Do not do my my man!
ਅੱਜ ਦੇ ਸਮੇਂ ਚ ਕਿਸੇ ਕੋਲੇ ਇੰਨ੍ਹੀ ਵੇਲ ਨਹੀਂ ਕੇ ਅਸੀਂ ਆਪਣੇ ਤੋਂ ਇਲਾਵਾ ਕਿਸੇ ਹੋਰ ਬਾਰੇ ਸੋਚ ਸਕੀਏ ,ਕਿਉਕਿ ਅਸੀਂ ਬਹੁਤ ਹੀ ਖੁਦਗਰਜ਼ ਹੋ ਚੁੱਕੇ ਹਾਂ ਸਾਨੂ ਆਪਣੇ ਤੋਂ ਇਲਾਵਾ ਕਿਸੇ ਦੀ ਫਿਕਰ ਨਹੀਂ ਹੁੰਦੀ , ਚਾਹੇ ਉਹ ਸਾਡਾ ਪਰਿਵਾਰ ਹੈ ਜਾਂ ਸਾਡਾ ਪਿਆਰ,ਅਸੀਂ ਹਮੇਸ਼ਾ ਪਹਿਲਾਂ ਆਪਣਾ ਚੰਗਾ ਸੋਚਣਾ ਹੈ ਫਿਰ ਬਾਕੀ ਗੱਲਾਂ ਬਾਅਦ ਚ…
ਅਸਲ ‘ਚ ਇਹ ਸਿਰਫ ਗੱਲ ਹੀ ਨਹੀਂ ਹੈ ਬਲਕਿ ਸੱਚਾਈ ਹੈ …
ਅਗਰ ਅਸੀਂ ਅੱਜ ਘਰੋਂ ਬਾਹਰ ਨਿਕਲ ਕੇ ਕੰਮ ਕਰਨ ਦੇ ਕਾਬਿਲ ਹਾਂ ਤਾਂ ਸਿਰਫ ਆਪਣੇ ਮਾਂ-ਪਿਓ ਦੀ ਵਜਾ ਦੇ ਨਾਲ ਪਰ ਅਸੀਂ ਇਹ ਗੱਲ ਓਦੋਂ ਭੁੱਲ ਜਾਂਦੇ ਹਾਂ ਜਦੋਂ ਅਸੀਂ ਖੁੱਲ੍ਹਾ ਪੈਸਾ ਕਮਾਉਣ ਲੱਗ ਜਾਂਦੇ ਹਾਂ ਇਸ ਸਮੇ ਦੇ ਦੌਰਾਨ ਸਾਨੂੰ ਆਪਣੀ ਜ਼ਿਆਦਾ ਚਿੰਤਾ ਸਤਾਉਣ ਲੱਗਦੀ ਹੈ ਕੇ ਅਸੀਂ ਕੱਪੜੇ ਨਵੇਂ ਲੈਣੇ ਨੇ, ਸਾਨੂੰ ਜੁੱਤੀਆਂ ਚਾਹੀਦੀਆਂ ਨੇ, ਸਾਡਾ ਮੇਕਅਪ , ਸਾਡੇ ਸ਼ੈਂਪੂ ਤੇ ਸੋ ਹੋਰ ਚੀਜਾਂ ਤਾਂ ਸਾਨੂੰ ਯਾਦ ਰਹਿੰਦੀਆਂ ਨੇ ਪਰ ਇਹ ਕਿਉਂ ਭੁੱਲ ਜਾਂਦੇ ਹਾਂ ਕੇ ਜਿੰਨਾ ਦੀ ਬਦੋਲਤ ਅੱਜ ਸਾਡੀ ਜੇਬ ਨੋਟਾਂ ਨਾਲ ਭਰੀ ਹੈ ਓਹਨਾ ਲਈ ਅਸੀਂ ਕੀ ਕੀਤਾ ?
ਓਹਨਾ ਵੀ ਤਾਂ ਬੁਢੇਪੇ ਵੇਲੇ ਦੀ ਆਸ ਸੀ ਤੁਹਾਡੇ ਕੋਲੋਂ , ਕੇ ਸਾਡੇ ਬੱਚੇ ਚੰਗੀ ਨੌਕਰੀ ਕਰਨਗੇ ਸਾਡੇ ਬੁਢੇਪੇ ਦਾ ਸਹਾਰਾ ਬਣਨਗੇ ਪਰ ਅਸੀਂ ਕੀ ਕੀਤਾ ਅਸੀਂ ਤਾਂ ਓਹਨਾ ਦੀਆਂ ਸਾਰੀਆਂ ਹੀ ਆਸਾਂ ਤੇ ਪਾਣੀ ਫੇਰ ਦਿੱਤਾ,ਅਸੀਂ ਤਾਂ ਓਨਾ ਨੂੰ ਕਦੇ ਦਵਾਈ ਲਈ ਵੀ ਨਹੀਂ ਪੁੱਛਿਆ ਕਿਉਕਿ ਅਸੀਂ ਆਪਣੇ ਸੁਪਨੇ ਪੂਰੇ ਕਰਨ ‘ਚ ਇੰਨੇ ਕੁ ਜ਼ਿਆਦਾ ਰੁਝ ਗਏ ਹਾਂ ਕੇ ਸਾਨੂੰ ਸਾਡੇ ਬਜਰੁਗ ਮਾਪਿਓ ਨਜਰ ਹੀ ਨਹੀਂ ਆ ਰਹੇ !
ਕੋਈ ਪਤਾ ਨੀ ਕਦੋ ਕਿਸ ਨੇ ਇਸ ਦੁਨੀਆ ਤੋਂ ਤੁਰ ਜਾਣਾ ਏ, ਅੱਜ ਮੇਰੀ ਵਾਰੀ ‘ਤੇ ਕੱਲ ਤੇਰੀ ਵਾਰੀ ਏ ..
ਕਿਸੇ ਨੇ ਵੀ ਸਾਰੀ ਉਮਰ ਹੀ ਇਸ ਦੁਨੀਆ ਤੇ ਨਹੀਂ ਰਹਿਣਾ,ਇੱਥੇ ਤਾਂ ਆਉਣਾ ਜਾਣਾ ਹੈ ਬਸ ਇਸ ਲਈ ਪਹਿਲਾਂ ਮਾਪਿਆਂ ਦੀ ਸੇਵਾ ਕਰੋ ਕਿਉਕਿ ਉਹ ਅੱਧੀ ਜਿੰਦਗੀ ਤਾਂ ਤੁਹਾਡੀ ਜਿੰਦਗੀ ਸਵਾਰਦੇ ਸਵਾਰਦੇ ਲਗਾ ਚੁੱਕੇ ਹਾਂ ਕੁੱਝ ਸਾਲ ਹੈ ਜਿੰਦਗੀ ਦੇ ਓਨਾ ਲਈ ਜੀਅ ਕੇ ਦੇਖੋ ਬਹੁਤ ਸਕੂਨ ਮਿਲੇਗਾ
ਕਿਉਕਿ ਦੁਨੀਆ ਚ ਕੋਈ ਵੀ ਚੀਜ ਆਪਣੀ ਨਹੀਂ ਏ, ਸਭ ਕੁੱਝ ਇੱਥੇ ਹੀ ਰਹਿ ਜਾਣਾ ਏ
ਖਾਲੀ ਆਇਆ ਸੀ ਬੰਦਿਆਂ ਖਾਲੀ ਹੀ ਤੁਰ ਜਾਣਾ …….
Do not do my my man!