ਬਾਡਰ 2 ‘ਚ ਹੋਣ ਜਾ ਰਹੀ ਹੈ ਦਿਲਜੀਤ ਦੋਸਾਂਝ ਦੀ ਧਾਕੜ ਐਂਟਰੀ , ਫ਼ੌਜੀ ਦੇ ਕਿਰਦਾਰ ‘ਚ ਆਉਣਗੇ ਨਜ਼ਰ

Diljit Dosanjh Joins Border 2

Diljit Dosanjh Joins Border 2

ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਜੋ ਕਿ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਏ ਹਨ। ਜੀ ਹਾਂ ਉਨ੍ਹਾਂ ਦੀ ਝੋਲੀ ਇੱਕ ਹੋਰ ਕਮਾਲ ਦੀ ਫਿਲਮ ਪੈ ਗਈ ਹੈ। ਜੀ ਹਾਂ ਉਹ ਜਲਦ ਹੀ ਸੰਨੀ ਦਿਓਲ ਦੀ ਦੇਸ਼ ਭਗਤੀ ‘ਤੇ ਆਧਾਰਿਤ ਫ਼ਿਲਮ ‘ਬਾਰਡਰ 2’ ਦੇ ਵਿੱਚ ਨਜ਼ਰ ਆਉਣਗੇ।

ਬਾਰਡਰ 2 1997 ਦੀ ਬਲਾਕਬਸਟਰ ਫਿਲਮ ‘ਬਾਰਡਰ’ ਦਾ ਸੀਕਵਲ ਹੈ। ਹੁਣ ਇਸ ਫਿਲਮ ਨਾਲ ਜੁੜਿਆ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਹੁਣ ‘ਬਾਰਡਰ 2’ ‘ਚ ਮਸ਼ਹੂਰ ਐਕਟਰ ਤੇ ਗਾਇਕ ਨੇ ਐਂਟਰੀ ਕੀਤੀ ਹੈ।

https://www.instagram.com/reel/C_kQ5j0yVlH/?utm_source=ig_web_copy_link&igsh=MzRlODBiNWFlZA==

ਹੁਣ ਮਸ਼ਹੂਰ ਅਭਿਨੇਤਾ ਅਤੇ ਗਾਇਕ ਦਿਲਜੀਤ ਦੋਸਾਂਝ ਵੀ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ ‘ਬਾਰਡਰ 2’ ‘ਚ ਨਜ਼ਰ ਆਉਣਗੇ। ਸੰਨੀ ਦਿਓਲ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ ਹੈ ਅਤੇ ਸੰਨੀ ਨੇ ਆਪਣੀ ਫਿਲਮ ‘ਚ ਦਿਲਜੀਤ ਦਾ ਸਵਾਗਤ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇੰਸਟਾਗ੍ਰਾਮ ‘ਤੇ ਫਿਲਮ ਨਾਲ ਜੁੜੀ ਇਕ ਵੀਡੀਓ ਸ਼ੇਅਰ ਕਰਦੇ ਹੋਏ ਸੰਨੀ ਦਿਓਲ ਨੇ ਲਿਖਿਆ ਕਿ, ‘ਬਾਰਡਰ 2 ਬਟਾਲੀਅਨ ਵਿਚ ਸਿਪਾਹੀ ਦਿਲਜੀਤ ਦੁਸਾਂਝ ਦਾ ਸੁਆਗਤ ਹੈ।’ ਸੰਨੀ ਦੇ ਕੈਪਸ਼ਨ ਤੋਂ ਸਾਫ ਹੈ ਕਿ ਦਿਲਜੀਤ ਫਿਲਮ ‘ਚ ‘ਫੌਜੀ’ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ।

Read Also : ਜੇਕਰ ਤੁਸੀ ਵੀ ਹੋ ਚਿਕਨ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ ! ਭੁੱਲ ਕੇ ਵੀ ਚਿਕਨ ਨਾਲ ਨਾ ਖਾਓ ਇਹ ਚੀਜ਼ਾਂ

ਸੰਨੀ ਵਲੋਂ ਸ਼ੇਅਰ ਕੀਤੀ ਗਈ ਵੀਡੀਓ ‘ਚ ਸ਼ੁਰੂਆਤ ‘ਚ ਸੋਨੂੰ ਨਿਗਮ ਦੀ ਆਵਾਜ਼ ‘ਚ ਸੁਪਰਹਿੱਟ ਗੀਤ ‘ਸੰਦੇਸ਼ ਆਤੇ ਹੈਂ’ ਸੁਣਾਈ ਦੇ ਰਿਹਾ ਹੈ। ਇਸ ਤੋਂ ਬਾਅਦ ਦਿਲਜੀਤ ਦੀ ਆਵਾਜ਼ ਆਉਂਦੀ ਹੈ। ਦਿਲਜੀਤ ਕਹਿ ਰਿਹਾ ਹੈ, ਪਹਿਲੀ ਗੋਲੀ ਦੁਸ਼ਮਣ ਚਲਾਵੇਗਾ ਅਤੇ ਆਖਰੀ ਗੋਲੀ ਅਸੀਂ! ਅਜਿਹੀ ਸ਼ਾਨਦਾਰ ਟੀਮ 🇮🇳🙏🏻 ਦੇ ਨਾਲ ਕੰਮ ਕਰਨਾ ਅਤੇ ਸਾਡੇ ਸੈਨਿਕਾਂ ਦੇ ਨਕਸ਼ੇ ਕਦਮਾਂ ‘ਤੇ ਚੱਲਣ ਦਾ ਮਾਣ”! ਬਾਰਡਰ 2’।

Diljit Dosanjh Joins Border 2

[wpadcenter_ad id='4448' align='none']