ਗ੍ਰੰਥੀ ਵਲੋਂ ਕੀਤੀ ਬੇਅਦਬੀ ਦੀ ਆੜ ’ਚ ਉਸ ਦੀ ਪਤਨੀ ’ਤੇ ਜਿਸਮ ਦਾ ਸੌਦਾ ਕਰਨ ਦਾ ਪਾਇਆ ਦਬਾਅ

ਮਲੋਟ ਉਪ ਮੰਡਲ ਦੇ ਪਿੰਡ ਸ਼ੇਰਾਂਵਾਲੀ ਵਿਖੇ ਗ੍ਰੰਥੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਕੀਤੀ ਅਸ਼ਲੀਲ ਹਰਕਤ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਗ੍ਰੰਥੀ ਦੀ ਪਤਨੀ ’ਤੇ ਸਰੀਰਕ ਸਬੰਧ ਬਨਾਉਣ ਲਈ ਦਬਾਅ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਉਕਤ ਵਿਅਕਤੀ ਵੱਲੋਂ ਗ੍ਰੰਥੀ ਦੀ ਘਰ ਵਾਲੀ ਨੂੰ ਵਾਰ-ਵਾਰ ਫੋਨ ਕਰਨ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਹਰਕਤ ਵਿਚ ਆਈ। ਪੁਲਸ ਨੇ ਜਿੱਥੇ ਇਸ ਮਾਮਲੇ ਵਿਚ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ, ਉਥੇ ਹੀ ਗ੍ਰੰਥੀ ਵਿਰੁੱਧ ਵੀ ਬੇਅਦਬੀ ਦਾ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।Disrespect done by the granthi

ਇਸ ਸਬੰਧੀ ਐੱਸ. ਪੀ . (ਡੀ) ਰਮਨਦੀਪ ਸਿੰਘ ਭੁੱਲਰ ਅਤੇ ਡੀ. ਐੱਸ. ਪੀ. ਮਲੋਟ ਬਲਕਾਰ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਸ਼ੇਰਾਂਵਾਲੀ ਵਿਖੇ ਬ੍ਰਗੇਡੀਅਰ ਸ਼ਮਸ਼ੇਰ ਸਿੰਘ ਜਿਸ ਦੀ ਮੌਤ ਹੋ ਚੁੱਕੀ ਹੈ ਅਤੇ ਉਸਦੇ ਬੱਚੇ ਵਿਦੇਸ਼ ਰਹਿੰਦੇ ਹਨ। ਸਵ. ਅਧਿਕਾਰੀ ਦੇ ਘਰ ਵਿਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਜਿਸ ਦੀ ਸੇਵਾ ਸੰਭਾਲ ਲਈ ਪਿੰਡ ਦੇ ਗ੍ਰੰਥੀ ਅਮਰੀਕ ਸਿੰਘ ਦੀ ਡਿਊਟੀ ਲੱਗੀ ਹੈ। ਅਧਿਕਾਰੀ ਦੀ ਜ਼ਮੀਨ ਅਤੇ ਘਰ ਦੀ ਦੇਖਰੇਖ ਮੁਨੀਮ ਜੋਗਾ ਸਿੰਘ ਪੁੱਤਰ ਪ੍ਰਤਾਪ ਸਿੰਘ ਕਰਦਾ ਹੈ। 22 ਜੂਨ 2023 ਨੂੰ ਜੋਗਾ ਸਿੰਘ ਗ੍ਰੰਥੀ ਅਮਰੀਕ ਸਿੰਘ ਦੇ ਘਰ ਆਇਆ ਅਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਨੂੰ ਕਹਿਣ ਲੱਗਾ ਕਿ ਤੇਰੇ ਪਤੀ ਅਮਰੀਕ ਸਿੰਘ ਵੱਲੋਂ ਕੀਤੀ ਜਾ ਰਹੀ ਬੇਅਦਬੀ ਦੀ ਵੀਡੀਓ ਮੇਰੇ ਮੋਬਾਇਲ ਵਿਚ ਹੈ। ਮੁਨੀਮ ਮਹਿਲਾ ’ਤੇ ਸਰੀਰਕ ਸਬੰਧ ਬਨਾਉਣ ਲਈ ਦਬਾਅ ਪਾਉਣ ਲੱਗਾ ਅਤੇ ਕਿਹਾ ਕਿ ਨਹੀਂ ਤਾਂ ਮੈਂ ਤੇਰੇ ਘਰ ਵਾਲੇ ਦੀ ਵੀਡੀਓ ਵਾਇਰਲ ਕਰ ਦਿਆਂਗਾ।Disrespect done by the granthi

also read ;- ਗੜ੍ਹਦੀਵਾਲਾ ਦੇ ਨੌਜਵਾਨ ਜਸਪਿੰਦਰ ਸਿੰਘ ਨੇ ਵਧਾਇਆ ਮਾਣ, ਅਮਰੀਕਾ ‘ਚ ਬਣਿਆ ਡਿਪਟੀ ਸ਼ੈਰਿਫ

ਮੁਨੀਮ ਜੋਗਾ ਸਿੰਘ ਵਾਰ-ਵਾਰ ਫੋਨ ਕਰਕੇ ਮਹਿਲਾ ’ਤੇ ਸਰੀਰਕ ਸਬੰਧ ਬਨਾਉਣ ਲਈ ਦਬਾਅ ਪਾਉਣ ਅਤੇ ਧਮਕੀਆਂ ਦੇਣ ਲੱਗਾ। ਇਸ ਮਾਮਲੇ ਦੀ ਪੀੜਤਾ ਨੇ ਥਾਣਾ ਲੰਬੀ ਵਿਖੇ ਸ਼ਿਕਾਇਤ ਕੀਤੀ ਅਤੇ ਪੁਲਸ ਨੇ ਮੁਨੀਮ ਜੋਗਾ ਸਿੰਘ ਵਿਰੁੱਧ  ਐੱਫ. ਆਈ. ਆਰ. ਨੰਬਰ 123 ਮਿਤੀ 24/6/23 ਅ/ਧ 384,354 ਏ. ਆਈ. ਪੀ. ਸੀ. ਤਹਿਤ ਬਲੈਕਮੇਲਿੰਗ ਕਰਨ ਅਤੇ ਅਸ਼ਲੀਲ ਛੇੜਛਾੜ ਕਰਨ ਦਾ ਮਾਮਲਾ ਦਰਜ ਕਰਕੇ ਜੋਗਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੁਲਸ ਨੇ ਗ੍ਰੰਥੀ ਅਮਰੀਕ ਸਿੰਘ ਪੁੱਤਰ ਆਗਿਆ ਸਿੰਘ ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਸ਼ਲੀਲ ਹਰਕਤਾਂ ਕਰਨ ਦੀ ਵੀਡੀਓ ਵਾਇਰਲ ਹੋਣ ਸਬੰਧੀ ਐੱਫ. ਆਈ. ਆਰ. ਨੰਬਰ 124 ਮਿਤੀ 24/6/23 ਅ/ਧ 295,295 ਏ. ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਗ੍ਰੰਥੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।Disrespect done by the granthi

[wpadcenter_ad id='4448' align='none']