨਾ ਵੱਲੋਂ ਜਾਰੀ ਨੋਟਿਸ ਵਿੱਚ ਗਾਇਕ ਨੂੰ ਲਾਈਵ ਸ਼ੋਅ ਦੌਰਾਨ ਪਟਿਆਲਾ ਪੈੱਗ ਗੀਤ ਅਤੇ ਪੰਜ ਤਾਰਾ ਠੇਕੇ ਵਰਗੇ ਗੀਤਾਂ ਤੋਂ ਇਲਾਵਾ ਹੋਰ ਗੀਤ ਨਾ ਗਾਉਣ ਲਈ ਕਿਹਾ ਗਿਆ ਹੈ।
Read Also : ਪੰਜਾਬ ਦੇ ਆਮ ਆਦਮੀ ਕਲੀਨਿਕ ਦੇ ਨਾਮ ਬਦਲੇਗੀ ਪੰਜਾਬ ਸਰਕਾਰ
ਦੱਸ ਦੇਈਏ ਕਿ ਇਸ ਸਬੰਧੀ ਚੰਡੀਗੜ੍ਹ ਦੇ ਰਹਿਣ ਵਾਲੇ ਪੰਡਿਤਰਾਓ ਧਰਾਨਵਰ ਨੇ 4 ਨਵੰਬਰ ਨੂੰ ਹੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ‘ਚ ਕਿਹਾ ਗਿਆ ਸੀ ਕਿ ਬੱਚਿਆਂ ਨੂੰ ਸਟੇਜ ‘ਤੇ ਨਾ ਲਿਆਂਦਾ ਜਾਵੇ ਕਿਉਂਕਿ ਲਾਈਵ ਸ਼ੋਅ ਦੌਰਾਨ ਸ਼ੋਰ ਦੀ ਫ੍ਰੀਕੁਐਂਸੀ 122 ਡੀਬੀ ਤੋਂ ਵੱਧ ਹੁੰਦੀ ਹੈ। ਜੋ ਕਿ ਬੱਚਿਆਂ ਲਈ ਬਹੁਤ ਹਾਨੀਕਾਰਕ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਚੁੱਕੀ ਹੈ ਕਿ ਲਾਈਵ ਸ਼ੋਅ ਦੌਰਾਨ ਸ਼ਰਾਬ, ਨਸ਼ੇ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਏ ਜਾਣ।
Dil Luminati India Tour