ਫਾਜ਼ਿਲਕਾ, 18 ਦਸੰਬਰ
ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਜ਼ਿਲ੍ਹਾ ਵਾਸੀਆਂ ਨੂੰ ਸਰਦੀ ਦੇ ਮੌਸਮ ਵਿਚ ਠੰਡੀਆਂ ਹਵਾਵਾਂ ਚੱਲਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਲੋਕਾਂ ਨੂੰ ਅਗਾਉਂ ਤੋਂ ਹੀ ਤਿਆਰੀਆਂ ਰੱਖਣ ਲਈ ਕਿਹਾ ਹੈ। ਜ਼ਿਲ੍ਹਾ ਵਾਸੀਆਂ ਨੂੰ ਆਪਣੇ-ਆਪ ਦੇ ਨਾਲ-ਨਾਲ, ਪਸ਼ੂਆਂ, ਫਸਲਾਂ ਅਤੇ ਹੋਰਨਾਂ ਵਸਤਾਂ ਦੀ ਸਾਂਭ-ਸੰਭਾਲ ਲਈ ਪਹਿਲਾਂ ਤੋਂ ਪ੍ਰਬੰਧ ਮੁਕੰਮਲ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਚਿਆਂ ਤੇ ਬਜੁਰਗਾਂ ਦਾ ਇਨ੍ਹਾਂ ਦਿਨਾਂ ਦੌਰਾਨ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਲੋੜ ਅਨੁਸਾਰ ਹੀ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਸਰਦੀ ਦੇ ਮੌਸਮ ਵਿਚ ਕੋਲਡ ਵੇਵ ਦੌਰਾਨ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਇਸ ਬਾਰੇ ਪ੍ਰੇਰਿਤ ਕਰਦਿਆਂ ਕਿਹਾ ਕਿ ਠੰਡ ਤੋਂ ਬਚਣ ਲਈ ਮੋਟੇ ਕਪੜਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਘਰ ਦੇ ਦਰਵਾਜਿਆਂ ਤੇ ਖਿੜਕਿਆਂ ਨੂੰ ਚੰਗੀ ਤਰ੍ਹਾਂ ਬੰਦ ਰੱਖਣਾ ਚਾਹੀਦਾ ਹੈ ਤਾਂ ਜ਼ੋ ਕੋਲਡ ਵੇਵ ਘਰ ਦੇ ਅੰਦਰ ਦਾਖਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਫਲੂ, ਨੱਕ ਦਾ ਵਗਣਾ ਜਾਂ ਹੋਰ ਬਿਮਾਰੀ ਵਾਲੇ ਲੱਛਣ ਹੋਣ `ਤੇ ਪਹਿਲਾਂ ਤੋਂ ਹੀ ਡਾਕਟਰੀ ਸਹਾਇਤਾ ਲੈ ਲਈ ਜਾਵੇ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧੁੰਦ ਦੌਰਾਨ ਵਾਹਨਾਂ ਚਾਲਕਾਂ ਨੂੰ ਆਪਣਾ ਵਾਹਨ ਦੀ ਗਤੀ ਹੋਲੀ ਰੱਖਣੀ ਚਾਹੀਦੀ ਹੈ। ਵਾਹਨ ਚਾਲਕਾਂ ਨੂੰ ਆਪਣੇ ਵਾਹਨ ਦੀ ਲਾਈਟਾਂ ਨੂੰ ਲੋਅ ਬੀਮ *ਤੇ ਰੱਖਣਾ ਚਾਹੀਦਾ ਹੈ ਤਾਂ ਜ਼ੋ ਸਾਹਮਣੇ ਤੋਂ ਆਉਂਦਾ ਵਹੀਕਲ ਜਲਦੀ ਨਜਰ ਆ ਜਾਵੇ ਅਤੇ ਦੂਰੋਂ ਆਉਂਦੇ ਵਹੀਕਲ ਦੀ ਸੜਕ *ਤੇ ਰੋਸ਼ਨੀ ਨਜਰ ਆਵੇ। ਉਨ੍ਹਾਂ ਕਿਹਾ ਕਿ ਧੁੰਦ ਦੇ ਸਮੇਂ ਹਮੇਸ਼ਾ ਵਹੀਕਲ ਦੇ ਇੰਡੀਕੇਟਰ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਵਹੀਕਲ ਚਲਾਉਂਦੇ ਸਮੇਂ ਮੋਬਾਈਲ ਜਾਂ ਹੋਰ ਕਿਸੇ ਸਮਾਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਬਲਕਿ ਹਮੇਸ਼ਾ ਸੜਕ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਹਮਣੇ ਤੋਂ ਆ ਰਹੇ ਵਹੀਕਲ ਦੀ ਵੀਜੀਬੀਲਟੀ ਘੱਟ ਹੋਣ ਕਾਰਨ ਵਹੀਕਲ ਚਲਾਉਂਦੇ ਸਮੇਂ ਆਲੇ—ਦੁਆਲੇ ਦੀ ਆਵਾਜ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜ਼ੋ ਕੋਹਰੇ ਦੌਰਾਨ ਕੋਈ ਦੁਰਘਟਨਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਧੁੰਦ ਦੋਰਾਨ ਵਹੀਕਲ ਸੜਕ *ਤੇ ਬਣੀ ਹੋਈ ਲੇਨ ਅਨੁਸਾਰ ਹੀ ਚਲਾਉਣਾ ਚਾਹੀਦਾ ਹੈ ਅਤੇ ਵਹੀਕਲ ਓਵਰਟੇਕ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਸੜਕੀ ਦੁਰਘਟਨਾਵਾਂ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਹਮੇਸ਼ਾ ਆਪਣੇ ਵਹੀਕਲ ਦੀਆਂ ਬਾਰੀਆਂ ਸਾਫ ਰੱਖੀਆਂ ਜਾਣ ਤੇ ਵਹੀਕਲਾਂ ਵਿਚਕਾਰ ਜ਼ਰੂਰਤ ਅਨੁਸਾਰ ਦੂਰੀ ਲਾਜਮੀ ਬਣਾ ਕੇ ਰੱਖੀ ਜਾਵੇ ਤਾਂ ਜ਼ੋ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਿਆਂ ਜਾ ਸਕੇ।
ਉਨ੍ਹਾਂ ਕਿਹਾ ਕਿ ਕੋਲਡ ਵੇਵ ਦੌਰਾਨ ਪਸ਼ੂਆਂ ਨੂੰ ਤਾਕਤ ਲਈ ਆਮ ਨਾਲੋਂ ਵਧੇਰੇ ਚਾਰੇ ਦੀ ਜਰੂਰਤ ਹੁੰਦੀ ਹੈ। ਪਸ਼ੂਆਂ ਦੇ ਠਹਿਰਨ ਵਾਲੀ ਥਾਂ ਚਾਰੋਂ ਪਾਸ ਕਵਰ ਹੋਣੀ ਚਾਹੀਦੀ ਹੈ ਤਾਂ ਜ਼ੋ ਕਿਸੇ ਪਾਸੋਂ ਵੀ ਹਵਾ ਦਾਖਲ ਨਾ ਹੋ ਸਕੇ। ਪੂਰੀ ਖੁਰਾਕ ਦੇ ਕੇ, ਉਚੀ ਕੁਆਲਿਟੀ ਦੇ ਚਾਰੇ ਦੀ ਵਰਤੋਂ, ਪਸ਼ੂਆਂ ਦੇ ਸ਼ੈਂਡਾਂ `ਚ ਸੂਰਜ ਦੀ ਰੋਸ਼ਨੀ ਦੀ ਆਮਦ ਨਾਲ ਅਤੇ ਪਸ਼ੂਆਂ ਦੇ ਹੇਠਾਂ ਪਰਾਲੀ ਵਿਛਾ ਕੇ ਅਤੇ ਹੋਰ ਲੋੜੀਂਦੇ ਸਾਧਨਾਂ ਦੀ ਵਰਤੋਂ ਕਰਕੇ ਪਸ਼ੂਆਂ ਨੂੰ ਠੰਡ ਤੋਂ ਬਚਾਇਆ ਜਾ ਸਕਦਾ ਹੈ।
ਧੁੰਦ ਦੇ ਮੌਸਮ ਦੌਰਾਨ ਅਤੇ ਠੰਡੀਆਂ ਹਵਾਵਾਂ ਤੋਂ ਬਚਣ ਲਈ ਜ਼ਿਲ੍ਹਾ ਵਾਸੀ ਰੱਖਣ ਵਿਸ਼ੇਸ਼ ਧਿਆਨ-ਡਿਪਟੀ ਕਮਿਸ਼ਨਰ
[wpadcenter_ad id='4448' align='none']