ਸ੍ਰੀ ਮੁਕਤਸਰ ਸਾਹਿਬ 13 ਅਗਸਤ
ਆਜ਼ਾਦੀ ਦਿਵਸ ਸਮਾਰੋਹ ਨੂੰ ਮੁੱਖ ਰੱਖਦੇ ਹੋਏ ਸ੍ਰੀ ਹਰਪ੍ਰੀਤ ਸਿੰਘ ਸੂਦਨ ਜਿ਼ਲ੍ਹਾ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਵਿਸ਼ੇਸ਼ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ।
ਇਹਨਾਂ ਹੁਕਮਾਂ ਅਨੁਸਾਰ 15 ਅਗਸਤ 2024 ਨੂੰ ਜਿ਼ਲ੍ਹਾ ਪੱਧਰੀ ਅਜ਼ਾਦੀ ਦਿਵਸ ਸਮਾਰੋਹ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ – ਗੌਰਮਿੰਟ ਕਾਲਜ ਸ੍ਰੀ ਮੁਕਤਸਰ ਸਾਹਿਬ, ਤਹਿਸੀਲ ਪੱਧਰ ਤੇ ਨਵੀਂ ਦਾਣਾ ਮੰਡੀ ਮਲੋਟ ਅਤੇ ਨਵੀਂ ਦਾਣਾ ਮੰਡੀ, ਗਿੱਦੜਬਾਹਾ ਵਿਖੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਇਹਨਾਂ ਸਮਾਗਮ ਦੀ ਸੁਰੱਖਿਆਂ ਨੂੰ ਮੁੱਖ ਰੱਖਦੇ ਹੋਏ ਸਵੇਰੇ 07.00 ਵਜੇ ਤੋਂ ਸ਼ਾਮੀ 8.00 ਵਜੇ ਤੱਕ ਏਰਿਆ ਨੂੰ “ਨੋ ਫਲਾਇੰਗ ਜੋਨ ” ਘੋਸਿਤ ਕੀਤਾ ਗਿਆ ਹੈ।
ਇਸ ਹੁਕਮ ਅਨੁਸਾਰ ਆਜ਼ਾਦੀ ਦਿਵਸ ਪ੍ਰੋਗਰਾਮ ਵਾਲੇ ਸਥਾਨਾਂ (ਸਮੇਤ ਪ੍ਰੋਗਰਾਮ ਦਾ 5 ਕਿ:ਮੀ: (3600) ਨਜ਼ਦੀਕੀ ਏਰਿਆ (ਖੇਤਰ) ਵਿੱਚ ਡਰੋਨ, ਅਣ-ਮੈਨਿਡ ਵਹੀਕਲ, ਰਿਮੋਟ ਕੰਟਰੋਲ ਯੂ.ਏ.ਵੀ. ਉਡਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ।
ਹੁਕਮ ਅਨੁਸਾਰ ਕੋਈ ਵੀ ਵਿਅਕਤੀ ਬਿਨ੍ਹਾਂ ਪ੍ਰਵਾਨਗੀ ਦੇ ਡਰੋਨ ਅਤੇ ਪੈਰਾਗਲਾਈਡਰ ਵਗੈਰਾ ਦੀ ਵਰਤੋਂ ਨਹੀਂ ਕਰੇਗਾ।ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ।
ਜਿਲ੍ਹਾ ਮੈਜਿਸਟਰੇਟ ਨੇ ਅਜ਼ਾਦੀ ਦਿਵਸ ਸਮਾਰੋਹ ਵਾਲੇ ਦਿਨ ਤੇ “ਨੋ ਫਲਾਇੰਗ ਜੋਨ ” ਕੀਤਾ ਘੋਸਿਤ
Date: