Saturday, December 28, 2024

ਅੰਮ੍ਰਿਤਸਰ ‘ਚ ਸ਼ਰਮਨਾਕ ਵਾਰਦਾਤ: ਬਾਪ ਨੇ ਆਪਣੀ 16 ਸਾਲਾਂ ਦੀ ਧੀ ਨੂੰ ਕਤਲ ਕਰਕੇ ਲਾਸ਼ ਨੂੰ ਮੋਟਰਸਾਇਕਲ ਪਿੱਛੇ ਬੰਨ੍ਹ ਪੂਰੇ ਪਿੰਡ ਵਿੱਚ ਘੁਮਾਇਆ

Date:

Disturbing incident in Amritsar: ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ‘ਚ 16 ਸਾਲਾ ਧੀ ਦੇ ਚਰਿੱਤਰ ‘ਤੇ ਸ਼ੱਕ ਕਰਦੇ ਹੋਏ ਉਸ ਦਾ ਕਤਲ ਕਰਨ ਵਾਲੇ ਪਿਤਾ ਨੇ ਖੁਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਕਲਯੁਗੀ ਪਿਤਾ ਨੇ ਆਪਣੀ ਧੀ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਸਾਈਕਲ ਨਾਲ ਬੰਨ੍ਹ ਕੇ ਪੂਰੇ ਪਿੰਡ ਵਿੱਚ ਘੁੰਮਾਇਆ। ਇਸ ਤੋਂ ਬਾਅਦ ਲਾਸ਼ ਨੂੰ ਰੇਲਵੇ ਲਾਈਨ ‘ਤੇ ਸੁੱਟ ਦਿੱਤਾ ਗਿਆ। ਜਲਦ ਹੀ ਪੁਲਸ ਦੋਸ਼ੀ ਪਿਤਾ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਵੇਗੀ।

ਘਟਨਾ ਟਾਂਗਰਾ ਦੇ ਪਿੰਡ ਮੁੱਛਲ ਦੀ ਹੈ। ਬੇਟੀ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ। ਕਾਫੀ ਭਾਲ ਕਰਨ ‘ਤੇ ਵੀ ਉਹ ਕਿਤੇ ਨਹੀਂ ਮਿਲੀ ਪਰ ਵੀਰਵਾਰ ਦੁਪਹਿਰ 2 ਵਜੇ ਅਚਾਨਕ ਘਰ ਪਰਤ ਆਈ। ਇਸ ਤੋਂ ਬਾਅਦ ਬਿਨਾਂ ਗੱਲ ਕੀਤੇ ਪਿਤਾ ਨੇ ਤੇਜ਼ਧਾਰ ਹਥਿਆਰ ਨਾਲ ਧੀ ਦਾ ਕਤਲ ਕਰ ਦਿੱਤਾ। ਇਸ ਘਟਨਾ ਨੂੰ ਪਿੰਡ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਕਤਲ ਸੀਸੀਟੀਵੀ ‘ਚ ਕੈਦ। ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ: ਮੀਤ ਹੇਅਰ ਨੇ ਮਾਨਸਾ ਦੀ ਤੀਰਅੰਦਾਜ਼ ਪ੍ਰਨੀਤ ਕੌਰ ਨੂੰ ਵਿਸ਼ਵ ਚੈਂਪੀਅਨ ਬਣਨ ‘ਤੇ ਦਿੱਤੀਆਂ ਮੁਬਾਰਕਾਂ

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਬੇਟੀ ਦੋ ਦਿਨਾਂ ਤੋਂ ਲਾਪਤਾ ਸੀ। ਜਿਵੇਂ ਹੀ ਉਹ ਘਰ ਆਈ ਤਾਂ ਪਿਤਾ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਬਾਹਰ ਖਿੱਚ ਲਿਆ। ਸਾਰੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਜੇਕਰ ਕੋਈ ਬਾਹਰ ਆਇਆ ਤਾਂ ਉਸ ਨੂੰ ਵੀ ਮਾਰ ਦੇਣਗੇ। ਇਸ ਤੋਂ ਬਾਅਦ ਪਰਿਵਾਰ ‘ਚ ਕਿਸੇ ਨੇ ਨਹੀਂ ਪੁੱਛਿਆ ਅਤੇ ਨਾ ਹੀ ਪਿੱਛੇ ਮੁੜ ਕੇ ਦੇਖਿਆ। ਮਾਂ ਨੂੰ ਵੀ ਨਹੀਂ ਪਤਾ ਕਿ ਪਿਤਾ ਆਪਣੀ ਧੀ ਨੂੰ ਕਿੱਥੇ ਲੈ ਗਿਆ ਅਤੇ ਉਸ ਨਾਲ ਕੀ ਕੀਤਾ।Disturbing incident in Amritsar:

ਪਿਤਾ ਨੇ ਧੀ ਦਾ ਕਤਲ ਕਰਕੇ ਲਾਸ਼ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਰੇਲਵੇ ਲਾਈਨਾਂ ਕੋਲ ਲੈ ਗਿਆ। ਪਿਤਾ ਦੀ ਕੋਸ਼ਿਸ਼ ਸੀ ਕਿ ਟਰੇਨ ਨੂੰ ਲਾਸ਼ ਦੇ ਉਪਰੋਂ ਲੰਘਾਇਆ ਜਾਵੇ ਅਤੇ ਸਾਰੀ ਘਟਨਾ ਨੂੰ ਹਾਦਸਾ ਜਾਪਦਾ ਹੋਵੇ ਪਰ ਇਸ ਤੋਂ ਪਹਿਲਾਂ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।

ਜਿਸ ਹਥਿਆਰ ਨਾਲ ਪਿਤਾ ਨੇ ਧੀ ਦਾ ਕਤਲ ਕੀਤਾ ਸੀ, ਪੁਲਿਸ ਅੱਜ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰੇਗੀ। ਇਸ ਤੋਂ ਇਲਾਵਾ ਪੁਲਿਸ ਨੇ ਧੀ ਨੂੰ ਮਾਰਨ ਦੇ ਇਰਾਦੇ ਬਾਰੇ ਪਿਤਾ ਤੋਂ ਪੁੱਛਗਿੱਛ ਕਰਨੀ ਹੈ।Disturbing incident in Amritsar:

Share post:

Subscribe

spot_imgspot_img

Popular

More like this
Related