Monday, December 30, 2024

ਦਿਲਜੀਤ ਦੋਸਾਂਝ ਤੇ ਬਾਦਸ਼ਾਹ ਹੋਏ ਇੱਕ ਵਾਰ ਫਿਰ ਤੋਂ ਇਕੱਠੇ, ਫ਼ਿਲਮ Crew ਦਾ ਗਾਣਾ ਨੈਨਾ ਹੋਇਆਂ ਰਿਲੀਜ਼

Date:

Diljit Dosanjh

ਫਿਲਮ Crew ਦਾ ਪਹਿਲਾ ਗੀਤ ‘ਨੈਨਾ’ ਦਿਲਜੀਤ ਦੋਸਾਂਝ ਦੀ ਖ਼ੂਬਸੂਰਤ ਆਵਾਜ਼ ਵਿੱਚ ਅੱਜ ਰਿਲੀਜ਼ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਗਾਣੇ ਦੀ ਤਰਾਂ ਫ਼ਿਲਮ ਦੇ ਵਿੱਚ ਵੀ ਤੁਹਾਨੂੰ ਦਿਲਜੀਤ ਦੋਸਾਂਝ ਤੇ ਕਰੀਨਾ ਕਪੂਰ ਖਾਨ ਦੀ ਕੈਮਿਸਟਰੀ ਦੇਖਣ ਨੂੰ ਮਿਲੇਗੀ | ਇਸ ਤੋਂ ਪਹਿਲਾ ਵੀ ਦਿਲਜੀਤ ਦੋਸਾਂਝ ਤੇ ਕਰੀਨਾ ਕਪੂਰ ਖਾਨ ‘ਗੁੱਡਨਿਊਜ਼’ ਵਿਚ ਇਕੱਠੇ ਕੰਮ ਕਰ ਚੁੱਕੇ ਹਨ। ਦੋਵੇਂ ਇਕ ਵਾਰ ਫਿਰ ਇਕੱਠੇ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਫਿਲਮ ਤੇ ਵਿੱਚ ਕਰੀਨਾ, ਕ੍ਰਿਤੀ ਸੈਨਨ ਅਤੇ ਤੱਬੂ ਦਾ ਗਲੈਮਰ ਤੁਹਾਡੇ ਹੋਸ਼ ਉਡਾ ਦੇਵੇਗਾ। ਇਸ ਗਾਣੇ ਦੀ ਵੀਡੀਓ ਨੂੰ ਸ਼ੇਅਰ ਕਰਦਿਆਂ ਬੇਬੋ ਨੇ ਕੈਪਸ਼ਨ ‘ਚ ਲਿਖਿਆ, ‘ਸਾਲ ਦੇ ਸਭ ਤੋਂ ਹੌਟ ਟਰੈਕ ‘ਤੇ ਗਰਮੀ ਅਤੇ ਲੈਅ ਵਧਾਉਣ ਲਈ ਤਿਆਰ ਹੋ ਜਾਓ।’ ਗੀਤ ‘ਚ ਕਰੀਨਾ, ਕ੍ਰਿਤੀ ਅਤੇ ਤੱਬੂ ਦੀ ਗਲੈਮਰ ਲੁਕ ਦੇਖੀ ਜਾ ਸਕਦੀ ਹੈ। ਕਿਲਰ ਡਾਂਸ ਮੂਵਜ਼ ਤੇ ਲੁਕ ਪ੍ਰਸ਼ੰਸਕਾਂ ਦਾ ਦਿਲ ਚੁਰ ਰਹੇ ਹਨ। ਉੱਥੇ ਹੀ ਗਾਣੇ ਵਿੱਚ ਬਾਦਸ਼ਾਹ ਨੇ ਸ਼ਾਨਦਾਰ ਰੈਪ ਗੀਤ ਗਾਇਆ ਹੈ। ਇਸ ਗੀਤ ਨੂੰ ਰਾਜ ਰਣਜੋਧ ਨੇ ਕੰਪੋਜ਼ ਕੀਤਾ ਹੈ। ਇਸ ਦੇ ਬੋਲ ਵੀ ਉਨ੍ਹਾਂ ਨੇ ਲਿਖੇ ਹਨ।

also read :- Joint Pain ਦੇ ਲਈ ਅੰਮ੍ਰਿਤ ਹੈ ਇਹ ਡ੍ਰਿੰਕ੍ਸ, ਅੱਜ ਹੀ ਕਰੋ ਆਪਣੀ ਡਾਈਟ ਵਿੱਚ ਸ਼ਾਮਿਲ

ਲੋਕਾਂ ਨੇ ‘ਨੈਨਾ’ ਗੀਤ ਦੀ ਵੀਰੇ ਦੀ ਵੈਡਿੰਗ ਦੇ ‘ਤਰੀਫ਼ਾਂ’ ਗੀਤ ਨਾਲ ਤੁਲਨਾ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ, “ਤਰੀਫ਼ਾਂ ਵਾਈਬਸ, ਦਿਲਜੀਤ ਅਤੇ ਬੇਬੋ ਦਾ ਸੋਹਣਾ ਸੁਮੇਲ।” ਇਕ ਨੇ ਤੱਬੂ ਨੂੰ ਸਿਜ਼ਲਿੰਗ ਦੱਸਿਆ। ਇਕ ਯੂਜ਼ਰ ਨੇ ਲਿਖਿਆ, ‘ਬੇਬੋ ਤੁਸੀਂ ਮੈਨੂੰ ਜ਼ਖਮੀ ਕਰ ਦਿੱਤਾ ਹੈ।’ ਇੱਕ ਹੋਰ ਨੇ ਲਿਖਿਆ: ‘ਓ ਮਾਈ ਗੌਡ, ਫਾਇਰ ਹੈ।’ ਇੱਕ ਨੇ ਲਿਖਿਆ, ‘ਬੇਬੋ ਨੂੰ ਕੋਈ ਨਹੀਂ ਹਰਾ ਸਕਦਾ।’ ਹਰ ਕੋਈ ਬੇਬੋ ਤੇ ਤੱਬੂ ਦੇ ਗਲੈਮਰ ਦੀ ਤਾਰੀਫ ਕਰ ਰਿਹਾ ਹੈ। ਰੀਆ ਕਪੂਰ ਅਤੇ ਏਕਤਾ ਕਪੂਰ ਦੁਆਰਾ ਨਿਰਮਿਤ ਫਿਲਮ ਕਰੂ 29 ਮਾਰਚ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ।

Share post:

Subscribe

spot_imgspot_img

Popular

More like this
Related

ਜਲ ਸਰੋਤ ਵਿਭਾਗ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ‘ਚ ਅਹਿਮ ਮੀਲ ਪੱਥਰ ਸਥਾਪਤ

ਚੰਡੀਗੜ੍ਹ, 29 ਦਸੰਬਰ: ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸੂਬੇ...